Loading Now

ਮੇਰੀ ਲੜਾਈ ਪੰਜਾਬ ਪੁਲਸ ਨਾਲ ਨਹੀਂ : ਬਿੱਟੂ

ਮੇਰੀ ਲੜਾਈ ਪੰਜਾਬ ਪੁਲਸ ਨਾਲ ਨਹੀਂ : ਬਿੱਟੂ

ਨਵੀਂ ਦਿੱਲੀ, 28 ਮਈ – ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾ ਉਨ੍ਹਾ ਦੇ ਪਰਵਾਰ ‘ਤੇ ਨਿੱਜੀ ਟਿੱਪਣੀਆਂ ਕਰਕੇ ਰਾਜਨੀਤਕ ਮਰਿਆਦਾਵਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ, ਬਜਾਏ ਇਸ ਦੇ ਕਿ ਉਹ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਵਿਗੜਦੀ ਹਾਲਤ, ਪੰਜਾਬ ਪੁਲਸ ਦੀ ਰਾਜਨੀਤਕ ਦੁਰਵਰਤੋਂ ਅਤੇ ਪ੍ਰਸ਼ਾਸਨਕ ਨਾਕਾਮੀਆਂ ‘ਤੇ ਜਵਾਬ ਦਿੰਦੇ।ਉਨ੍ਹਾ ਸਵਾਲ ਕੀਤਾ ਕਿ ਅਮਨ ਅਰੋੜਾ ਦੱਸਣ ਕਿ ਉਨ੍ਹਾ ਦੇ ਮਰਹੂਮ ਪਿਤਾ ਭਗਵਾਨ ਦਾਸ ਅਰੋੜਾ ਨੇ ਖੁਦਕੁਸ਼ੀ ਕਿਉਂ ਕੀਤੀ? ਉਹ ਡਿਪਰੈਸ਼ਨ ਵਿੱਚ ਕਿਉਂ ਚਲੇ ਗਏ? ਅਮਨ ਅਰੋੜਾ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਚੰਡੀਗੜ੍ਹ ਕਿਉਂ ਚਲੇ ਗਏ? ਉਨ੍ਹਾ ਆਪਣੀ ਭੈਣ ਦੇ ਚੰਡੀਗੜ੍ਹ ਸਥਿਤ ਘਰ ‘ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ? “ਆਪਣੇ ਛੋਟੇ ਭਰਾ ਦੇ ਪੰਜਾਬ ਪੁਲਸ ਵਿੱਚ ਐੱਸ ਪੀ ਹੋਣ ਨੂੰ ਲੈ ਕੇ ਲਗਾਏ ਜਾ ਰਹੇ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਬਿੱਟੂ ਨੇ ਸਪੱਸ਼ਟ ਕੀਤਾ ਕਿ ਇਸ ਨਿਯੁਕਤੀ ਨੂੰ ਪਹਿਲਾਂ ਹੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਚੁੱਕੀ ਸੀ ਅਤੇ ਫੈਸਲਾ ਉਨ੍ਹਾ ਦੇ ਹੱਕ ਵਿੱਚ ਆਇਆ ਸੀ।ਆਪਣਾ ਪੱਖ ਸਪੱਸ਼ਟ ਕਰਦਿਆਂ ਬਿੱਟੂ ਨੇ ਕਿਹਾ ਕਿ ਉਨ੍ਹਾ ਦੀ ਲੜਾਈ ਪੰਜਾਬ ਪੁਲਸ ਨਾਲ ਨਹੀਂ।

Share this content:

Post Comment