Loading Now

ਪੁਲਿਸ ਨੇ 1 ਗੁਰਦਾਸਪੁਰ ਦੀ ਲੇਡੀ SDM ਨੂੰ ਕਰੋੜ 63 ਲੱਖ ਰੁ. ਦੇ ਘਪਲੇ ‘ਚ ਕੀਤਾ ਗ੍ਰਿਫਤਾਰ

ਪੁਲਿਸ ਨੇ 1 ਗੁਰਦਾਸਪੁਰ ਦੀ ਲੇਡੀ SDM ਨੂੰ ਕਰੋੜ 63 ਲੱਖ ਰੁ. ਦੇ ਘਪਲੇ ‘ਚ ਕੀਤਾ ਗ੍ਰਿਫਤਾਰ

ਗੁਰਦਾਸਪੁਰ, 16 ਮਈ – ਗੁਰਦਾਸਪੁਰ ਵਿਖੇ ਐਸ.ਡੀ.ਐਮ. ਦੀ ਸੇਵਾ ਨਿਭਾਅ ਰਹੇ ਪੀ.ਸੀ.ਐਸ. ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਸਵੇਰੇ 7 ਵਜੇ ਪੁਲਿਸ ਜਿਲਾ ਤਰਨ ਤਰਨ ਦੀ ਪੱਟੀ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ  ਇਸ ਮਾਮਲੇ ਨੂੰ ਜੰਮੂ ਕਸ਼ਮੀਰ- ਰਾਜਸਥਾਨ ਹਾਈਵੇ ਲਈ ਐਕੁਆਇਰ ਕੀਤੀ ਜ਼ਮੀਨ ਦੇ ਵਿਚ ਹੋਏ ਗਬਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਅਨੁਪ੍ਰੀਤ ਕੌਰ ’ਤੇ ਇਕ ਕਰੋੜ 63 ਲੱਖ ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ। ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਮਾਮਲੇ ਵਿਚ ਹੀ ਐਸ.ਡੀ.ਐਮ. ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ’ਚ ਪੁਲਿਸ ਵਲੋਂ ਸਵੇਰੇ ਉਨ੍ਹਾਂ ਦੇ ਸਰਕਾਰੀ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ।

ਕੀ ਹੈ ਪੂਰਾ ਮਾਮਲਾ

ਅਨੁਪ੍ਰੀਤ ਕੌਰ ਰੰਧਾਵਾ ਵਿਰੁੱਧ 1 ਕਰੋੜ 63 ਲੱਖ ਰੁਪਏ ਦੇ ਗਬਨ ਦਾ ਮਾਮਲਾ ਚੱਲ ਰਿਹਾ ਸੀ। ਉਸ ਸਮੇਂ ਅਨੁਪ੍ਰੀਤ ਤਰਨਤਾਰਨ ਦੇ ਪੱਟੀ ਵਿੱਚ ਤਾਇਨਾਤ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ। ਇਸ ਵੇਲੇ ਉਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਐਸਡੀਐਮ ਵਜੋਂ ਕੰਮ ਕਰ ਰਹੀ ਸੀ। ਉਨ੍ਹਾਂ ਕੋਲ ਨਗਰ ਕੌਂਸਲ ਦਾ ਵਾਧੂ ਚਾਰਜ ਵੀ ਸੀ। ਪੀਸੀਐਸ ਅਧਿਕਾਰੀ ਅਨੁਪ੍ਰੀਤ ਕੌਰ ‘ਤੇ ਰਾਜਸਥਾਨ-ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਦੌਰਾਨ ਸਰਕਾਰ ਵੱਲੋਂ ਜ਼ਮੀਨ ਪ੍ਰਾਪਤੀ ਦੌਰਾਨ ਉਨ੍ਹਾਂ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਇਲਜ਼ਾਮ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ।

ਇੰਝ ਆਇਆ ਸੀ ਮਾਮਲਾ ਸਾਹਮਣੇ 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੱਟੀ ਦੇ ਸਾਬਕਾ ਐਸਡੀਐਮ ਨਵਰਾਜ ਸਿੰਘ ਬਰਾੜ ਨੇ 5 ਸਤੰਬਰ, 2018 ਨੂੰ ਤਤਕਾਲੀ ਡਿਪਟੀ ਕਮਿਸ਼ਨਰ ਆਫ਼ ਪੁਲਿਸ, ਪ੍ਰਦੀਪ ਸੱਭਰਵਾਲ ਕੋਲ ਇਸ ਗਬਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਇਲਜ਼ਾਮ ਇਹ ਸੀ ਕਿ 9 ਜਨਵਰੀ, 2018 ਤੋਂ 11 ਫਰਵਰੀ, 2019 ਦੇ ਵਿਚਕਾਰ, ਸਰਕਾਰ ਦੁਆਰਾ ਜ਼ਮੀਨ ਪ੍ਰਾਪਤੀ ਲਈ ਜਾਰੀ ਕੀਤੀ ਗਈ 1.63 ਕਰੋੜ ਰੁਪਏ ਦੀ ਰਕਮ ਪੰਜ ਅਯੋਗ ਵਿਅਕਤੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਸੀ।

ਇੰਨ੍ਹਾਂ ਪੰਜ ਵਿਅਕਤੀਆਂ ਦੇ ਖਾਤਿਆਂ ’ਚ ਕੀਤੇ ਟ੍ਰਾਂਸਫਰ 

ਸੂਤਰਾਂ ਮੁਤਾਬਿਕ ਹਾਸਿਲ ਜਾਣਕਾਰੀ ਮੁਤਾਬਿਕ ਤਕਰੀਬਨ 5 ਵਿਅਕਤੀਆਂ ਦੇ ਖਾਤੇ ’ਚ ਪੈਸੇ ਟ੍ਰਾਂਸਫਰ ਕੀਤੇ ਗਏ ਸੀ। ਇਹ ਵਿਅਕਤੀ ਹਨ ਅੰਮ੍ਰਿਤਸਰ ਦੇ ਮਾਨਾਂਵਾਲਾ ਦੀ ਰਹਿਣ ਵਾਲੀ ਜਸਬੀਰ ਕੌਰ, ਤਰਨਤਾਰਨ ਦੇ ਫਤਿਹਪੁਰ ਅਲਗੋ ਮਹਿਮੂਦਪੁਰਾ ਦੀ ਰਹਿਣ ਵਾਲੀ ਰਾਜਵਿੰਦਰ ਕੌਰ, ਕੋਟ ਦਸੌਂਧੀ ਮੱਲ ਦੇ ਰਹਿਣ ਵਾਲੇ ਸਰਤਾਜ ਸਿੰਘ, ਅੰਮ੍ਰਿਤਸਰ ਦੇ ਹੁਸ਼ਿਆਰ ਨਗਰ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਅਤੇ ਕੋਟ ਦਸੌਂਧੀ ਮੱਲ ਦੀ ਰਹਿਣ ਵਾਲੀ ਗੁਰਜੀਤ ਕੌਰ ਹੈ।

Share this content:

Post Comment