ਹੰਤਾ ਵਾਇਰਸ ਤੋਂ ਬਾਅਦ ਨੋਰੋਵਾਇਰਸ ਦਾ ਖ਼ਤਰਾ ਬਣਿਆ
ਪੈਰਿਸ, 15 ਮਈ – ਫ਼ਰਾਂਸ ਦੇ ਦੱਖਣ-ਪੱਛਮੀ ਸ਼ਹਿਰ ਬੋਰਡੋ ਵਿਚ ਇਕ ਬ੍ਰਿਟਿਸ਼ ਕਰੂਜ਼ ਸ਼ਿਪ ਅੰਬੀਸ਼ਨ ’ਤੇ ਨੋਰੋਵਾਇਰਸ ਦੇ ਫੈਲਣ ਕਾਰਨ ਹੜਕੰਪ ਮਚ ਗਿਆ।ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ’ਤੇ ਵਾਇਰਲ ਗੈਸਟਰੋਐਂਟਰਾਈਟਿਸ ਫੈਲ ਗਿਆ ਹੈ, ਜਿਸ ਕਾਰਨ ਲਗਭਗ 80 ਲੋਕਾਂ ਵਿਚ ਬੀਮਾਰੀ ਦੇ ਲੱਛਣ ਪਾਏ ਗਏ ਹਨ। ਜਹਾਜ਼ ’ਤੇ ਮੌਜੂਦ ਲਗਭਗ 90 ਸਾਲਾ ਇਕ ਬਜ਼ੁਰਗ ਯਾਤਰੀ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਜਹਾਜ਼ ’ਤੇ ਸਵਾਰ ਲਗਭਗ 1,700 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸ਼ੁਰੂਆਤੀ ਤੌਰ ’ਤੇ ਜਹਾਜ਼ ਤੋਂ ਉਤਰਨ ਤੋਂ ਰੋਕ ਦਿਤਾ ਗਿਆ ਸੀ। ਬੋਰਡੋ ਯੂਨੀਵਰਸਿਟੀ ਹਸਪਤਾਲ ਵਿੱਚ ਕੀਤੇ ਗਏ ਜੈਵਿਕ ਵਿਸ਼ਲੇਸ਼ਣ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਇਹ ਇਨਫ਼ੈਕਸ਼ਨ ਨੋਰੋਵਾਇਰਸ ਕਾਰਨ ਫੈਲਿਆ ਹੈ। ਪ੍ਰਸ਼ਾਸਨ ਨੇ ਦਸਿਆ ਹੈ ਕਿ ਜਿਨ੍ਹਾਂ ਲੋਕਾਂ ਵਿਚ ਬੀਮਾਰੀ ਦੇ ਲੱਛਣ ਹਨ, ਉਨ੍ਹਾਂ ਨੂੰ ਜਹਾਜ਼ ’ਤੇ ਹੀ ਆਈਸੋਲੇਟ (ਇਕਾਂਤਵਾਸ) ਕਰ ਦਿਤਾ ਗਿਆ ਹੈ ਜਦਕਿ ਹੁਣ ਬਾਕੀ ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਦਿਤੀ ਜਾਵੇਗੀ।
Share this content:



Post Comment