ਈਰਾਨ ਵੱਲੋਂ ਜੰਗਬੰਦੀ ਲਈ ਨਵੀਂ ਤਜਵੀਜ਼ ਪੇਸ਼
ਤਹਿਰਾਨ, 4 ਮਈ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਈਰਾਨ ਵੱਲੋਂ ਜੰਗ ਖ਼ਤਮ ਕਰਨ ਲਈ ਭੇਜੀ ਗਈ ਇੱਕ ਨਵੀਂ ਤਜਵੀਜ਼ ਦੀ ਸਮੀਖਿਆ ਕਰ ਰਹੇ ਹਨ। ਹਾਲਾਂ ਕਿ ਉਨ੍ਹਾ ਤਹਿਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਈਰਾਨ ਨੇ ‘ਦੁਰਵਿਹਾਰ’ ਕੀਤਾ ਜਾਂ ਕੋਈ ਗਲਤ ਕਦਮ ਚੁੱਕਿਆ ਤਾਂ ਰੋਕੇ ਗਏ ਫੌਜੀ ਹਮਲੇ ਕਿਸੇ ਵੀ ਵੇਲੇ ਮੁੜ ਸ਼ੁਰੂ ਕੀਤੇ ਜਾ ਸਕਦੇ ਹਨ। ਪਾਮ ਬੀਚ ਤੋਂ ਮਿਆਮੀ ਜਾਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸਪੱਸ਼ਟ ਕੀਤਾ ਕਿ ਉਹ ਫਿਲਹਾਲ ਇਸ ਸਮਝੌਤੇ ਨੂੰ ਲੈ ਕੇ ਸ਼ੰਕੇ ਵਿੱਚ ਹਨ, ਕਿਉਂਕਿ ਉਨ੍ਹਾ ਅਨੁਸਾਰ ਈਰਾਨ ਨੇ ਪਿਛਲੇ 47 ਸਾਲਾਂ ਵਿੱਚ ਮਨੁੱਖਤਾ ਵਿਰੁੱਧ ਕੀਤੇ ਗਏ ਗੁਨਾਹਾਂ ਦੀ ਅਜੇ ਪੂਰੀ ਕੀਮਤ ਨਹੀਂ ਚੁਕਾਈ। ਸੂਤਰਾਂ ਮੁਤਾਬਕ ਈਰਾਨ ਨੇ ਇਸ ਨਵੇਂ ਪ੍ਰਸਤਾਵ ਵਿੱਚ ਹਾਰਮੁਜ਼ ਜਲ ਮਾਰਗ ਨੂੰ ਖੋਲ੍ਹਣ, ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਖ਼ਤਮ ਕਰਨ ਅਤੇ ਈਰਾਨ ਤੇ ਲੈਬਨਾਨ ਵਿੱਚ ਚੱਲ ਰਹੀ ਜੰਗ ਨੂੰ ਸਥਾਈ ਤੌਰ ‘ਤੇ ਰੋਕਣ ਲਈ ਇੱਕ ਮਹੀਨੇ ਦੀ ਡੈੱਡਲਾਈਨ ਦਿੱਤੀ ਹੈ। ਇਸ ਤੋਂ ਬਾਅਦ ਅਗਲੇ ਇੱਕ ਮਹੀਨੇ ਵਿੱਚ ਪਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ
Share this content:



Post Comment