Loading Now

AI ਕਾਰਨ Meta ਅਤੇ ਮਾਈਕਰੋਸਾਫਟ ਨੇ ਕੀਤੀ 8 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ

AI ਕਾਰਨ Meta ਅਤੇ ਮਾਈਕਰੋਸਾਫਟ ਨੇ ਕੀਤੀ 8 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ

ਸਿਡਨੀ, 27 ਅਪ੍ਰੈਲ – ਸਾਫਟਵੇਅਰ ਕੰਪਨੀਆਂ ਮੈਟਾ ਅਤੇ ਮਾਈਕਰੋਸਾਫਟ ਨੇ ਵੱਡੇ ਪੱਧਰ ’ਤੇ ਮੁਲਾਜ਼ਮਾਂ ਨੂੰ ਨੌਕਰੀ ’ਚੋਂ ਕੱਢਣ ਦਾ ਐਲਾਨ ਕੀਤਾ ਹੈ। ਦੋਵੇਂ ਕੰਪਨੀਆਂ ਮਸਨੂਈ ਬੌਧਿਕਤਾ (ਏ ਆਈ) ’ਚ ਵੱਡਾ ਨਿਵੇਸ਼ ਕਰ ਰਹੀਆਂ ਹਨ। ਮੈਟਾ ਨੇ ਕਰੀਬ 8 ਹਜ਼ਾਰ ਵਰਕਰਾਂ ਨੂੰ ਕੱਢ ਕੇ ਹੋਰ ਥਾਂ ’ਤੇ ਨਿਵੇਸ਼ ਕੀਤਾ ਹੈ। ਮੈਟਾ ਦੇ ਮੁੱਖ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਏ ਆਈ ’ਚ ਇਸ ਵਰ੍ਹੇ 115 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਮਾਈਕਰੋਸਾਫਟ ਵੱਲੋਂ ਵੀ ਏ ਆਈ ’ਤੇ ਦਾਅ ਲਾਇਆ ਜਾ ਰਿਹਾ ਹੈ। ਕੰਪਨੀ ਨੇ ਆਪਣੇ ਅਮਰੀਕੀ ਅਮਲੇ ’ਚੋਂ ਕਰੀਬ 7 ਫ਼ੀਸਦ ਲਈ ਸੇਵਾਮੁਕਤੀ ਪੈਕੇਜ ਐਲਾਨਿਆ ਹੈ।

ਇਸ ਤੋਂ ਪਹਿਲਾਂ ਐਟਲਾਸੀਅਨ, ਬਲਾਕ, ਵਾਈਜ਼ ਟੈੱਕ ਗਲੋਬਲ ਅਤੇ ਔਰੈਕਲ ਨੇ ਵੀ ਮੁਲਾਜ਼ਮ ਕੱਢਣ ਦਾ ਐਲਾਨ ਕੀਤਾ ਸੀ। ਪਹਿਲੀ ਨਜ਼ਰ ’ਚ ਏ ਆਈ ਸੁਪਰ ਇੰਟੈਲੀਜੈਂਸ ਵਜੋਂ ਉਭਰ ਕੇ ਸਾਹਮਣੇ ਆਈ ਹੈ। ਉਸ ਕਾਰਨ ਰੁਜ਼ਗਾਰ ਦੇ ਵੱਡੇ ਪੱਧਰ ’ਤੇ ਮੌਕੇ ਖੁੱਸ ਰਹੇ ਹਨ। ਜੇ ਮੈਟਾ, ਮਾਈਕਰੋਸਾਫਟ ਅਤੇ ਉਨ੍ਹਾਂ ਵਰਗੀਆਂ ਕੰਪਨੀਆਂ ਵੱਖੋ-ਵੱਖਰੇ ਹੁਨਰਾਂ ਵਾਲੇ ਸਟਾਫ ਨੂੰ ਦੁਬਾਰਾ ਨੌਕਰੀ ’ਤੇ ਰੱਖਦੀਆਂ ਹਨ, ਕੰਮ ਕਰਨ ਦੇ ਤਰੀਕਿਆਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਦੀਆਂ ਹਨ ਤਾਂ ਏ ਆਈ ਦੇ ਪੱਖ ਵਿੱਚ ਬਣਾਇਆ ਗਿਆ ਮਾਹੌਲ ਸਹੀ ਜਾਪਦਾ ਹੈ।

Share this content:

Post Comment