Loading Now

ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦਾ ਬਦਲਿਆ ਸਿਲੇਬਸ

ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦਾ ਬਦਲਿਆ ਸਿਲੇਬਸ

ਚੰਡੀਗੜ੍ਹ, 3 ਜੁਲਾਈ – ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ‘ਚ ਸਕੂਲ ਸਿੱਖਿਆ ਦਾ ਧੁਰਾ ਹੈ। ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ‘ਤੇ ਕਈ ਵਾਰ ਕਿੰਤੂ ਪ੍ਰੰਤੂ ਹੋਇਆ ਹੈ। ਸਥਿਤੀ ਤਾਂ ਇਹ ਵੀ ਹੈ ਕਿ ਬਹੁਤ ਸਾਰੇ ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿਚ ਦਾਖ਼ਲਾ ਲੈਣ ਦੀ ਬਜਾਇ ਸੀਬੀਐਸਈ (CBSE) ਸਕੂਲਾਂ ਵਿਚ ਦਾਖ਼ਲਾ ਲੈ ਰਹੇ ਹਨ। ਅਜਿਹੇ ਦੇ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਣਾਏ ਜਾਂਦੇ ਸਿਲੇਬਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਹਿਲੀ ਜਮਾਤ ਤੋਂ ਬਾਹਰਵੀਂ ਜਮਾਤ ਦੇ ਸਿਲੇਬਸ ਵਿਚ ਕਿੰਨੀ ਵਾਰ ਤਬਦੀਲੀ ਕੀਤੀ ਗਈ ਹੈ? ਸਿਲੇਬਸ ਵਿਚ ਖਾਸ ਕੀ ਹੈ? ਸਿਲੇਬਸ ਵਿਚ ਕੀ ਕਮੀਆਂ ਹਨ? ਇਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਸਕੂਲੀ ਸਿੱਖਿਆ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ। ਪੜ੍ਹੋ ਇਹ ਖ਼ਾਸ ਰਿਪੋਰਟ…

ਢੁੱਕਵਾਂ ਨਹੀਂ ਹੈ ਪੰਜਾਬ ਬੋਰਡ ਦਾ ਸਿਲੇਬਸ: ਪੰਜਾਬ ਸਕੂਲੀ ਸਿੱਖਿਆ ਵਿਭਾਗ ਦੇ ਸਾਬਕਾ ਡਾਇਰੈਕਟਰ ਰੌਸ਼ਨ ਸੂਦ ਕਹਿੰਦੇ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਬੱਚਿਆਂ ਲਈ ਢੁੱਕਵਾਂ ਨਹੀਂ ਹੈ ਅਤੇ ਬੱਚਿਆਂ ਦੇ ਅਨੁਕੂਲ ਨਹੀਂ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਰੱਟਾ ਸਿਸਟਮ ‘ਤੇ ਕੰਮ ਕਰਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਪੰਜਾਬ ਬੋਰਡ ਦਾ ਸਿਲੇਬਸ ਬੱਚਿਆਂ ਨੂੰ ਕਿੱਤਾ ਮੁੱਖੀ ਬਣਾਉਣ ਵਿਚ ਸਮਰੱਥ ਨਹੀਂ ਹੈ। ਜਦੋਂਕਿ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਬੱਚਾ ਆਤਮ ਨਿਰਭਰ ਬਣੇ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਪਾਠਕ੍ਰਮ ਦੇ ਇਸ ਮਿਆਰ ਉੱਤੇ ਇਸ ਉਤੇ ਖਰਾ ਨਹੀਂ ਉਤਰਦਾ।

ਸਰਕਾਰਾਂ ਨੇ ਹੁਣ ਤੱਕ ਤਜ਼ਰਬੇ ਕੀਤੇ: ਈਟੀਵੀ ਭਾਰਤ ਨਾਲ ਫੋਨ ਤੇ ਗੱਲ ਕਰਦਿਆਂ ਸਾਬਕਾ ਡਾਇਰੈਕਟਰ ਸਕੂਲੀ ਸਿੱਖਿਆ ਵਿਭਾਗ ਨੇ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਤਜ਼ਰਬੇ ਕਰਦੀਆਂ ਰਹੀਆਂ। ਸਕੂਲਾਂ ਵਿਚ ਵੋਕੈਸ਼ਨਲ ਕੋਰਸਿਜ਼ ਦੀ ਸ਼ੁਰੂਆਤ ਕੀਤੀ ਗਈ। ਇਲੈਕਟ੍ਰਿਕਲ, ਮਕੈਨੀਕਲ ਅਤੇ ਹੋਰ ਕਿੱਤਾ ਮੁੱਖੀ ਕੋਰਸਾਂ ਲਈ ਉਪਕਰਨ ਲਿਆਂਦੇ ਗਏ ਸਿੱਖਿਆ ਢਾਂਚਾ ਸਿਰਜਿਆ ਗਿਆ। ਪਰ ਇਹ ਸਿਲਸਿਲਾ ਜ਼ਿਆਦਾ ਦੇਰ ਨਾ ਚੱਲ ਸਕਿਆ। ਸਰਕਾਰਾਂ ਇਹ ਢਾਂਚਾ ਸੰਭਾਲ ਕੇ ਨਾ ਰੱਖ ਸਕੀਆਂ ਅਤੇ ਨਾ ਇਹਨਾਂ ਦਾ ਬਦਲ ਲੱਭਿਆ ਗਿਆ। ਇਸ ਦੇ ਨਾਲ ਨਾ ਹੀ ਕੁਝ ਹੋਰ ਨਵਾਂ ਜੋੜਿਆ ਗਿਆ। ਸਕੂਲੀ ਸਿੱਖਿਆ ਅਨੁਸਾਰ ਬੱਚਿਆਂ ਨੂੰ ਸਮੇਂ ਦੇ ਹਾਣੀ ਨਹੀਂ ਬਣਾਇਆ ਜਾ ਰਿਹਾ।

ਦਹਾਕਿਆਂ ਤੋਂ ਨਹੀਂ ਬਦਲਿਆ ਪੰਜਾਬ ਬੋਰਡ ਦਾ ਸਿਲੇਬਸਲ: ਰੌਸ਼ਨ ਲਾਲ ਦੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਸਿਲੇਬਸ ਦਹਾਕਿਆਂ ਤੋਂ ਨਹੀਂ ਬਦਲਿਆ। ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤੱਕ ਵੱਖ ਵੱਖ ਵਿਸ਼ਿਆਂ ਦੇ ਸਿਲੇਬਸ ਦੇ ਵਿਚ ਕੋਈ ਵੀ ਤਬਦੀਲੀ ਨਹੀਂ ਹੋਈ। ਜੇਕਰ ਕੋਈ ਤਬਦੀਲੀ ਹੋਈ ਵੀ ਹੈ ਤਾਂ ਉਹ ਮਾਮੂਲੀ ਹੀ ਕੀਤੀ ਗਈ ਹੈ। ਉਹਨਾਂ ਆਖਿਆ ਕਿ ਬੋਰਡ ਦੇ ਵਿਚ ਜੋ ਵਿਸ਼ਾ ਮਾਹਿਰ ਨੇ ਉਨ੍ਹਾਂ ਨੂੰ ਵੀ ਸਿਫਾਰਿਸ਼ਾਂ ‘ਤੇ ਰੱਖਿਆ ਜਾਂਦਾ ਹੈ। ਪੰਜਾਬ ਬੋਰਡ ਦੇ ਸਿਲੇਬਸ ਵਿਚ ਕੋਈ ਬਦਲਾਅ ਕੀਤਾ ਜਾਵੇ। ਦੂਜਾ ਪੱਖ ਇਹ ਵੀ ਹੈ ਕਿ ਸਿੱਖਿਆ ਮਾਹਿਰਾਂ ਦੀ ਰਾਏ ਬੋਰਡ ਵੱਲੋਂ ਸੁਣੀ ਵੀ ਨਹੀਂ ਜਾਂਦੀ।

Share this content:

Post Comment