ਡਾ. ਦਰਸ਼ਨ ਸਿੰਘ ‘ਆਸ਼ਟ* ਦੀਆਂ ਦੋ ਬਾਲ ਨਾਟ -ਪੁਸਤਕਾਂ ਦਾ ਲੋਕ-ਅਰਪਣ

*ਪੰਜਾਬੀ ਬਾਲ ਨਾਟਕ ਅਤੇ ਬਾਲ ਰੰਗਮੰਚ ਦੇ ਵਿਕਾਸ ਲਈ ਸਾਧਨ ਜੁਟਾਉਣ ਦੀ ਜ਼ਰੂਰਤ
ਪਟਿਆਲਾ, 23 ਅਪ੍ਰੈਲ, ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ* ਦੀਆਂ ਸਾਹਿਤਯਸ਼ਿਲਾ ਪ੍ਰਕਾਸ਼ਨ, ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਦੋ ਨਵੀਆਂ ਬਾਲ—ਨਾਟਕ ਪੁਸਤਕਾਂ ‘ਤੁਸੀਂ ਬੱਚੇ ਕਦੋਂ ਬਣੋਂਗੇ? ਅਤੇ ਹੋਰ ਬਾਲ ਨਾਟਕ* ਅਤੇ ‘ਚੁਗਲਖ਼ੋਰ ਅਤੇ ਹੋਰ ਬਾਲ ਨਾਟਕ* ਦਾ ਲੋਕ—ਅਰਪਣ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੀ ਇਸ ਧਾਰਣਾ ਕਿ ਨਵੀਂ ਪੀੜ੍ਹੀ ਨੂੰ ਉਸ ਦੀ ਮਾਤ—ਭਾਸ਼ਾ ਅਤੇ ਸਾਹਿਤ ਨਾਲ ਜੋੜਨਾ ਵਰਤਮਾਨ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ, ਦੇ ਮੱਦੇਨਜ਼ਰ ਪੰਜਾਬ ਦੇ ਨਾਮੀ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕਾਂ ਵੱਲੋਂ ਇਹ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਪ੍ਰੀਤਨਗਰ (ਅੰਮ੍ਰਿਤਸਰ) ਤੋਂ ਪੁੱਜੇ ਬਾਲ ਰਿਸਾਲੇ ‘ਬਾਲ ਸੰਦੇਸ਼‘ ਦੇ ਸੰਪਾਦਕ ਹਿਰਦੇਪਾਲ ਸਿੰਘ ਨੇ ਕਿਹਾ ਕਿ ਬਾਲ ਸਾਹਿਤ ਵਿਚ ਬੱਚਿਆਂ ਲਈ ਮਿਆਰੀ ਨਾਟਕਾਂ ਦੀ ਮੁੱਢ ਤੋਂ ਹੀ ਘਾਟ ਹੈ, ਇਸ ਦਿਸ਼ਾ ਵਿਚ ਇਹ ਉਸਾਰੂ ਕਦਮ ਹੈ। ਡਾ. ਕੁਲਬੀਰ ਸਿੰਘ ਸੂਰੀ ਦੀ ਧਾਰਣਾ ਸੀ ਕਿ ਬਾਲ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਨੇ ਪੰਜਾਬੀ ਬਾਲ ਸਾਹਿਤ ਦੇ ਖੇਤਰ ਨੂੰ ਅਮੀਰ ਬਣਾਇਆ ਹੈ ਅਤੇ ਪੰਜਾਬ ਵਿਚ ਬਾਲ ਰੰਗਮੰਚ ਦੀ ਲਹਿਰ ਤੁਰਨੀ ਚਾਹੀਦੀ ਹੈ।
ਮਾਹਿਲਪੁਰ ਤੋਂ ਬਾਲ ਰਿਸਾਲੇ ‘ਨਿੱਕੀਆਂ ਕਰੂੰਬਲਾਂ‘ ਦੇ ਸੰਪਾਦਕ ਬਲਜਿੰਦਰ ਮਾਨ ਦਾ ਕਹਿਣਾ ਸੀ ਕਿ ਬਾਲ ਸਾਹਿਤ ਹੀ ਪ੍ਰੋੜ੍ਹ ਸਾਹਿਤ ਲਈ ਰਾਹਦਸੇਰਾ ਬਣਦਾ ਹੈ ਅਤੇ ਬੱਚਿਆਂ ਦੇ ਮਨਾਂ ਵਿਚ ਨੈਤਿਕਤਾ ਦੀ ਭਾਵਨਾ ਜਗਾਉਂਦਾ ਹੈ। ਮੋਹਾਲੀ ਤੋਂ ਪੁੱਜੇ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਬੱਚਿਆਂ ਲਈ ਸੋਸ਼ਲ ਮੀਡੀਆ ਨਾਲੋਂ ਬਾਲ ਸਾਹਿਤ ਦੀ ਅਹਿਮੀਅਤ ਵਧੇਰੇ ਹੈ ਜੋ ਉਨ੍ਹਾਂ ਦੀ ਮਾਨਸਿਕਤਾ ਨੂੰ ਕੁੰਠਿਤ ਨਹੀਂ ਕਰਦਾ।ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਵਿਚ ਬਾਲ ਨਾਟਕਾਂ ਦੀ ਘਾਟ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਖੇਡਣ ਲਈ ਮਿਆਰੀ ਨਾਟਕਾਂ ਦੀ ਘਾਟ ਹੈ। ਉਨ੍ਹਾਂ ਇਹ ਵੀ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਬਾਲ ਨਾਟਕਾਂ ਨਾਲ ਸਕੂਲਾਂ ਵਿਚ ਬਾਲ ਨਾਟਕਾਂ ਦੇ ਮੰਚਣ ਦੀ ਘਾਟ ਪੂਰੀ ਹੋਵੇਗੀ। ਇਸ ਮੌਕੇ ਪ੍ਰਸਿੱਧ ਬਾਲ ਰਿਸਾਲੇ ਨਿੱਕੀਆਂ ਕਰੂੰਬਲਾਂ, ਜਿਸ ਨੇ ਕਈ ਬਾਲ ਨਾਟਕ ਵਿਸ਼ੇਸ਼ ਕੱਢੇ ਹਨ, ਦਾ ਤਾਜ਼ਾ ਅੰਕ ਵੀ ਰਿਲੀਜ਼ ਕੀਤਾ ਗਿਆ।ਇਸ ਅਵਸਰ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਡਾ. ਰਾਜਵਿੰਦਰ ਸਿੰਘ ਅਤੇ ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਮੋਹਿੰਦਰ ਕੌਰ,ਤਰਸੇਮ ਤੋਂ ਇਲਾਵਾ ਕਈ ਰੰਗਕਰਮੀ ਵੀ ਹਾਜ਼ਰ ਸਨ।
Share this content:



Post Comment