Loading Now

ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਤਬਾਦਲੇ

ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਤਬਾਦਲੇ

ਜਲੰਧਰ, 18 ਅਪ੍ਰੇੈਲ – ਪੰਜਾਬ ਪੁਲਿਸ ਵਿਭਾਗ ’ਚ ਪ੍ਰਸ਼ਾਸਨਿਕ ਤਬਦੀਲੀਆਂ ਕਰਦਿਆਂ ਕਈ ਡੀਐੱਸਪੀ ਤੇ ਏਸੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਫੇਰਬਦਲ ਤਹਿਤ ਵੱਖ-ਵੱਖ ਜ਼ਿਲ੍ਹਿਆਂ ’ਚ ਨਵੀਆਂ ਜ਼ਿੰਮੇਵਾਰੀਆਂ ਸੌਂਪੀ ਗਈਆਂ ਹਨ। ਏਸੀਪੀ ਸਾਇਬਰ ਕ੍ਰਾਈਮ ਸਰਵਨ ਸਿੰਘ ਨੂੰ ਡੀਐੱਸਪੀ ਸ਼ਾਹਕੋਟ ਨਿਯੁਕਤ ਕੀਤਾ ਗਿਆ ਹੈ, ਜਦਕਿ ਡੀਐੱਸਪੀ ਸ਼ਾਹਕੋਟ ਨੂੰ ਟਾਂਡਾ, ਹੁਸ਼ਿਆਰਪੁਰ ਭੇਜਿਆ ਗਿਆ ਹੈ। ਡੀਸੀਪੀ ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਰੁਪਿੰਦਰ ਸਿੰਘ ਨੂੰ ਅੰਮ੍ਰਿਤਸਰ ’ਚ ਏਸੀਪੀ ਸਪੈਸ਼ਲ ਕ੍ਰਾਈਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਮੁਕਤਸਰ ਸਾਹਿਬ ਦੇ ਡੀਐੱਸਪੀ ਰਾਜੇਸ਼ ਠਾਕੁਰ ਨੂੰ ਏਸੀਪੀ ਸੈਂਟਰਲ ਬਣਾਇਆ ਗਿਆ ਹੈ।

ਇਸੇ ਲੜੀ ’ਚ ਏਸੀਪੀ ਸੈਂਟਰਲ ਅਜੈ ਸਿੰਘ ਨੂੰ ਅੰਮ੍ਰਿਤਸਰ ’ਚ ਏਸੀਪੀ ਨਾਰਕੋਟਿਕਸ ਨਿਯੁਕਤ ਕੀਤਾ ਗਿਆ ਹੈ। ਡੀਐੱਸਪੀ ਡਿਟੈਕਟਿਵ ਜਲੰਧਰ ਇੰਦਰਜੀਤ ਸਿੰਘ ਨੂੰ ਏਸੀਪੀ ਟ੍ਰੈਫਿਕ ਅੰਮ੍ਰਿਤਸਰ ਲਗਾਇਆ ਗਿਆ ਹੈ। ਏਸੀਪੀ ਸਕਿਊਰਟੀ ਜਲੰਧਰ ਗਗਨਦੀਪ ਸਿੰਘ ਨੂੰ ਡੀਐੱਸਪੀ ਕਪੂਰਥਲਾ ਭੇਜਿਆ ਗਿਆ ਹੈ। ਪਠਾਨਕੋਟ ਦੇ ਡੀਐੱਸਪੀ ਲਖਵਿੰਦਰ ਸਿੰਘ ਨੂੰ ਡੀਐੱਸਪੀ ਡਿਟੈਕਟਿਵ ਜਲੰਧਰ ਨਿਯੁਕਤ ਕੀਤਾ ਗਿਆ ਹੈ। ਹੁਸ਼ਿਆਰਪੁਰ ਦੇ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੂੰ ਏਸੀਪੀ ਕੈਂਟ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਲੁਧਿਆਣਾ ’ਚ ਏਸੀਪੀ ਲਾਇਸੈਂਸਿੰਗ ਦੇ ਅਹੁਦੇ ‘ਤੇ ਤਾਇਨਾਤ ਰਾਜੇਸ਼ ਕੁਮਾਰ ਨੂੰ ਏਸੀਪੀ ਸਕਿਊਰਟੀ ਜਲੰਧਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਏਸੀਪੀ ਹੈੱਡ-ਕੁਆਰਟਰ ਮਨਮੋਹਨ ਸਿੰਘ ਨੂੰ ਏਸੀਪੀ ਮਾਡਲ ਟਾਊਨ ਨਿਯੁਕਤ ਕੀਤਾ ਗਿਆ ਹੈ। ਅੰਮ੍ਰਿਤਸਰ ’ਚ ਏਸੀਪੀ ਸਾਇਬਰ ਕ੍ਰਾਈਮ ਸੁਪਿੰਦਰ ਕੌਰ ਨੂੰ ਏਸੀਪੀ ਐੱਨਡੀਪੀਐੱਸ-ਕਮ-ਨਾਰਕੋਟਿਕਸ ਜਲੰਧਰ ਲਗਾਇਆ ਗਿਆ ਹੈ।

Share this content:

Post Comment