Loading Now

ਸੀਆਰਪੀਐਫ ਕਾਂਸਟੇਬਲ ਦੇ 9175 ਅਹੁਦਿਆਂ ‘ਤੇ ਭਰਤੀ ਦਾ ਐਲਾਨ

ਸੀਆਰਪੀਐਫ ਕਾਂਸਟੇਬਲ ਦੇ 9175 ਅਹੁਦਿਆਂ ‘ਤੇ ਭਰਤੀ ਦਾ ਐਲਾਨ

ਨਵੀਂ ਦਿੱਲੀ, 15 ਅਪ੍ਰੈਲ – ਸੈਂਟਰਲ ਰਿਜ਼ਰਵ ਪੁਲਿਸ ਫੋਰਸ (CRPF) ਵੱਲੋਂ ਕਾਂਸਟੇਬਲ (ਟੈਕਨੀਕਲ/ ਟ੍ਰੇਡਸਮੈਨ/ ਪਾਇਨੀਅਰ – ਮਰਦ/ ਔਰਤ) ਦੇ ਬੰਪਰ ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 20 ਅਪ੍ਰੈਲ ਨੂੰ ਸ਼ੁਰੂ ਹੋ ਜਾਵੇਗੀ, ਜੋ ਨਿਰਧਾਰਤ ਆਖਰੀ ਮਿਤੀ 19 ਮਈ 2026 ਤਕ ਜਾਰੀ ਰਹੇਗੀ। ਜਿਹੜੇ ਵੀ ਉਮੀਦਵਾਰ ਇਸ ਭਰਤੀ ਲਈ ਯੋਗਤਾ ਪੂਰੀ ਕਰਦੇ ਹਨ, ਉਹ ਇਸ ਵਿਚ ਸ਼ਾਮਲ ਹੋਣ ਲਈ ਆਨਲਾਈਨ ਮੋਡ ਰਾਹੀਂ CRPF ਦੀ ਅਧਿਕਾਰਤ ਵੈੱਬਸਾਈਟ rect.crpf.gov.in ‘ਤੇ ਜਾ ਕੇ ਫਾਰਮ ਭਰ ਸਕਣਗੇ।

ਯੋਗਤਾ ਅਤੇ ਮਾਪਦੰਡ

ਇਸ ਭਰਤੀ ‘ਚ ਹਿੱਸਾ ਲੈਣ ਲਈ ਉਮੀਦਵਾਰ ਦਾ ਮਾਨਤਾ ਪ੍ਰਾਪਤ ਬੋਰਡ/ ਸੰਸਥਾ ਤੋਂ ਮੈਟ੍ਰਿਕ (10ਵੀਂ) ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਅਹੁਦੇ ਅਨੁਸਾਰ ਉਮੀਦਵਾਰ ਕੋਲ ਸਬੰਧਤ ਟ੍ਰੇਡ ‘ਚ ਤਜਰਬਾ/ ITI ਸਰਟੀਫਿਕੇਟ/ ਹੈਵੀ ਟ੍ਰਾਂਸਪੋਰਟ ਵਹੀਕਲ ਡਰਾਈਵਿੰਗ ਲਾਇਸੈਂਸ ਆਦਿ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, 1 ਜਨਵਰੀ 2026 ਨੂੰ ਮੁੱਖ ਰੱਖਦਿਆਂ ਉਮੀਦਵਾਰ ਦੀ ਉਮਰ ਕਾਂਸਟੇਬਲ ਡਰਾਈਵਰ ਦੇ ਅਹੁਦੇ ਲਈ 21 ਤੋਂ 27 ਸਾਲ ਅਤੇ ਬਾਕੀ ਸਾਰੇ ਅਹੁਦਿਆਂ ਲਈ 18 ਤੋਂ 23 ਸਾਲ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਨੂੰ ਉਮਰ ‘ਚ ਨਿਯਮਾਂ ਅਨੁਸਾਰ ਛੋਟ ਮਿਲੇਗੀ। ਅਹੁਦੇ ਅਨੁਸਾਰ ਵਿਸਤ੍ਰਿਤ ਜਾਣਕਾਰੀ ਲਈ ਨੋਟੀਫਿਕੇਸ਼ਨ ਜ਼ਰੂਰ ਦੇਖੋ।

ਅਪਲਾਈ ਕਰਨ ਦੀ ਪ੍ਰਕਿਰਿਆ ਤੇ ਫੀਸ

ਇਸ ਭਰਤੀ ‘ਚ ਸ਼ਾਮਲ ਹੋਣ ਲਈ ਸਿਰਫ਼ ਆਨਲਾਈਨ ਮੋਡ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ, ਕਿਸੇ ਹੋਰ ਤਰੀਕੇ ਨਾਲ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। ਇੱਛੁਕ ਉਮੀਦਵਾਰ ਅਧਿਕਾਰਤ ਭਰਤੀ ਪੋਰਟਲ rect.crpf.gov.in ‘ਤੇ ਫਾਰਮ ਭਰ ਸਕਣਗੇ। ਅਰਜ਼ੀ ਦੇ ਨਾਲ ਜਨਰਲ, ਓਬੀਸੀ ਅਤੇ ਈਡਬਲਯੂਐਸ (EWS) ਵਰਗ ਨੂੰ ਫੀਸ ਵਜੋਂ 100 ਰੁਪਏ ਜਮ੍ਹਾ ਕਰਨੇ ਪੈਣਗੇ। ਐਸਸੀ (SC), ਐਸਟੀ (ST) ਵਰਗ ਨਾਲ ਸਬੰਧਤ ਉਮੀਦਵਾਰ ਇਸ ਭਰਤੀ ਲਈ ਮੁਫ਼ਤ ਫਾਰਮ ਭਰ ਸਕਣਗੇ।

ਚੋਣ ਪ੍ਰਕਿਰਿਆ ਅਤੇ ਤਨਖਾਹ

ਇਸ ਭਰਤੀ ‘ਚ ਚੋਣ ਕੰਪਿਊਟਰ ਬੇਸਡ ਟੈਸਟ (CBT)/ ਸਕਿੱਲ ਟੈਸਟ/ PET, PST/ ਦਸਤਾਵੇਜ਼ਾਂ ਦੀ ਪੜਤਾਲ/ ਮੈਡੀਕਲ ਪ੍ਰੀਖਿਆ (DME/RME) ਆਦਿ ਰਾਹੀਂ ਹੋਵੇਗੀ।

Share this content:

Post Comment