Loading Now

ਵਿਸਾਖੀ ਇੱਕ ਤਿਉਹਾਰ ਨਹੀਂ, ਸੰਕਲਪ ਹੈ/ਗੁਰਮੀਤ ਸਿੰਘ ਪਲਾਹੀ

ਵਿਸਾਖੀ ਇੱਕ ਤਿਉਹਾਰ ਨਹੀਂ, ਸੰਕਲਪ ਹੈ/ਗੁਰਮੀਤ ਸਿੰਘ ਪਲਾਹੀ

ਵਿਸਾਖੀ ਇਕ ਤਿਉਹਾਰ ਨਹੀਂ ਸਗੋਂ ਸੰਕਲਪ ਹੈ। ਮੇਲਾ ਵਿਸਾਖੀ ਦਾ ਮਨਾਉਂਦਿਆ, ਰੁੱਤਾਂ ਨਾਲ ਜੋੜਦਿਆਂ, ਜਾਂ ਫਿਰ ਘਰ ਦੇ ਭੜੋਲੇ ਫ਼ਸਲਾਂ ਨਾਲ ਭਰਦਿਆਂ, ਕਈ ਹਾਲਤਾਂ ਵਿੱਚ ਪੰਜਾਬੀ, ਆਪਣੀ ਵਿਰਾਸਤ, ਆਪਣੇ ਉਸ ਸੰਕਲਪ ਨੂੰ ਹੀ ਭੁੱਲ ਗਏ, ਜਦੋਂ ਕਿ ਇਹ ਵੇਲਾ ਖ਼ੁਸ਼ੀਆਂ ਖੇੜਿਆਂ ਦੇ ਨਾਲ ਨਾਲ ਕੌਮ ਦੀ ਕੁਰਬਾਨੀ ਅਤੇ ਆਪਣੇ ਵਿਰਸੇ ਨੂੰ ਯਾਦ ਕਰਨ ਵਾਲਾ ਹੈ।

ਕਿਵੇਂ ਗੁਰੂ ਗੋਬਿਦੰ ਸਿੰਘ ਜੀ ਨੇ, ਨਿਢਾਲ ਹੋਈ ਕੌਮ ‘ਚ ਕੁਰਬਾਨੀ ਦੀ ਰੂਹ ਫੂਕੀ, ਕਿਵੇਂ ਉਹਨਾਂ ਨੂੰ ਮਰਜੀਵੜੇ ਬਣਾਇਆ, ਕਿਵੇਂ ਉਹਨਾਂ ਨੂੰ ਹੱਕ, ਸੱਚ ਲਈ ਲੜਨ ਵਾਸਤੇ ਤਿਆਰ ਕੀਤਾ, ਇਹ ਇੱਕ ਸਿਰਫ਼ ਬਿਰਤਾਂਤ ਜਾਂ ਕਥਾ ਨਹੀਂ ਹੈ, ਸਗੋਂ ਇਹ ਤਾਂ ਇਕ ਵਲਵਲਾ, ਇਕ ਇਤਹਾਸ ਹੈ, ਜਿਸਨੇ ਲੋਕ ਮਨਾਂ ‘ਚ ਜ਼ਬਰ, ਜ਼ੁਲਮ ਵਿਰੁੱਧ ਲੜਨ ਲਈ ਨਿਮਾਣਿਆਂ ਨੂੰ ਤਿਆਰ ਕੀਤਾ। ਚਿੜੀਆਂ ਨੂੰ ਬਾਜਾਂ ਨਾਲ ਲੜਾਉਣ ਦਾ ਇਕ ਇਹੋ ਜਿਹਾ ਟੀਚਾ ਸਿਰਜਿਆ, ਜਿਸ ਨੇ ਇਤਿਹਾਸ ਦੇ ਪੰਨੇ ਲਿਖੇ। ਕੁਰਬਾਨੀਆਂ ਦਾ ਇਤਿਹਾਸ ਲਿਖਿਆ। ਕੰਮਜ਼ੋਰੀ ਦੇ ਬਦਲ ਹਟਾਕੇ ਸਾਫ਼ ਸੁਥਰਾ ਬ੍ਰਹਿਮੰਡੀ ਸੰਕਲਪ ਲੋਕਾਂ ਸਾਹਵੇਂ ਪੇਸ਼ ਕੀਤਾ।

ਵਿਸਾਖੀ ਦਾ ਇਹ ਤਿਉਹਾਰ, ਇਹ ਦਿਨ ਸਾਡੇ ਸਾਹਵੇਂ ਕਈ ਸਵਾਲ ਖੜੇ ਕਰ ਰਿਹਾ ਹੈ। ਕੀ ਕੌਮ ਅੱਜ ਕੁਰਬਾਨੀਆਂ ਦੀ ਗਾਥਾ ਤਾਂ ਨਹੀਂ ਭੁੱਲ ਰਹੀ? ਕੀ ਕੌਮ ਅੱਜ ਸਿਰਫ਼ ਸੇਵਾ ਸਕੰਲਪ ਤੱਕ ਹੀ ਤਾਂ ਸੀਮਤ ਹੋ ਕੇ ਨਹੀਂ ਰਹਿ ਗਈ? ਕੀ ਕੌਮ ਅੱਜ ਨਿਤਾਣਿਆ ਨਾਲ ਖੜਨ ਦੇ ਸਕੰਲਪ ਨੂੰ ਤਾਂ ਨਹੀਂ ਭੁੱਲ ਰਹੀ? ਕੀ ਕੌਮ ਅੱਜ ਪਗੜੀ, ਕਕਾਰਾਂ ਤੋਂ ਮੁਖ ਮੋੜ ਕੇ ਸਿਰਫ਼ ਧਨ ਦੀ ਪ੍ਰਾਪਤੀ ਦੇ ਰਾਹ ਪੈ ਕੇ ਅਸਲ ਸਿੱਖੀ ਆਦਰਸ਼ਾਂ ਤੋਂ ਕੰਨੀ ਤਾਂ ਨਹੀਂ ਕਤਰਾ ਰਹੀਂ।

ਖਾਲਸਾ ਪੰਥ ਨਿਆਰਾ ਹੈ। ਖਾਲਸਾ ਪੰਥ ‘ਗਲੋਬਲੀ ਸੰਕਲਪ’ ਦਾ ਇਹੋ ਜਿਹਾ ਵਰਤਾਰਾ ਹੈ, ਜਿਸਨੂੰ ਜਿਊਂਦਿਆਂ ਰੱਖਣਾ ਆਪਣਾ ਸਭਨਾ ਦਾ  ਫ਼ਰਜ਼ ਹੈ। ਗੁਰੂ ਘਰ ਉਸਾਰਾਨਾ, ਉਹਨਾਂ ਵਿੱਚ ਸਿੱਖ ਸਿਧਾਂਤ ਲਾਗੂ ਰੱਖਣਾ, ਸਿੱਖ ਕੌਮ ਦਾ ਫਰਜ਼ ਹੈ। ਪਰ ਗੁਰੂ ਪੰਥੀ ਵਿਰਸਾਤੀ ਰੂਹ ਤੋ ਕੰਨੀ ਕਤਰਾਉਣਾ, ਗ਼ਰੀਬ ਗੁਰਬਿਆ ਦੇ ਹੱਕ ‘ਚ ਨਾ ਖੜੋਕੇ ਆਪਣੇ ਹਿੱਤਾਂ ਖਾਤਰ ਪੰਥ ਨੂੰ ਵੇਚਣਾ ਬੱਜਰ ਗੁਨਾਹ ਹੈ।

ਗੁਰੂ ਗ੍ਰੰਥ ਸਾਹਿਬ ਦੇ  ਮੂਲ ਮੰਤਵ ਤੇ ਵਿਸਾਖੀ ਦੇ ਸੰਕਲਪ ਨੂੰ ਮਨਾ ‘ਚ ਵਸਾਕੇ ਵਿਸਾਖੀ ਦੇ ਤਿਉਹਾਰ ‘ਤੇ ਇਕੱਠੇ ਹੋਕੇ ਸੇਵਾ ਸੰਕਲਪ, ਕੁਰਬਾਨੀ ਸੰਕਲਪ ਨੂੰ ਅੱਗੇ ਤੋਰਨਾ ਹੀ, ਅਸਲੋਂ ਅੱਜ ਦੇ ਦਿਨ ਦਾ ਅਸਲ ਮਨੋਰਥ ਹੋਣਾ ਚਾਹੀਦਾ ਹੈ।

gurmit-singh-palahi ਵਿਸਾਖੀ ਇੱਕ ਤਿਉਹਾਰ ਨਹੀਂ, ਸੰਕਲਪ ਹੈ/ਗੁਰਮੀਤ ਸਿੰਘ ਪਲਾਹੀ

-ਗੁਰਮੀਤ ਸਿੰਘ ਪਲਾਹੀ

-9815802070

Share this content:

Post Comment