ਬਾਲੀਵੁੱਡ ਦੇ ‘ਖਿਲਾੜੀ’ ਅਕਸ਼ੇ ਕੁਮਾਰ ਆਏ ਹਾਦਸੇ ਦੀ ਲਪੇਟ ‘ਚ
ਨਵੀਂ ਦਿੱਲ, 9 ਅਪ੍ਰੈਲ – ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਬਹੁਤ ਜਲਦ ਹਾਰਰ ਕਾਮੇਡੀ ਫ਼ਿਲਮ ‘ਭੂਤ ਬੰਗਲਾ’ ਵਿੱਚ ਨਜ਼ਰ ਆਉਣ ਵਾਲੇ ਹਨ। ਅਦਾਕਾਰ ਇਸ ਫ਼ਿਲਮ ਲਈ ਕਾਫ਼ੀ ਮਿਹਨਤ ਕਰ ਰਹੇ ਹਨ ਅਤੇ ਲਗਾਤਾਰ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਕਸ਼ੇ ਆਪਣੀਆਂ ਫ਼ਿਲਮਾਂ ਵਿੱਚ ਜ਼ਿਆਦਾਤਰ ਸਟੰਟ ਖ਼ੁਦ ਹੀ ਕਰਦੇ ਹਨ। ਹਾਲਾਂਕਿ, ਆਪਣੀ ਆਉਣ ਵਾਲੀ ਫ਼ਿਲਮ ‘ਭੂਤ ਬੰਗਲਾ’ ਵਿੱਚ ਇੱਕ ਖ਼ਤਰਨਾਕ ਸਟੰਟ ਕਰਨ ਦੌਰਾਨ ਅਦਾਕਾਰ ਜ਼ਖ਼ਮੀ ਹੋ ਗਏ। ਫ਼ਿਲਮ ਨਿਰਮਾਤਾਵਾਂ ਨੇ ਵੀਰਵਾਰ ਨੂੰ ਫ਼ਿਲਮ ਦਾ ਇੱਕ ‘ਬਿਹਾਈਂਡ ਦਾ ਸੀਨ’ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਅਕਸ਼ੇ ਕੁਮਾਰ ਇੱਕ ਖ਼ਤਰਨਾਕ ਸਟੰਟ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਆਪਣੇ ਸਟੰਟ ਖ਼ੁਦ ਕਰਦੇ ਹਨ ਅਕਸ਼ੇ
ਹਾਲ ਹੀ ਵਿੱਚ ਅਕਸ਼ੇ ਕੁਮਾਰ ਨੇ ਵਿਜ਼ੂਅਲ ਇਫੈਕਟਸ ਜਾਂ AI ‘ਤੇ ਜ਼ਿਆਦਾ ਨਿਰਭਰ ਨਾ ਰਹਿਣ ਬਾਰੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਸਟੰਟ ਖ਼ੁਦ ਕਰਨਾ ਪਸੰਦ ਕਰਦੇ ਹਨ। ਅਕਸ਼ੇ ਅਨੁਸਾਰ, ਜਾਂ AI ਦੀ ਜ਼ਿਆਦਾ ਵਰਤੋਂ ਐਕਸ਼ਨ ਸੀਨਜ਼ ਦੀ ਅਸਲੀਅਤ ਅਤੇ ਰੋਮਾਂਚ ਨੂੰ ਘੱਟ ਕਰ ਸਕਦੀ ਹੈ।
Share this content:



Post Comment