ਬੁੱਧ ਬਾਣ ਚਿੱੜੀ ਉਡੀ, ਕਾਂ ਉਡ, ਮੋਰ ਉਡ, ਮੱਝ ਉਡ……! ਸ਼ੇਰ ਉਡਿਆ/ਬੁੱਧ ਸਿੰਘ ਨੀਲੋਂ
ਨਿੱਕੇ ਹੁੰਦੇ ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ ਹੁੰਦੇ ਸੀ। ਇੱਕ ਖੇਡ ਹੁੰਦੀ ਸੀ, ਜਿਹੜੀ ਬਹੁਤ ਧਿਆਨ ਤੇ ਹਾਜ਼ਰ ਦਿਮਾਗ਼ ਨਾਲ ਖੇਡਣੀ ਪੈਂਦੀ ਸੀ। ਜਿਵੇਂ ਸੜਕਾਂ ਉਪਰ ਲਿਖਿਆ ਹੁੰਦਾ, ਧਿਆਨ ਹਟਿਆ ਤੇ ਦੁਰਘਟਨਾ ਘਟੀ। ਬਚਾਓ ਵਿੱਚ ਬਚਾਓ ਹੈ। ਬਚਣ ਲਈ ਹਰ ਬੰਦਾ ਸੁਰੱਖਿਅਤ ਥਾਂ ਲੱਭਦਾ ਹੈ। ਇਸੇ ਕਰਕੇ ਅਸੀਂ ਆਖਦੇ ਹਾਂ, ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਜਿਵੇਂ ਮੁਸਲਮਾਨ ਭਾਈਚਾਰੇ ਲਈ ਹੱਜ ਜ਼ਰੂਰੀ ਹੈ। ਇਸੇ ਤਰ੍ਹਾਂ ਹਿੰਦੂ, ਹਿੰਦੂ ਧਾਮਾਂ ਯਾਤਰਾ ਕਰਦੇ ਹਨ। ਸਿੱਖ ਕੌਮ ਲਈ ਸਾਰੇ ਹੀ ਧਰਮ ਬਰਾਬਰ ਹਨ। ਇਸ ਲਈ ਇਹਨਾਂ ਦਾ ਜਦੋਂ ਦਿਲ ਕਰਦਾ ਹੈ, ਇਹ ਕਿਧਰੇ ਨੂੰ ਦਾ ਸਕਦੇ ਹਨ। ਇਹ ਸਾਉਣ ਮਹੀਨੇ ਨੈਣਾਂ ਦੇਵੀ ਜਾਂਦੇ ਹਨ, ਹਰ ਮੱਸਿਆ ਤੇ ਪੁੰਨਿਆ ਉਤੇ ਕਿਸੇ ਸਾਧ ਦੇ ਡੇਰੇ ਜਾਂ ਗੁਰਦੁਆਰੇ ਜਾਂਦੇ ਹਨ। ਜੇ ਕੋਈ ਤਿੱਥ ਤਿਉਹਾਰ ਨਾ ਹੋਵੇ, ਫਿਰ ਇਹ ਖੇਡਾਂ ਕਰਵਾਉਣ ਲੱਗਦੇ ਹਨ, ਜਿਹਨਾਂ ਨੂੰ ਖੇਡਾਂ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ, ਉਹ ਕਿਸੇ ਸਾਧ ਦੇ ਦੀਵਾਨ ਲਗਾਉਂਦੇ ਹਨ। ਪੰਜਾਬ ਦੇ ਲੋਕ ਵਿਹਲੇ ਨਹੀਂ ਰਹਿ ਸਕਦੇ। ਇਸੇ ਕਰਕੇ ਕਹਿੰਦੇ ਹਨ, ਵਿਹਲਾ ਮਨ ਸ਼ੈਤਾਨ ਦਾ ਰੂਪ। ਪੰਜ ਛੇ ਬੱਚੇ ਧਰਤੀ ਉਤੇ ਆਪੋ ਆਪਣੀ ਉਂਗਲੀਆਂ ਰੱਖ ਕੇ ਬਹਿ ਜਾਂਦੇ ਹਨ। ਇੱਕ ਬੱਚਾ ਉਡਣ ਵਾਲੇ ਪੰਛੀਆਂ ਦੇ ਨਾਂ ਲੈਂਦਾ ਹੈ।
ਚਿੜੀ ਉਡੀਕ
ਕਾਂ ਉਡਿਆ
ਇੱਲ ਉਡੀ
ਸਾਰੇ ਬੱਚੇ ਆਪੋ ਆਪਣਾ ਹੱਥ ਚੁੱਕਦੇ ਹਨ ਉਹ ਬੱਚਾ ਫੇਰ ਲਗਾਤਾਰ ਪੰਛੀਆਂ ਦੇ ਨਾਂ ਲੈਂਦਾ ਹੈ ਤੇ ਵਿਚੇ ਹੀ ਕਿਸੇ ਜਾਨਵਰ ਦਾ ਨਾਮ ਲੈਂਦਾ ਹੈ। ਜਿਹੜਾ ਕੋਈ ਬੇਧਿਆਨੇ ਵਿੱਚ ਹੈ, ਉਹ ਹੱਥ ਖੜ੍ਹਾ ਕਰ ਦੇਂਦਾ ਹੈ। ਉਸ ਤੋਂ ਬਾਅਦ ਉਸਦੇ ਹੱਥਾਂ ਉੱਤੇ ਲਫੇੜੇ ਵੱਜਦੇ ਹਨ। ਉਹ ਬਚਾਉਂਦਾ ਹੈ। ਬਚ ਗਿਆ ਤਾਂ….. ਨਹੀਂ ਬਹੁਤ ਵਾਰ ਹੱਥ ਲਾਲ ਹੋ ਜਾਂਦੇ ਹਨ। ਹੁਣ ਤੁਸੀਂ ਗੱਲ ਤਾਂ ਤਸਵੀਰ ਦੇਖ ਕੇ ਸਮਝ ਗਏ ਹੋਵੋਗੇ। ਅੱਜਕੱਲ੍ਹ ਪੰਜਾਬ ਦੇ ਪੰਛੀ ਸੁਰੱਖਿਆ ਥਾਵਾਂ ਦੀ ਯਾਤਰਾ ਕਰਨ ਨਿਕਲੇ ਹੋਏ ਹਨ। ਭਾਵੇਂ ਇਹ ਯਾਤਰਾ ਉਦੋਂ ਦੀ ਸ਼ੁਰੂ ਹੋਈ ਹੈ, ਜਦੋਂ ਦੀ ਈਡੀ ਤੇ ਸੀਬੀਆਈ ਪਿੰਜਰੇ ਦਾ ਤੋਤਾ ਬਣੀ ਹੈ। ਤੋਤਾ ਆਪਣੇ ਮਾਲਕ ਦੀ ਬੋਲੀ ਬੋਲਦਾ ਹੈ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਚੁਰਾਸੀ ਦੇ ਘੱਲੂਘਾਰੇ ਦੇ ਕੇਸ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੜੇ ਜਾ ਰਹੇ ਸਨ ਕਿ ਬਚਾਉਣ ਲਈ। ਕਿਉਂਕਿ ਮਸਲਾ ਰੋਜ਼ੀ ਰੋਟੀ ਦਾ ਹੈ। ਲੜਾਈ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਲੋਕਾਂ ਦੇ ਲਈ ਲੜ ਕੇ ਲੋਕਾਂ ਨੂੰ ਬਾਦਸ਼ਾਹ ਬਣਾ ਗਿਆ ਸੀ। ਬਾਕੀ ਲੜਾਈਆਂ ਤਾਂ ਕੁਰਸੀਆਂ ਲਈ ਲੜੀਆਂ ਗਈਆਂ ਹਨ। ਬਾਕੀ ਤੁਸੀਂ ਆਪ ਸਿਆਣੇ ਤੇ ਸਮਝਦਾਰ ਹੋ। ਹੁਣ ਕੌਣ ਕੌਣ ਉਡਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਕਹਿੰਦੇ ਹਨ ਕਿ ਸ਼ਾਮ ਤੱਕ ਕਿਸੇ ਦੇ ਉਡਣ ਦੀ ਸੰਭਾਵਨਾ ਹੈ। ਪੰਛੀ ਵਿਗਿਆਨੀ ਦੱਸਦੇ ਹਨ ਕਿ ਇੱਲ, ਸ਼ਿਕਰਾ, ਲਗੜ ਤੇ ਬਾਜ਼ ਜਿੰਨਾ ਮਰਜ਼ੀ ਉੱਚੇ ਉਡਣ ਉਹਨਾਂ ਦੀ ਅੱਖ ਮੁਰਦਾਰ ਉਤੇ ਹੀ ਰਹਿੰਦੀ ਹੈ।
ਜਿਵੇਂ ਬਗਲਾ ਇੱਕ ਲੱਤ ਉਤੇ ਖੜ੍ਹਾ ਰਹਿੰਦਾ ਹੈ, ਉਹ ਸ਼ਿਕਾਰ ਚੁੱਕਣ ਲਈ ਦੂਜੀ ਲੱਤ ਚੁੱਕਣ ਲਈ ਸਮਾਂ ਬਰਬਾਦ ਨਹੀਂ ਕਰਦਾ। ਸਿਆਸੀ ਆਗੂਆਂ ਦਾ ਹਾਲ ਉਹਨਾਂ ਮਾਸਖੋਰੇ ਪੰਛੀਆਂ ਵਰਗਾ ਹੀ ਹੈ। ਉਹਨਾਂ ਦੀ ਅੱਖ ਕੁਰਸੀ ਤੇ ਬੈਠਣ ਲਈ ਸਦਾ ਤਤਪਰ ਰਹਿੰਦੀ ਹੈ। ਕੁਰਸੀ ਭਾਵੇਂ ਸ਼ਮਸ਼ਾਨ ਘਾਟ ਦੇ ਪ੍ਰਧਾਨ ਦੀ ਹੋਵੇ ਜਾਂ ਫਿਰ…..! ਇਹਨਾਂ ਸਮਿਆਂ ਵਿੱਚ ਕੇਵਲ ਪੰਛੀ ਨਹੀਂ ਉਡਦੇ, ਬਗ਼ੈਰ ਜੜ੍ਹਾਂ ਵਾਲ਼ੇ ਮੌਕਾਪ੍ਰਸਤ ਸਿਆਸੀ ਆਗੂ ਵੀ ਉਡਦੇ ਹਨ। ਇਸੇ ਕਰਕੇ ਸਾਡੇ ਸਕੂਲ ਦੇ ਮਾਸਟਰ ਜੀ ਪੰਡਿਤ ਕਿਸ਼ੋਰੀ ਲਾਲ ਸ਼ਰਮਾ ਦੀ ਆਖਿਆ ਕਰਦੇ ਸਨ, ਬੰਦੇ ਦੇ ਪੁੱਤ ਬਣ ਜੋ, ਗਧੇ ਬਣ ਕੇ ਸਾਰੀ ਉਮਰ ਭਾਰ ਢੋਂਹਦੇ ਰਹੋਗੇ। ਕਦੇ ਗਧੇ ਦੇ ਪਿਤਾ ਸ੍ਰੀ ਨੇ ਆਪਣੇ ਪੁੱਤ ਨੂੰ ਇਹ ਨਹੀਂ ਕਿਹਾ ਕਿ ਤੂੰ ਗਧੇ ਦਾ ਪੁੱਤ ਬਣ। ਦੇ ਬੰਦਾ ਬਣਿਆ ਰਿਹਾ ਤਾਂ ਥਾਂ ਥਾਂ ਧੱਕੇ ਖਾਏਗਾ। ਹੁਣ ਤੁਸੀਂ ਵੀ ਆਪਣੇ ਬਚਪਨ ਨੂੰ ਯਾਦ ਕਰਕੇ ਉਹ ਬੱਚਿਆਂ ਵਾਲੀ ਖੇਡ ਖੇਡੋ। ਚਿੱੜੀ ਉਡੀ, ਕਾਂ ਉਡਿਆ, ਗਿਰਝ ਉਡੀ …. ਸ਼ੇਰ ਉਡਿਆ।

ਬੁੱਧ ਸਿੰਘ ਨੀਲੋਂ
9464370823
Share this content:



Post Comment