ਸੰਗਰੂਰ, 31 ਮਾਰਚ – ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਸਰਕਾਰ ਦੇ ਦਾਅਵੇ ਮੁਤਾਬਕ ਕਣਕ ਦੀ ਢੋਆ-ਢੂਆਈ ਨੂੰ ਲੈਕੇ ਪੰਜਾਬ ਸਰਕਾਰ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੇ ਸੀਜ਼ਨ ਨੂੰ ਲੈ ਕੇ ਸਰਕਾਰ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਸਬੰਧੀ ਬੀਤੇ ਦਿਨੀਂ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ। ਉਥੇ ਹੀ ਈਟੀਵੀ ਭਾਰਤ ਦੀ ਟੀਮ ਵੱਲੋਂ ਸੰਗਰੂਰ ਸ਼ਹਿਰ ਦੀ ਦਾਣਾ ਮੰਡੀ ਦੀ ਗਰਾਊਂਡ ਰਿਐਲਿਟੀ ਜਾਣੀ। ਜਿਥੇ ਸਾਫ ਸਫਾਈ ਦਾ ਕੰਮ ਮਾਰਕੀਟ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ।
‘ਆਪ ਮੁਹਾਰੇ ਕਰਵਾਉਣੇ ਪੈ ਰਹੇ ਕੰਮ’
ਇਸ ਮੌਕੇ ਗੱਲ ਕਰਦਿਆਂ ਮਾਰਕੀਟ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਗਰਗ ਨੇ ਕਿਹਾ ਕਿ ‘ਸਾਨੂੰ ਕਦੇ ਕੋਈ ਖਾਸ ਦਿੱਕਤ ਨਹੀਂ ਆਈ ਪਰ ਸਰਕਾਰ ਨੂੰ ਮੰਡੀ ਦੇ ਨਵੀਨੀਕਰਨ ਦਾ ਸੋਚਨਾ ਚਾਹੀਦਾ ਹੈ। ਇਸ ਨਾਲ ਬਹੁਤ ਤਰ੍ਹਾਂ ਦੀਆਂ ਸਹੁਲਤਾਂ ਮੰਡੀ ਵਾਲਿਆਂ ਨੂੰ ਮਿਲਣਗੀਆਂ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਹੁਣ ਕਣਕ ਦੀ ਫਸਲ ਦਾ ਸਮਾਂ ਹੈ ਪਰ ਇਸ ਦੀ ਸਾਫ ਸਫਾਈ ਤੋਂ ਲੈਕੇ ਛੋਟੇ ਮੋਟੇ ਕਮੰ ਆੋ ਕਰਨੇ ਪੈ ਰਿਹੇ ਹਨ। ਰਾਤ ਨੂੰ ਲਾਈਟਿੰਗ ਦਾ ਪ੍ਰਬੰਧ ਵੀ ਸਾਡੇ ਵੱਲੋਂ ਕਰ ਦਿੱਤਾ ਗਿਆ ਹੈ ਪਰ ਜਿਸ ਤਰੀਕੇ ਨਾਲ ਮੌਸਮ ਦੀ ਮਾਰ ਚੱਲ ਰਹੀ ਹੈ ਲਗਭਗ 10 ਤਰੀਕ ਤੱਕ ਕਣਕ ਦੀ ਫਸਲ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋਵੇਗੀ।ਇਸ ਤਹਿਤ ਸਰਕਾਰ ਨੂੰ ਕਈ ਤਰ੍ਹਾਂ ਦੇ ਇੰਤਜ਼ਾਮ ਕਰਨ ਦੀ ਲੋੜ ਹੈ।’
ਮੰਡੀ ਨੂੰ ਵੱਡਾ ਬਣਾਉਣ ਦਾ ਸੋਚੇ ਸਰਕਾਰ
ਦਾਣਾ ਮੰਡੀ ਦੇ ਆੜਤੀਆਂ ਨੇ ਦੱਸਿਆ ਕਿ ‘ਸਾਡੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਹੈ ਦਾਣਾ ਮੰਡੀ ਦੀ ਜਗ੍ਹਾ। ਸੰਗਰੂਰ ਦੀ ਦਾਣਾ ਮੰਡੀ ਸਿਰਫ਼ ਸੱਤ ਏਕੜ ਦੇ ਵਿੱਚ ਬਣੀ ਹੋਈ ਹੈ, ਜੋ ਕਿ ਬਹੁਤ ਘੱਟ ਹੈ, ਜੇਕਰ ਧੂਰੀ ਜਾਂ ਸੁਨਾਮ ਦੀ ਗੱਲ ਕੀਤੀ ਜਾਵੇ ਤਾਂ 90 ਏਕੜ ਦੇ ਵਿੱਚ ਮੰਡੀਆਂ ਬਣੀਆਂ ਹੋਈਆਂ ਹਨ, ਪੰਜਾਬ ਦੀ ਸਾਰੀਆਂ ਮੰਡੀਆਂ 50 ਏਕੜ ਤੋਂ ਵੱਧ ਹਨ ਪਰ ਸੰਗਰੂਰ ਦੀ ਦਾਣਾ ਮੰਡੀ ਸਭ ਤੋਂ ਛੋਟੀ ਦਾਣਾ ਮੰਡੀ ਹੈ। ਇਸ ਤਹਿਤ ਕਈ ਸਮੱਸਿਆਵਾਂ ਆਉਂਦੀਆਂ ਹਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜਗ੍ਹਾ ਘੱਟ ਹੋਣ ਕਾਰਨ ਹੋਰ ਜਗਾਵਾਂ ਦੇ ਉੱਤੇ ਫਸਲ ਸੁੱਟਣੀ ਪੈਂਦੀ ਹੈ ਜਿਸ ਕਾਰਨ ਆੜਤੀਏ ਵੀ ਦੁਖੀ ਹੁੰਦੇ ਹਨ ਤੇ ਕਿਸਾਨ ਵੀ ਦੁਖੀ ਹੁੰਦੇ ਹਨ, ਜਿਸ ਕਾਰਨ ਲਿਫਟਿੰਗ ਦੀ ਬਹੁਤ ਦਿੱਕਤ ਆਉਂਦੀ ਹੈ। ਸ਼ਹਿਰ ਵਾਸੀ ਵੀ ਬਹੁਤ ਪਰੇਸ਼ਾਨ ਹੁੰਦੇ ਹਨ ਕਿਉਂਕਿ ਇਹ ਮੰਡੀ ਸ਼ਹਿਰ ਦੇ ਬਿਲਕੁਲ ਵਿਚਾਲੇ ਹੈ। ਇਸ ਨਾਲ ਆੜਤੀ ਦਾ ਕਹਿਣਾ ਹੈ ਕਿ ਇਸ ਦਾਣਾ ਮੰਡੀ ਨੂੰ ਸ਼ਿਫਟ ਕੀਤਾ ਜਾਵੇ ਕਿਉਂਕਿ ਇਹ ਸ਼ਹਿਰ ਦੇ ਵਿੱਚ ਹੈ ਜੇਕਰ ਬਾਹਰ ਕਿਤੇ 100 ਏਕੜ ਦੇ ਵਿੱਚ ਦਾਣਾ ਮੰਡੀ ਬਣਾਈ ਜਾਵੇ ਆੜਤੀਆਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਪੈਸੇ ਦੇ ਜਰੀਏ ਆਰਥਿਕ ਤੌਰ ‘ਤੇ ਸਹਿਯੋਗ ਦੇਣ ਲਈ ਤਿਆਰ ਹਾਂ।
ਖਰੀਦ ਏਜੰਸੀਆਂ ਅਨਾਜ ਖਰੀਦਣ ਲਈ ਜ਼ਿੰਮੇਵਾਰ
ਪਨਗ੍ਰੇਨ: 31.11 ਲੱਖ ਮੀਟ੍ਰਿਕ ਟਨ ਪਨਸਪ: 28.67 ਲੱਖ ਮੀਟ੍ਰਿਕ ਟਨ ਮਾਰਕਫੈੱਡ: 29.28 ਲੱਖ ਮੀਟ੍ਰਿਕ ਟਨ ਵੇਅਰ ਹਾਊਸ: 17.69 ਲੱਖ ਮੀਟ੍ਰਿਕ ਟਨ ਐਫਸੀਆਈ: 15.25 ਲੱਖ ਮੀਟ੍ਰਿਕ ਟਨ।
Post Comment