Loading Now

ਸ਼ੇਅਰ ਮਾਰਕਿਟ ‘ਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਡੁੱਬੇ 12 ਲੱਖ ਕਰੋੜ ਰੁਪਏ

ਸ਼ੇਅਰ ਮਾਰਕਿਟ ‘ਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਡੁੱਬੇ 12 ਲੱਖ ਕਰੋੜ ਰੁਪਏ

ਨਵੀਂ ਦਿੱਲੀ, 23 ਮਾਰਚ – ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮੱਧ ਪੂਰਬ ਵਿੱਚ ਵਧਦੇ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਕਾਰਨ ਨਿਵੇਸ਼ਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬਾਜ਼ਾਰ ਖੁੱਲ੍ਹਦੇ ਹੀ ਸੈਂਸੇਕਸ ਅਤੇ ਨਿਫਟੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਸੈਂਸਕਸ 1900 ਅੰਕ ਤੋਂ ਵੱਧ ਡਿੱਗ ਕੇ 72,600 ਦੇ ਪੱਧਰ ਦੇ ਨੇੜੇ ਪਹੁੰਚ ਗਿਆ, ਜਦਕਿ ਨਿਫਟੀ 590 ਅੰਕ ਦੀ ਗਿਰਾਵਟ ਨਾਲ 22,520 ਦੇ ਕਰੀਬ ਟ੍ਰੇਡ ਕਰ ਰਿਹਾ ਹੈ। ਬਾਜ਼ਾਰ ਦੇ ਸਾਰੇ ਸੈਕਟਰ ਲਾਲ ਨਿਸ਼ਾਨ ਵਿੱਚ ਹਨ। ਸਭ ਤੋਂ ਜ਼ਿਆਦਾ ਮਾਰ PSU ਬੈਂਕਾਂ, ਟਾਟਾ ਸਟੀਲ, HDFC ਬੈਂਕ ਅਤੇ SBI ਵਰਗੇ ਦਿੱਗਜ ਸ਼ੇਅਰਾਂ ਨੂੰ ਪਈ ਹੈ। ਮਾਹਿਰਾਂ ਅਨੁਸਾਰ, ਸਿਰਫ਼ ਇੱਕ ਘੰਟੇ ਦੇ ਕਾਰੋਬਾਰ ਵਿੱਚ ਨਿਵੇਸ਼ਕਾਂ ਦੇ ਲਗਪਗ 12 ਲੱਖ ਕਰੋੜ ਰੁਪਏ ਸਾਫ਼ ਹੋ ਗਏ।

ਰੁਪਏ ਦੀ ਇਤਿਹਾਸਕ ਗਿਰਾਵਟ

ਭਾਰਤੀ ਰੁਪਿਆ ਅੱਜ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ 94 ਦੇ ਅੰਕੜੇ ਦੇ ਬਹੁਤ ਨੇੜੇ (93.96) ਟ੍ਰੇਡ ਕਰ ਰਿਹਾ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਰੁਪਏ ‘ਤੇ ਦਬਾਅ ਲਗਾਤਾਰ ਵਧ ਰਿਹਾ ਹੈ।

ਕੱਚੇ ਤੇਲ ਬਾਰੇ ਡਰਾਉਣ ਵਾਲੀ ਰਿਪੋਰਟ

ਦੁਨੀਆ ਦੇ ਵੱਡੇ ਇਨਵੈਸਟਮੈਂਟ ਬੈਂਕ ਗੋਲਡਮੈਨ ਸੈਸ਼ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਦੇ ਨੇੜੇ ਸਥਿਤ ‘ਸਟਰੇਟ ਆਫ ਹੋਰਮੁਜ਼’ ਬੰਦ ਹੁੰਦਾ ਹੈ, ਤਾਂ ਇਹ ਦੁਨੀਆ ਲਈ ਸਭ ਤੋਂ ਵੱਡਾ ‘ਸਪਲਾਈ ਸ਼ੌਕ’ ਹੋਵੇਗਾ। ਬੈਂਕ ਨੇ 2026 ਲਈ ਬ੍ਰੈਂਟ ਕਰੂਡ ਦੀ ਔਸਤ ਕੀਮਤ ਦਾ ਅਨੁਮਾਨ $77 ਤੋਂ ਵਧਾ ਕੇ $85 ਪ੍ਰਤੀ ਬੈਰਲ ਕਰ ਦਿੱਤਾ ਹੈ।

Share this content:

Post Comment