Loading Now

ਪ੍ਰਾਪਰਟੀ ਟੈਕਸ ਭਰਨ ਵਾਲੀਆਂ ਲਈ ਛੁੱਟੀਆਂ ਦੌਰਾਨ ਵੀ ਖੁੱਲ੍ਹਣਗੇ ਨਗਰ ਨਿਗਮ ਦੇ ਦਫਤਰ

ਪ੍ਰਾਪਰਟੀ ਟੈਕਸ ਭਰਨ ਵਾਲੀਆਂ ਲਈ ਛੁੱਟੀਆਂ ਦੌਰਾਨ ਵੀ ਖੁੱਲ੍ਹਣਗੇ ਨਗਰ ਨਿਗਮ ਦੇ ਦਫਤਰ

ਲੁਧਿਆਣਾ, 21 ਮਾਰਚ – ਲੁਧਿਆਣਾ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਨਵਾਂ ਫੈਸਲਾ ਕੀਤਾ ਹੈ। ਇਸ ਦੌਰਾਨ ਨਗਰ ਨਿਗਮ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਾਲ 2025-26 ਲਈ ਪ੍ਰਾਪਰਟੀ ਟੈਕਸ 31 ਮਾਰਚ, 2026 ਤੋਂ ਪਹਿਲਾਂ ਜਮ੍ਹਾ ਕਰਵਾਉਣ ’ਤੇ ਦਿੱਤੀ ਜਾ ਰਹੀ ਵਿਆਜ ਛੋਟ ਦਾ ਲਾਭ ਪ੍ਰਦਾਨ ਕਰਨ ਲਈ ਨਿਗਮ ਨੇ ਛੁੱਟੀਆਂ ਦੌਰਾਨ ਵੀ ਦਫ਼ਤਰ ਖੁੱਲ੍ਹੇ ਰੱਖਣ ਦਾ ਹੁਕਮ ਜਾਰੀ ਕੀਤਾ ਹੈ।

ਕਮਿਸ਼ਨਰ ਨਗਰ ਨਿਗਮ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਆਉਣ ਵਾਲੀਆਂ ਸਰਕਾਰੀ ਛੁੱਟੀਆਂ ਅਤੇ ਐਤਵਾਰ ਨੂੰ ਵੀ ਨਿਗਮ ਦੇ ਸਾਰੇ ਜ਼ੋਨਲ ਦਫ਼ਤਰ, ਪਾਣੀ, ਸੀਵਰੇਜ, ਡਿਸਪੋਜ਼ਲ ਸਟਾਫ਼ ਅਤੇ ਸੁਵਿਧਾ ਕੇਂਦਰ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ 31 ਮਾਰਚ ਦੀ ਆਖਰੀ ਮਿਤੀ ਨੇੜੇ ਆਉਣ ’ਤੇ ਲੋਕਾਂ ਨੂੰ ਟੈਕਸ ਜਮ੍ਹਾ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਮਾਰਚ ਦੌਰਾਨ ਈਦ-ਉਲ-ਫਿਤਰ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ, ਰਾਮ ਨੌਮੀ ਅਤੇ ਮਹਾਂਵੀਰ ਜਯੰਤੀ ’ਤੇ ਵੀ ਦਫ਼ਤਰ ਖੁੱਲ੍ਹੇ ਰਹਿਣਗੇ।

Share this content:

Post Comment