Loading Now

ਸਮਾਰਟ ਕਿਤਾਬਾਂ ਲਾਗੂ ਕਰੇਗਾ ਹਰਿਆਣਾ ਸਿੱਖਿਆ ਬੋਰਡ

ਸਮਾਰਟ ਕਿਤਾਬਾਂ ਲਾਗੂ ਕਰੇਗਾ ਹਰਿਆਣਾ ਸਿੱਖਿਆ ਬੋਰਡ

ਹਰਿਆਣਾ, 20 ਮਾਰਚ – ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਹੁਣ ਮੇਘਾਲਿਆ ਸਿੱਖਿਆ ਬੋਰਡ ਦੀ ਤਰਜ ’ਤੇ 9ਵੀਂ ਤੋਂ 12ਵੀਂ ਤੱਕ ਸਮਾਰਟ ਕਿਤਾਬਾਂ ਲਾਗੂ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਨਵੇਂ ਸਿੱਖਿਆ ਸੈਸ਼ਨ ਤੋਂ ਵਿਦਿਆਰਥੀਆਂ ਦੀਆਂ ਸਮਾਰਟ ਕਿਤਾਬਾਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਕਿਤਾਬਾਂ ਵਿੱਚ ਹਰ ਸਵਾਲ ਦੇ ਨਾਲ ਕਿਊ ਆਰ ਕੋਡ ਅੰਕਿਤ ਹੋਵੇਗਾ। ਵਿਦਿਆਰਥੀ ਨੂੰ ਜੇ ਕਿਸੇ ਸਵਾਲ ਦਾ ਜਵਾਬ ਨਹੀਂ ਆਉਂਦਾ ਜਾਂ ਉਹ ਸਵਾਲ ਸਬੰਧੀ ਕੋਈ ਹੋਰ ਜਾਣਕਾਰੀ ਚਾਹੁੰਦਾ ਹੈ ਤਾਂ ਉਹ ਕਿਊ ਆਰ ਕੋਡ ਸਕੈਨ ਕਰ ਕੇ ਆਪਣੇ ਮੋਬਾਈਲ ਉੱਤੇ ਸਬੰਧਿਤ ਵਿਸ਼ੇ ਉੱਤੇ ਵੀਡੀਓ ਲੈਕਚਰ ਦੇਖ ਸਕਦਾ ਹੈ। ਇਸ ਲਈ ਉਸ ਨੂੰ ਆਪਣੇ ਅਧਿਆਪਕ ਤੋਂ ਸਲਾਹ ਲੈਣ ਦੀ ਲੋੜ ਨਹੀਂ ਹੋਵੇਗੀ। ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਨੇ ਕਿਹਾ ਕਿ ਸਮਾਰਟ ਕਿਤਾਬਾਂ ਦੇ ਨਾਲ ਵਰਚੁਅਲ ਲੈਬ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾਵੇਗੀ।

Share this content:

Post Comment