Loading Now

ਇਜ਼ਰਾਈਲ ਨੇ ਗਾਜ਼ਾ ਦੀ ਮੁੱਖ ਸਰਹੱਦ ਮੁੜ ਖੋਲ੍ਹੀ

ਇਜ਼ਰਾਈਲ ਨੇ ਗਾਜ਼ਾ ਦੀ ਮੁੱਖ ਸਰਹੱਦ ਮੁੜ ਖੋਲ੍ਹੀ

ਕਾਹਿਰਾ, 20 ਮਾਰਚ – ਇਜ਼ਰਾਈਲ ਨੇ ਲਗਪਗ ਤਿੰਨ ਹਫ਼ਤਿਆਂ ਬਾਅਦ ਅੱਜ ਮਿਸਰ ਦੇ ਨਾਲ ਲੱਗਦੀ ਗਾਜ਼ਾ ਦੀ ਰਾਫਾ ਲਾਂਘਾ ਮੁੜ ਖੋਲ੍ਹ ਦਿੱਤਾ ਹੈ। ਇਹ ਕਦਮ ਕੁਝ ਜ਼ਖ਼ਮੀ ਫ਼ਲਸਤੀਨੀਆਂ ਨੂੰ ਇਲਾਜ ਲਈ ਬਾਹਰ ਜਾਣ ਦੀ ਇਜਾਜ਼ਤ ਦੇਣ ਲਈ ਚੁੱਕਿਆ ਗਿਆ ਹੈ। ਇਹ ਫ਼ੈਸਲਾ ਉਸ ਵੇਲੇ ਆਇਆ ਜਦੋਂ ਗਾਜ਼ਾ ਦੇ ਸਿਹਤ ਕਾਮਿਆਂ ਨੇ ਦੱਸਿਆ ਕਿ ਇਜ਼ਰਾਇਲੀ ਹਮਲਿਆਂ ਵਿੱਚ ਚਾਰ ਲੋਕ ਮਾਰੇ ਗਏ ਹਨ। ਫ਼ਲਸਤੀਨੀ ਰੈੱਡ ਕ੍ਰੀਸੈਂਟ ਸੁਸਾਇਟੀ ਅਨੁਸਾਰ, ਅੱਜ ਕਰਾਸਿੰਗ ਖੁੱਲ੍ਹਣ ਤੋਂ ਬਾਅਦ ਦੋ ਸਾਲਾਂ ਦੀ ਜੰਗ ਦੌਰਾਨ ਜ਼ਖ਼ਮੀ ਹੋਏ ਸਿਰਫ ਅੱਠ ਫ਼ਲਸਤੀਨੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ 17 ਮੈਂਬਰਾਂ ਨੂੰ ਇਲਾਜ ਲਈ ਮਿਸਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮਿਸਰ ਤੋਂ ਕਿੰਨੇ ਲੋਕਾਂ ਨੂੰ ਵਾਪਸ ਗਾਜ਼ਾ ਆਉਣ ਦਿੱਤਾ ਜਾਵੇਗਾ।

ਸੂਤਰਾਂ ਨੇ ਦੱਸਿਆ ਕਿ ਸਰਹੱਦ ਖੋਲ੍ਹਣ ਦਾ ਫ਼ੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੇ ‘ਬੋਰਡ ਆਫ ਪੀਸ’ ਦੇ ਦੂਤਾਂ ਅਤੇ ਕਾਹਿਰਾ ਵਿੱਚ ਹਮਾਸ ਦੇ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਦਾ ਨਤੀਜਾ ਹੈ। ਇਸ ਦਾ ਉਦੇਸ਼ ਗਾਜ਼ਾ ਜੰਗਬੰਦੀ ਨੂੰ ਬਚਾਉਣਾ ਹੈ, ਜੋ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਬੰਬਾਰੀ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਾਫੀ ਦਬਾਅ ਹੇਠ ਹੈ। ਇਹ ਲਾਂਘਾ ਮਈ 2024 ਤੋਂ ਲਗਪਗ ਬੰਦ ਸੀ ਅਤੇ ਫਰਵਰੀ ਦੇ ਸ਼ੁਰੂ ਵਿੱਚ ਖੋਲ੍ਹਿਆ ਗਿਆ ਸੀ। ਇਸ ਦੇ ਮੁੜ ਖੁੱਲ੍ਹਣ ਨਾਲ ਉਨ੍ਹਾਂ ਫ਼ਲਸਤੀਨੀਆਂ ਨੂੰ ਰਾਹਤ ਮਿਲੀ ਹੈ ਜੋ ਇਲਾਜ ਲਈ ਬਾਹਰ ਜਾਣਾ ਚਾਹੁੰਦੇ ਹਨ ਜਾਂ ਜੰਗ ਕਾਰਨ ਭੱਜਣ ਤੋਂ ਬਾਅਦ ਵਾਪਸ ਆਉਣਾ ਚਾਹੁੰਦੇ ਹਨ। 28 ਫਰਵਰੀ ਨੂੰ ਇਰਾਨ ’ਤੇ ਹੋਏ ਹਮਲਿਆਂ ਤੋਂ ਬਾਅਦ ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ਕੁਝ ਦਿਨਾਂ ਲਈ ਘਟੇ ਸਨ, ਪਰ ਹੁਣ ਇਹ ਦੁਬਾਰਾ ਵਧਣੇ ਸ਼ੁਰੂ ਹੋ ਗਏ ਹਨ।

Share this content:

Post Comment