ਐੱਸਐੱਸਬੀ ਕਾਂਸਟੇਬਲ ਤੇ ਹੈੱਡ ਕਾਂਸਟੇਬਲ ਭਰਤੀ ਲਈ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ, 18 ਮਾਰਚ – ਸਸ਼ਸਤਰ ਸੀਮਾ ਬਲ (SSB) ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਲੱਗੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਰੁਜ਼ਗਾਰ ਸਮਾਚਾਰ ਵਿੱਚ ਐੱਸਐੱਸਬੀ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਭਰਤੀ 2026 ਲਈ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਐਲਾਨ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਬਿਨੈ-ਪੱਤਰ ਦੀ ਪ੍ਰਕਿਰਿਆ 21 ਮਾਰਚ ਤੋਂ ਸ਼ੁਰੂ ਹੋ ਜਾਵੇਗੀ ਜੋ ਨਿਰਧਾਰਿਤ ਆਖ਼ਰੀ ਮਿਤੀ 20 ਅਪ੍ਰੈਲ 2026 ਤੱਕ ਜਾਰੀ ਰਹੇਗੀ।
ਭਰਤੀ ਵੇਰਵਾ
ਨੋਟੀਫਿਕੇਸ਼ਨ ਅਨੁਸਾਰ ਐੱਸਐੱਸਬੀ ਵੱਲੋਂ ਇਸ ਭਰਤੀ ਰਾਹੀਂ ਕੁੱਲ 1060 ਖਾਲੀ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਵਿੱਚੋਂ ਹੈੱਡ ਕਾਂਸਟੇਬਲ ਲਈ 233 ਅਹੁਦੇ ਅਤੇ ਕਾਂਸਟੇਬਲ ਲਈ 827 ਅਹੁਦੇ ਰਾਖਵੇਂ ਹਨ।
ਯੋਗਤਾ ਅਤੇ ਮਾਪਦੰਡ
ਐੱਸਐੱਸਬੀ ਕਾਂਸਟੇਬਲ ਅਹੁਦਿਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੇ ਮਾਨਤਾ ਪ੍ਰਾਪਤ ਬੋਰਡ ਤੋਂ ਅਹੁਦੇ/ਟ੍ਰੇਡ ਮੁਤਾਬਕ 10ਵੀਂ ਜਮਾਤ ਪਾਸ ਹੋਣ ਦੇ ਨਾਲ ਡਰਾਈਵਿੰਗ ਲਾਇਸੰਸ (HVM)/ 10ਵੀਂ ਪਾਸ ਦੇ ਨਾਲ ਸਬੰਧਤ ਟ੍ਰੇਡ ਵਿੱਚ ITI/ ਜਾਂ ਉਸ ਵਿੱਚ ਨਿਪੁੰਨਤਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੈੱਡ ਕਾਂਸਟੇਬਲ ਅਹੁਦਿਆਂ ‘ਤੇ ਫਾਰਮ ਭਰਨ ਲਈ 10ਵੀਂ ਦੇ ਨਾਲ ਆਈ.ਟੀ.ਆਈ./ 12ਵੀਂ ਦੇ ਨਾਲ ਸਬੰਧਤ ਖੇਤਰ ਵਿੱਚ ਡਿਪਲੋਮਾ ਆਦਿ ਕੀਤਾ ਹੋਵੇ। ਭਰਤੀ ਵਿੱਚ ਫਾਰਮ ਭਰਨ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਘੱਟ ਅਤੇ ਵੱਧ ਤੋਂ ਵੱਧ ਉਮਰ ਅਹੁਦੇ ਅਨੁਸਾਰ 25/27 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਉਪਰਲੀ ਉਮਰ ਵਿੱਚ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
ਐਪਲੀਕੇਸ਼ਨ ਪ੍ਰੋਸੈਸ ਅਤੇ ਫੀਸ
ਇਸ ਭਰਤੀ ਵਿੱਚ ਸ਼ਾਮਲ ਹੋਣ ਲਈ 21 ਮਾਰਚ ਤੋਂ ਅਰਜ਼ੀਆਂ ਸ਼ੁਰੂ ਹੁੰਦੇ ਹੀ ਉਮੀਦਵਾਰ ਆਨਲਾਈਨ ਮਾਧਿਅਮ ਰਾਹੀਂ ਐੱਸਐੱਸਬੀ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਫਾਰਮ ਭਰ ਸਕਣਗੇ। ਕਿਸੇ ਹੋਰ ਤਰੀਕੇ ਨਾਲ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਫਾਰਮ ਭਰਨ ਦੇ ਨਾਲ ਜਨਰਲ, ਓ.ਬੀ.ਸੀ. ਅਤੇ ਈ.ਡਬਲਿਊ.ਐੱਸ. ਵਰਗ ਦੇ ਉਮੀਦਵਾਰਾਂ ਨੂੰ ਫੀਸ ਵਜੋਂ 100 ਰੁਪਏ ਜਮ੍ਹਾ ਕਰਨੇ ਪੈਣਗੇ। ਐੱਸ.ਸੀ./ਐੱਸ.ਟੀ. ਵਰਗ ਦੇ ਉਮੀਦਵਾਰ ਮੁਫ਼ਤ ਫਾਰਮ ਭਰ ਸਕਣਗੇ।
ਕਿਵੇਂ ਹੋਵੇਗੀ ਚੋਣ
ਇਸ ਭਰਤੀ ਵਿੱਚ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਸਰੀਰਕ ਯੋਗਤਾ ਪ੍ਰੀਖਿਆ (PET), ਸਰੀਰਕ ਮਾਪਦੰਡ ਪ੍ਰੀਖਿਆ (PST), ਲਿਖਤੀ ਪ੍ਰੀਖਿਆ, ਸਕਿੱਲ ਟੈਸਟ/ਟਾਈਪਿੰਗ ਟੈਸਟ, ਦਸਤਾਵੇਜ਼ਾਂ ਦੀ ਜਾਂਚ ਅਤੇ ਮੈਡੀਕਲ ਪ੍ਰੀਖਿਆ ਵਿੱਚ ਭਾਗ ਲੈਣਾ ਹੋਵੇਗਾ।
Share this content:



Post Comment