ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਤੇ ਲੱਗੀ ਲਗਾਮ
ਵਾਸ਼ਿੰਗਟਨ, 18 ਮਾਰਚ – ਅਮਰੀਕੀ ਆਵਾਜਾਈ ਵਿਭਾਗ ਦਾ ਇੱਕ ਨਿਯਮ ਜੋ ਗੈਰ-ਨਾਗਰਿਕਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ (CDL) ਪ੍ਰਾਪਤ ਕਰਨ ਤੋਂ ਰੋਕਦਾ ਹੈ, ਸੋਮਵਾਰ ਤੋਂ ਲਾਗੂ ਹੋ ਗਿਆ। ਇਸ ਕਦਮ ਨਾਲ ਅਗਲੇ 2 ਸਾਲਾਂ ਵਿੱਚ ਲਗਭਗ 2 ਲੱਖ ਡਰਾਈਵਰਾਂ ਨੂੰ ਅਮਰੀਕੀ ਸੜਕਾਂ ਤੋਂ ਹਟਾਇਆ ਜਾ ਸਕਦਾ ਹੈ। ਡੀਓਟੀ ਸਕੱਤਰ ਸ਼ੌਨ ਡਫੀ ਨੇ ਕਿਹਾ ਕਿ ਇਸ ਫੈਸਲੇ ਨਾਲ ਵਿਦੇਸ਼ੀ ਡਰਾਈਵਰਾਂ ਆਪਣੇ ਲਾਇਸੈਂਸਾਂ ਦਾ ਨਵੀਨੀਕਰਨ ਨਹੀਂ ਕਰ ਪਾਉਣਗੇ ਅਤੇ ਰਾਜਾਂ ਨੂੰ ਗਲਤ ਤਰੀਕੇ ਨਾਲ ਜਾਰੀ ਕੀਤੇ ਲਾਇਸੈਂਸਾਂ ਨੂੰ ਤੁਰੰਤ ਰੱਦ ਕਰਨ ਲਈ ਜਵਾਬਦੇਹ ਬਣਾਇਆ ਜਾਵੇਗਾ।
ਡਫੀ ਨੇ ਕਿਹਾ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ 2025 ਵਿੱਚ ਹੁਣ ਤੱਕ ਗੈਰ-ਨਿਵਾਸੀ CDL ਧਾਰਕਾਂ ਨਾਲ ਸਬੰਧਤ ਘੱਟੋ-ਘੱਟ ਪੰਜ ਘਾਤਕ ਹਾਦਸਿਆਂ ਦੀ ਪਛਾਣ ਕੀਤੀ ਹੈ । ਉਹਨਾਂ ਫਲੋਰੀਡਾ ਵਿੱਚ ਇੱਕ ਘਾਤਕ ਹਾਦਸੇ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਕੈਲੀਫੋਰਨੀਆ ਤੋਂ ਪ੍ਰਾਪਤ ਲਾਇਸੈਂਸ ਵਾਲਾ ਟਰੱਕ ਡਰਾਈਵਰ ਸ਼ਾਮਲ ਸੀ ਜਿਹੜਾ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ।
Share this content:



Post Comment