Loading Now

ਆਈਪੀਐੱਲ 2026 ਤੋਂ ਪਹਿਲਾਂ KKR ਨੂੰ ਲੱਗਿਆ ਵੱਡਾ ਝਟਕਾ

ਆਈਪੀਐੱਲ 2026 ਤੋਂ ਪਹਿਲਾਂ KKR ਨੂੰ ਲੱਗਿਆ ਵੱਡਾ ਝਟਕਾ

ਮੁੰਬਈ, 14 ਮਾਰਚ – ਆਈਪੀਐੱਲ 2026 ਦੇ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦੇਈਏ ਕਿ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਆਈ.ਪੀ.ਐੱਲ. 2026 ਦੇ 19ਵੇਂ ਸੀਜ਼ਨ ਤੋਂ ਪਹਿਲਾਂ ਬੁਰੀ ਖਬਰ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਸੱਟ ਕਾਰਨ ਆਉਣ ਵਾਲੇ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਹਾਲਾਂਕਿ, ਹੈਰਾਨੀ ਦੀ ਗੱਲ ਇਹ ਹੈ ਕਿ ਹਰਸ਼ਿਤ ਰਾਣਾ ਨੂੰ ਆਈ.ਪੀ.ਐੱਲ. ਵਿੱਚ ਇੱਕ ਵੀ ਮੈਚ ਖੇਡੇ ਬਿਨਾਂ ਹੀ ਉਨ੍ਹਾਂ ਦੀ ਪੂਰੀ ਸੈਲਰੀ ਯਾਨੀ 4 ਕਰੋੜ ਰੁਪਏ ਮਿਲਣਗੇ।

ਆਈ.ਪੀ.ਐੱਲ. 2026 ਤੋਂ ਵਾਪਸ ਲਿਆ ਨਾਮ

ਜਾਣਕਾਰੀ ਅਨੁਸਾਰ, ਹਰਸ਼ਿਤ ਰਾਣਾ ਨੂੰ ਟੀ-20 ਵਿਸ਼ਵ ਕੱਪ 2026 ਦੇ ਵਾਰਮ-ਅੱਪ ਮੁਕਾਬਲੇ ਦੌਰਾਨ ਸੱਟ ਲੱਗੀ ਸੀ। ਦੱਖਣੀ ਅਫ਼ਰੀਕਾ ਵਿਰੁੱਧ ਖੇਡੇ ਗਏ ਇਸ ਮੈਚ ਵਿੱਚ ਗੇਂਦਬਾਜ਼ੀ ਕਰਦੇ ਸਮੇਂ ਉਹ ਜ਼ਖ਼ਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਵਿਸ਼ਵ ਕੱਪ ਤੋਂ ਵੀ ਬਾਹਰ ਹੋਣਾ ਪਿਆ ਸੀ। ਹਾਲਾਂਕਿ ਉਨ੍ਹਾਂ ਨੇ ਆਪਣੀ ਸੱਟ ਦੀ ਸਰਜਰੀ ਵੀ ਕਰਵਾਈ ਸੀ, ਪਰ ਉਹ ਅਜੇ ਤੱਕ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕੇ ਹਨ, ਜਿਸ ਕਾਰਨ ਉਨ੍ਹਾਂ ਨੇ ਆਈ.ਪੀ.ਐੱਲ. 2026 ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ।

ਹਰਸ਼ਿਤ ਰਾਣਾ ਨੂੰ ਇਹ 4 ਕਰੋੜ ਰੁਪਏ KKR ਵੱਲੋਂ ਨਹੀਂ, ਸਗੋਂ BCCI ਵੱਲੋਂ ਦਿੱਤੇ ਜਾਣਗੇ। ਬੀ.ਸੀ.ਸੀ.ਆਈ. ਦੇ 2011 ਤੋਂ ਲਾਗੂ ਨਿਯਮਾਂ ਅਨੁਸਾਰ, ਜੇਕਰ ਕੋਈ ਖਿਡਾਰੀ ਸੈਂਟਰਲ ਕੰਟਰੈਕਟ ਦੇ ਘੇਰੇ ਵਿੱਚ ਆਉਂਦਾ ਹੈ ਅਤੇ ਰਾਸ਼ਟਰੀ ਡਿਊਟੀ ਦੌਰਾਨ ਸੱਟ ਲੱਗਣ ਕਾਰਨ ਪੂਰੇ ਆਈ.ਪੀ.ਐੱਲ. ਸੀਜ਼ਨ ਤੋਂ ਬਾਹਰ ਹੋ ਜਾਂਦਾ ਹੈ, ਤਾਂ ਉਸਨੂੰ ਪੂਰੀ ਸੈਲਰੀ ਮਿਲਦੀ ਹੈ। ਹਰਸ਼ਿਤ ਰਾਣਾ ਤੋਂ ਪਹਿਲਾਂ ਰਿਸ਼ਭ ਪੰਤ ਅਤੇ ਦੀਪਕ ਚਾਹਰ ਵਰਗੇ ਖਿਡਾਰੀਆਂ ਨੂੰ ਵੀ ਇਸ ਪਾਲਿਸੀ ਦਾ ਫਾਇਦਾ ਮਿਲ ਚੁੱਕਾ ਹੈ।

KKR ਲਈ ਇੱਕ ਵੱਡਾ ਨੁਕਸਾਨ

ਹਰਸ਼ਿਤ ਰਾਣਾ ਦਾ ਬਾਹਰ ਹੋਣਾ KKR ਲਈ ਇੱਕ ਵੱਡਾ ਨੁਕਸਾਨ ਹੈ ਕਿਉਂਕਿ ਉਹ ਟੀਮ ਦੇ ਮੁੱਖ ਗੇਂਦਬਾਜ਼ਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਹੁਣ ਤੱਕ KKR ਲਈ 34 ਮੈਚਾਂ ਵਿੱਚ 40 ਵਿਕਟਾਂ ਹਾਸਲ ਕੀਤੀਆਂ ਹਨ।

Share this content:

Post Comment