Loading Now

ਸੀਲਾਂ ਟੁੱਟੀਆਂ ਤੇ ਭਾਰ ਘੱਟ

ਸੀਲਾਂ ਟੁੱਟੀਆਂ ਤੇ ਭਾਰ ਘੱਟ

ਚੰਡੀਗੜ੍ਹ, 13 ਮਾਰਚ – ਗੈਸ ਨੂੰ ਲੈ ਕੇ ਪੰਜਾਬ ਵਿੱਚ ਹਾਲਾਤ ਹੋਰ ਵਿਗੜ ਗਏ ਹਨ। ਹੁਸ਼ਿਆਰਪੁਰ ਵਿੱਚ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਗੈਸ ਦੀ ਸਪਲਾਈ ਦਾ ਕੋਟਾ ਤੈਅ ਕਰ ਦਿੱਤਾ ਹੈ, ਜਿਸ ਕਾਰਨ ਡੀਲਰਾਂ ਨੂੰ ਮਿਲਣ ਵਾਲੀ ਸਪਲਾਈ ਲਗਪਗ ਅੱਧੀ ਰਹਿ ਗਈ ਹੈ। ਲੋਕਾਂ ਵਿੱਚ ਡਰ ਕਾਰਨ ਬੁਕਿੰਗ ਕਈ ਗੁਣਾ ਵੱਧ ਗਈ ਹੈ। ਬੁਕਿੰਗ ਸਿਸਟਮ ਮਿਸਡ ਕਾਲ ਅਤੇ ਵਟਸਐਪ ਵਿੱਚ ਤਕਨੀਕੀ ਦਿੱਕਤਾਂ ਕਾਰਨ ਖਪਤਕਾਰਾਂ ਨੂੰ ਮੁਸ਼ਕਲ ਆ ਰਹੀ ਹੈ। ਲੁਧਿਆਣਾ ਦੇ ਰੈਸਟੋਰੈਂਟ ਮਾਲਕਾਂ ਨੂੰ ਵੀਰਵਾਰ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਆਉਣ ਵਾਲੇ ਦਿਨਾਂ ਵਿੱਚ ਉਹ ਖਾਣਾ ਬਣਾਉਣ ਲਈ ਤੰਦੂਰਾਂ ਦੀ ਵਰਤੋਂ ਕਰਨ ਦੀ ਸੋਚ ਰਹੇ ਹਨ।

Share this content:

Post Comment