Loading Now

ਬੀਸੀ ਸਰਕਾਰ ਵੱਲੋਂ ਧਾਰਮਿਕ ਅਦਾਰਿਆਂ ਨੇੜੇ ਪ੍ਰਦਰਸ਼ਨਾਂ ’ਤੇ ਰੋਕ ਲਾਉਣ ਦੀ ਤਿਆਰੀ

ਬੀਸੀ ਸਰਕਾਰ ਵੱਲੋਂ ਧਾਰਮਿਕ ਅਦਾਰਿਆਂ ਨੇੜੇ ਪ੍ਰਦਰਸ਼ਨਾਂ ’ਤੇ ਰੋਕ ਲਾਉਣ ਦੀ ਤਿਆਰੀ

ਵਿਨੀਪੈੱਗ, 12 ਮਾਰਚ – ਬੀਸੀ ਦੀ ਐੱਨ ਡੀ ਪੀ ਸਰਕਾਰ ਵੱਲੋਂ ਸੂਬੇ ਵਿੱਚ ਧਾਰਮਿਕ ਸਥਾਨਾਂ ਦੇ ਨੇੜੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਲੈਜਿਸਲੇਟਰ ਵਿਚ ਪੇਸ਼ ਬਿੱਲ 13 ਤਹਿਤ ਸੂਬੇ ਵਿਚ ਧਾਰਮਿਕ ਸਥਾਨਾਂ ਜਿਵੇਂ ਮੰਦਰ, ਮਸਜਿਦ, ਗੁਰਦੁਆਰਾ ਸਾਹਿਬ, ਚਰਚ ਆਦਿ ਦੇ ਬਾਹਰ ਰੋਸ ਮੁਜ਼ਾਹਰਿਆਂ ਦੀ ਮਨਾਹੀ ਹੋਵੇਗੀ। ਇਹ ਬਿੱਲ ਪਾਸ ਹੋਣ ‘ਤੇ  ਨਵਾਂ ਕਾਨੂੰਨ ਪੂਜਾ ਸਥਾਨਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ 20 ਮੀਟਰ ਦੇ ਘੇਰੇ ਵਿੱਚ ਇਕ ਵਿਸ਼ੇਸ਼ ਜ਼ੋਨ ਸਥਾਪਤ ਕਰਨ ਵਾਲੇ ਸਾਈਨ ਲਗਾਉਣ ਦੀ ਆਗਿਆ ਦੇਵੇਗਾ। ਪ੍ਰੀਮੀਅਰ ਡੇਵਿਡ ਈਬੀ, ਅਟਾਰਨੀ ਜਨਰਲ ਨਿੱਕੀ ਸ਼ਰਮਾ ਤੇ ਹੋਰ ਮੰਤਰੀਆਂ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆ ਬਿੱਲ 13 ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਦੂਜੀ ਪੜਤ ਤੋਂ ਬਾਅਦ ਬਹਿਸ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਤੇ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਮੁਜ਼ਾਹਰੇ ਨਹੀਂ ਕੀਤੀ ਜਾ ਸਕਣਗੇ।

ਇਸ ਦੀ ਮਿਆਦ 2 ਸਾਲ ਵਾਸਤੇ ਹੋਵੇਗੀ ਤੇ ਇਹ ਹਾਲਾਤ ਨੂੰ ਵੇਖਦੇ ਹੋਏ ਵਧਾਈ ਜਾ ਸਕੇਗੀ। ਜਿਵੇਂ ਬਿੱਲ 12 ਜੋ 2024 ਵਿਚ ਸਕੂਲਾਂ ਦੇ ਬਾਹਰ ਸੋਗੀ ਖ਼ਿਲਾਫ਼ ਮੁਜ਼ਾਹਰੇ ਰੋਕਣ ਵਾਸਤੇ ਬਣਾਇਆ ਗਿਆ ਸੀ ਉਹ ਜੁਲਾਈ 2026 ਤੱਕ ਸੀ ਅਤੇ ਉਸ ਦੀ ਮਿਆਦ ਦੋ ਸਾਲ ਵਧਾ ਕੇ ਜੁਲਾਈ 2028 ਕਰ ਦਿੱਤੀ ਗਈ ਹੈ। ਬੀ.ਸੀ ਦੀ ਅਸੈਂਬਲੀ ਵਿਚ ਇਹ ਬਿੱਲ ਨਿੱਕੀ ਸ਼ਰਮਾ ਅਟਾਰਨੀ ਜਨਰਲ ਨੇ ਪੇਸ਼ ਕੀਤਾ। ਪੂਜਾ ਸਥਾਨ ਤੱਕ ਪਹੁੰਚਣ ਵਾਲੇ ਲੋਕਾਂ ਦੀ ਮਾਨਸਿਕ ਜਾਂ ਸਰੀਰਕ ਸੁਰੱਖਿਆ ਨੂੰ ਸੰਭਾਵੀ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲੀਸ ਗ੍ਰਿਫ਼ਤਾਰ ਕਰ ਸਕਦੀ ਹੈ ਜਾਂ ਜੁਰਮਾਨਾ ਕਰ ਸਕਦੀ ਹੈ। ਹੁਣ ਤੱਕ ਇਸ ਸਬੰਧੀ ਵਿਰੋਧੀਆਂ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਵਿਖੇ ਫੰਡਾਮੈਂਟਲ ਫ੍ਰੀਡਮਜ਼ ਪ੍ਰੋਗਰਾਮ ਦੇ ਡਾਇਰੈਕਟਰ, ਐਨਾਸ ਬੁਸੀਅਰਸ ਮੈਕਨਿਕੋਲ ਦਾ ਕਹਿਣਾ ਹੈ ਕਿ ਬੀਸੀ ਨੂੰ ਨੁਕਸਾਨਦੇਹ ਪ੍ਰਦਰਸ਼ਨਾਂ ਨੂੰ ਰੋਕਣ ਲਈ ਨਵੇਂ ਕਾਨੂੰਨ ਦੀ ਲੋੜ ਨਹੀਂ ਹੈ।

Share this content:

Post Comment