ਇਰਾਨ ਦੀ ਟੀਮ ਅਮਰੀਕਾ ’ਚ ਖੇਡੇਗੀ ਫੁੱਟਬਾਲ ਵਿਸ਼ਵ ਕੱਪ
ਵਾਸ਼ਿੰਗਟਨ, 11 ਮਾਰਚ – ਇਰਾਨ ਦੀ ਫੁੱਟਬਾਲ ਟੀਮ ਵਿਸ਼ਵ ਕੱਪ 2026 ਵਿੱਚ ਹਿੱਸਾ ਲੈਣ ਲਈ ਅਮਰੀਕਾ ਜਾਵੇਗੀ। ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਨਫੈਂਟੀਨੋ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਰਾਨ ਦੀ ਰਾਸ਼ਟਰੀ ਟੀਮ ਨੂੰ ਫੁੱਟਬਾਲ ਵਿਸ਼ਵ ਕੱਪ 2026 ਵਿੱਚ ਖੇਡਣ ਲਈ ਅਮਰੀਕਾ ਆਉਣ ਇਜਾਜ਼ਤ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਸਾਲ ਫੀਫਾ ਵਿਸ਼ਵ ਕੱਪ 11 ਜੂਨ ਤੋਂ 19 ਜੁਲਾਈ ਤੱਕ ਸੰਯੁਕਤ ਰਾਜ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕਾ-ਇਰਾਨ ਜੰਗ ਦੇ ਕਾਰਨ ਇਰਾਨ ‘ਤੇ ਯਾਤਰਾ ਅਤੇ ਵੀਜ਼ਾ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਟੀਮ ਦੀ ਹਿੱਸੇਦਾਰੀ ‘ਤੇ ਸਵਾਲ ਉਠਾਏ ਜਾ ਰਹੇ ਸਨ। ਇਰਾਨ ਦਾ ਪਹਿਲਾ ਮੈਚ ਕੈਲੀਫੋਰਨੀਆ ਵਿੱਚ ਹੋਵੇਗਾ । 2026 ਵਿਸ਼ਵ ਕੱਪ ਲਈ ਇਰਾਨ ਦੇ ਗਰੁੱਪ ਮੈਚ ਤੈਅ ਹਨ ਅਤੇ ਇਰਾਨ ਦੀ ਟੀਮ 15 ਜੂਨ ਨੂੰ ਇੰਗਲਵੁੱਡ ਵਿੱਚ ਨਿਊਜ਼ੀਲੈਂਡ ਨਾਲ ਖੇਡੇਗੀ। 21 ਜੂਨ ਨੂੰ ਬੈਲਜੀਅਮ ਅਤੇ 26 ਜੂਨ ਨੂੰ ਸਿਆਟਲ ਵਿੱਚ ਮਿਸਰ ਨਾਲ ਖੇਡੇਗੀ ।
Share this content:



Post Comment