Loading Now

ਕਵਿਤਾ/ਉਹ ਕੌਣ ਲੋਕ ਨੇ/ਯਸ਼ ਪਾਲ

ਕਵਿਤਾ/ਉਹ ਕੌਣ ਲੋਕ ਨੇ/ਯਸ਼ ਪਾਲ

(1)

*ਉਹ ਕੌਣ ਲੋਕ ਨੇ*

…………………

*ਉਹ ਕੌਣ ਲੋਕ ਨੇ*
*ਜੋ ਵੇਸਵਾ ਦਸਦੇ ਨੇ*
*ਸਵਾਲ ਕਰਦੀਆਂ*
*ਕੁੜੀਆਂ ਨੂੰ*

*ਇਹ ਉਹੀ ਲੋਕ ਨੇ*
*ਜੋ ਧਰਤੀ ‘ਤੇ ਜੰਮਣ ਮੌਕੇ*
*ਰਹਿ ਜਾਂਦੇ ਨੇ*
*ਮਨੁੱਖ ਬਣਨੋਂ*

(2)

*ਡਰ ਲਗਦਾ ਹੈ*
………………..

*ਕਿਸ ਗੱਲੋਂ ਡਰਦੀ ਹੈਂ ਤੂੰ?*
*ਉਹ ਪੁਛਦਾ ਹੈ ਮੈਨੂੰ*
*ਮੈਂ ਕਹਿੰਦੀ ਹਾਂ*
*ਡਰ ਲਗਦਾ ਹੈ*
*ਜਦ ਮੈਂ*
*ਖ਼ੁਦ ਦੇ ਨਾਲ ਨਹੀਂ ਹੁੰਦੀ*

*ਤੇ ਤੂੰ ਕਿਸ ਗੱਲੋਂ ਡਰਦੈ?*
*ਉਹ ਕਹਿੰਦਾ ਹੈ*
*ਡਰ ਲਗਦਾ ਹੈ ਮੈਨੂੰ*
*ਜਦ ਤੂੰ*
*ਮੇਰੇ ਨਾਲ ਨਹੀਂ ਹੁੰਦੀ*

*ਤੁਹਾਡਾ ਨਾਲ ਹੋਣਾ ਹੀ*
*ਮੇਰਾ*
*ਖ਼ੁਦ ਦੇ ਨਾਲ ਹੋਣਾ ਹੈ*

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
*ਜਸਿੰਤਾ ਕੇਰਕੇੱਟਾ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(ਸੰਪਰਕ:9814535005)

Share this content:

Post Comment