ਟ੍ਰਿਬਿਊਨ ਦੇ ਸਾਬਕਾ ਮੁੱਖ ਸੰਪਾਦਕ ਐੱਚ ਕੇ ਦੂਆ ਦਾ ਦੇਹਾਂਤ
ਨਵੀਂ ਦਿੱਲੀ, 6 ਮਾਰਚ – ਦਿ ਟ੍ਰਿਬਿਊਨ ਦੇ ਸਾਬਕਾ ਮੁੱਖ ਸੰਪਾਦਕ, ਉੱਘੇ ਪੱਤਰਕਾਰ, ਸੰਸਦ ਮੈਂਬਰ ਅਤੇ ਕਈ ਪ੍ਰਮੁੱਖ ਆਗੂਆਂ ਦੇ ਸਲਾਹਕਾਰ ਰਹੇ ਐੱਚ ਕੇ ਦੂਆ (88) ਦਾ ਵੀਰਵਾਰ ਨੂੰ ਸਸਕਾਰ ਕਰ ਦਿੱਤਾ ਗਿਆ। ਇਥੋਂ ਦੇ ਲੋਧੀ ਰੋਡ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਮੌਕੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਅਤੇ ਦਿ ਟ੍ਰਿਬਿਊਨ ਟਰੱਸਟ ਦੇ ਚੇਅਰਮੈਨ ਐੱਨ ਐੱਨ ਵੋਹਰਾ ਨੇ ਸਾਬਕਾ ਮੁੱਖ ਸੰਪਾਦਕ ਦੀ ਦੇਹ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਸਤੀਸ਼ ਜੈਕਬ, ਸ਼ੇਖਰ ਗੁਪਤਾ, ਅਜੋਏ ਬੋਸ, ਏ ਜੇ ਫਿਲਿਪ, ਹਰੀਸ਼ ਖਰੇ ਤੇ ਕੂਮੀ ਕਪੂਰ ਸਮੇਤ ਹੋਰ ਕਈ ਸੀਨੀਅਰ ਸੰਪਾਦਕ, ਪੱਤਰਕਾਰ ਅਤੇ ਬੁੱਧੀਜੀਵੀ ਹਾਜ਼ਰ ਸਨ। ਸ੍ਰੀ ਦੂਆ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਬੁੱਧਵਾਰ ਨੂੰ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਕਈ ਸਾਲਾਂ ਤੋਂ ਸ੍ਰੀ ਦੂਆ ਆਪਣੀਆਂ ਕਿਤਾਬਾਂ ਅਤੇ ਰਸਾਲਿਆਂ ਨੂੰ ਇੰਡੀਆ ਇੰਟਰਨੈਸ਼ਨਲ ਸੈਂਟਰ ਅਤੇ ਅਸ਼ੋਕਾ ਯੂਨੀਵਰਸਿਟੀ ਸਮੇਤ ਪ੍ਰਮੁੱਖ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਦਾਨ ਕਰ ਰਹੇ ਸਨ।
Share this content:


Post Comment