Loading Now

ਕਬੂਤਰਬਾਜ਼ੀ ਪਿੱਛੇ ਬੱਚਿਆਂ ਦੀ ਲੜਾਈ ਦੌਰਾਨ ਚੱਲੀਆਂ ਗੋਲੀਆਂ

ਕਬੂਤਰਬਾਜ਼ੀ ਪਿੱਛੇ ਬੱਚਿਆਂ ਦੀ ਲੜਾਈ ਦੌਰਾਨ ਚੱਲੀਆਂ ਗੋਲੀਆਂ

ਫਿਰੋਜ਼ਪੁਰ, 5 ਮਾਰਚ – ਜ਼ਿਲ੍ਹੇ ਦੇ ਕਸਬਾ ਮਮਦੋਟ ਵਿੱਚ ਆਉਂਦੇ ਕਦਮਾ ਪਿੰਡ ਅੰਦਰ ਫਾਇਰਿੰਗ ਦੀ ਘਟਨਾ ਵਾਪਰੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਕਬੂਤਰਬਾਜ਼ੀ ਨੂੰ ਲੈ ਕੇ ਬੱਚਿਆਂ ਵਿਚਕਾਰ ਝਗੜਾ ਵੱਧ ਗਿਆ। ਦੇਰ ਸ਼ਾਮ ਜਦੋਂ ਦੋ ਧੀਰੋ ਕਬੀਲੇ ਮਾਮਲੇ ਨੂੰ ਲੈਕੇ ਗੱਲਬਾਤ ਕਰਨ ਲਈ ਬੈਠੇ ਤਾਂ ਦੋਵਾਂ ਧਿਰਾਂ ਨੇ ਇੱਕ ਦੂਜੇ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਮ੍ਰਿਤਕਾਂ ਦੀ ਪਛਾਣ ਖਲਰਾ ਸਿੰਘ ਅਤੇ ਜੱਗੀ ਸਿੰਘ ਵਜੋਂ ਹੋਈ ਹੈ।

ਕਬੂਤਰਬਾਜ਼ੀ ਨੂੰ ਲੈ ਕੇ ਝਗੜਾ’

‘ਰਾਜੀਨਾਮਾ ਕਰਨ ਵੇਲ੍ਹੇ ਇੱਕ-ਦੂਜੇ ਨੂੰ ਗੋਲੀ ਮਾਰੀ’

ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ, ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ, “ਪਿੰਡ ਕਦਮਾਂ ਵਿੱਚ ਕਬੂਤਰਾਂ ਪਿੱਛੇ ਬੱਚਿਆਂ ਦੀ ਲੜਾਈ ਹੋਈ ਸੀ। ਇਸ ਨੂੰ ਲੈ ਕੇ ਇਹ ਦੋ ਧਿਰਾਂ ਗੱਲ ਕਰਨ ਲਈ ਬੈਠੀਆਂ। ਰਾਜੀਨਾਮੇ ਨੂੰ ਲੈ ਕੇ ਖਲਰਾ ਸਿੰਘ ਦੇ ਘਰ ਬੈਠੇ ਸੀ। ਇਸ ਦੌਰਾਨ ਮੁੜ ਲੜਾਈ ਹੋ ਗਈ। ਮ੍ਰਿਤਕ ਜੱਗੀ ਸਿੰਘ ਧਿਰ ਦੇ ਇਲਜ਼ਾਮ ਹਨ ਕਿ ਮ੍ਰਿਤਕ ਖਲਰਾ ਸਿੰਘ ਦੇ ਪੁੱਤਰ ਰੋਹਿਤ ਦੀ ਪਹਿਲਾਂ ਲੜਾਈ ਹੋਈ ਸੀ ਪਰ ਰੋਹਿਤ ਦੇ ਕਹਿਣ ਮੁਤਾਬਕ ਜੱਗੀ ਵੱਲੋਂ ਗੋਲੀ ਚਲਾਈ ਗਈ, ਜਿਸ ਦੌਰਾਨ ਖਲਾਰਾ ਸਿੰਘ ਦੀ ਮੌਤ ਹੋ ਗਈ। ਨਾਲ ਹੀ ਖਬਰ ਮਿਲੀ ਕਿ ਜੱਗੀ ਸਿੰਘ ਦੀ ਵੀ ਲਾਸ਼ ਮਿਲੀ ਹੈ। ਰੋਹਿਤ ਨੇ ਦੱਸਿਆ ਕਿ ਖਲਰਾ ਨੇ ਹੀ ਜੱਗੀ ਤੋਂ ਪਿਸਤੌਲ ਖੋਹ ਕੇ ਗੋਲੀ ਚਲਾਈ ਸੀ।

Share this content:

Post Comment