Loading Now

ਨਿਤੀਸ਼ ਕੁਮਾਰ ਛੱਡਣਗੇ ਮੁੱਖ ਮੰਤਰੀ ਦਾ ਅਹੁਦਾ

ਨਿਤੀਸ਼ ਕੁਮਾਰ ਛੱਡਣਗੇ ਮੁੱਖ ਮੰਤਰੀ ਦਾ ਅਹੁਦਾ

ਬਿਹਾਰ, 5 ਮਾਰਚ – ਬਿਹਾਰ ਦੀ ਸਿਆਸਤ ‘ਚ ਵੱਡਾ ਉਲਟਫੇਰ ਹੋਣ ਜਾ ਰਿਹਾ ਹੈ। ਨਿਤੀਸ਼ ਕੁਮਾਰ ਸੀਐੱਮ ਦੀ ਕੁਰਸੀ ਛੱਡ ਸਕਦੇ ਹਨ ਤੇ ਇਸਦਾ ਐਲਾਨ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹ ਰਾਜ ਸਭਾ ਵਿਚ ਜਾ ਸਕਦੇ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਵਾਰ ਹੋਣ ਵਾਲੀ ਰਾਜ ਸਭਾ ਚੋਣਾਂ ਵਿਚ ਸੰਸਦ ਦੇ ਉੱਚ ਸਦਨ ਦੇ ਮੈਂਬਰ ਬਣਨਾ ਚਾਹੁੰਦੇ ਹਨ। ਨਿਤੀਸ਼ ਕੁਮਾਰ ਪਿਛਲੇ ਦੋ ਦਹਾਕਿਆਂ ਤੋਂ ਬਿਹਾਰ ਵਿਚ ਆਪਣੀ ਸੇਵਾ ਦੇਣ ਦੇ ਬਾਅਦ ਹੁਣ ਸੰਸਦੀ ਜੀਵਨ ਦੇ ਆਪਣੇ ਉਸ ਪੁਰਾਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ ਜਿਸ ਤਹਿਤ ਉਹ ਸੰਸਦ ਤੇ ਵਿਧਾਨ ਸਭਾ ਮੰਡਲ ਦੇ ਚਾਰੋਂ ਸਦਨਾਂ ਦਾ ਹਿੱਸਾ ਬਣਨਾ ਚਾਹੁੰਦੇ ਸਨ।

ਮੁੱਖ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਕਿ ਸੂਬੇ ਵਿਚ ਬਣਨ ਵਾਲੀ ਨਵੀਂ ਸਰਕਾਰ ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਤੇ ਮਾਰਦਰਸ਼ਨ ਪ੍ਰਾਪਤ ਹੁੰਦਾ ਰਹੇਗਾ। ਨਿਤੀਸ਼ ਦਾ ਇਹ ਕਦਮ ਬਿਹਾਰ ਦੀ ਸੱਤਾ ਵਿਚ ਵੱਡੇ ਬਦਲਾਅ ਦਾ ਸੰਕੇਤ ਹੈ। ਨਿਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਸੰਸਦੀ ਜੀਵਨ ਸ਼ੁਰੂ ਕੀਤੀ ਸੀ ਉਦੋਂ ਤੋਂ ਉਨ੍ਹਾਂ ਦੇ ਮਨ ਵਿਚ ਇਕ ਇੱਛਾ ਸੀ, ਉਹ ਬਿਹਾਰ ਵਿਧਾਨ ਮੰਡਲ ਦੇ ਦੋਵੇਂ ਸਦਨਾਂ ਦੇ ਨਾਲ-ਨਾਲ ਸੰਸਦ ਦੇ ਵੀ ਦੋਵੇਂ ਸਦਨਾਂ ਦਾ ਮੈਂਬਰ ਬਣਨਾ ਚਾਹੁੰਦੇ ਸਨ।

ਪੋਸਟ ਵਿਚ ਨਿਤੀਸ਼ ਕੁਮਾਰ ਨੇ ਲਿਖਿਆ-ਪਿਛਲੇ ਦੋ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਤੁਸੀਂ ਆਪਣਾ ਵਿਸ਼ਵਾਸ ਤੇ ਸਮਰਥਨ ਮੇਰੇ ਨਾਲ ਲਗਾਤਾਰ ਬਣਾਏ ਰੱਖਿਆ ਹੈ ਤੇ ਉਸੇ ਦੇ ਬਲ ‘ਤੇ ਅਸੀੰ ਬਿਹਾਰ ਦੀ ਤੇ ਸਾਰੇ ਲੋਕਾਂ ਦੀ ਪੂਰੀ ਨਿਸ਼ਠਾ ਨਾਲ ਸੇਵਾ ਕੀਤੀ ਹੈ। ਤੁਹਾਡੇ ਵਿਸ਼ਵਾਸ ਤੇ ਸਮਰਥਨ ਦੀ ਹੀ ਤਾਕਤ ਸੀ ਕਿ ਬਿਹਾਰ ਅੱਜ ਵਿਕਾਸ ਦੇ ਸਨਮਾਨ ਦੀ ਨਵੀਂ ਮਿਸਾਲ ਪੇਸ਼ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਸੰਸਦੀ ਜੀਵਨ ਸ਼ੁਰੂ ਕਰਨ ਸਮੇਂ ਮੇਰੇ ਮਨ ਵਿਚ ਇਕ ਇੱਛਾ ਸੀ ਕਿ ਮੈਂ ਬਿਹਾਰ ਵਿਧਾਨ ਮੰਡਲ ਦੇ ਦੋਵੇਂ ਸਦਨਾਂ ਦੇ ਨਾਲ ਸੰਸਦ ਦੇ ਵੀ ਦੋਵੇਂ ਸਦਨਾਂ ਦਾ ਮੈਂਬਰ ਬਣਾਂ। ਇਸੇ ਕਰਕੇ ਇਸ ਵਾਰ ਹੋ ਰਹੀਆਂ ਚੋਣਾਂ ਵਿਚ ਰਾਜ ਸਭਾ ਦਾ ਮੈਂਬਰ ਬਣਨ ਜਾ ਰਿਹਾ ਹਾਂ।

Share this content:

Post Comment