ਦੁਬਈ: ਸੁਰੱਖਿਆ ਦੇ ਮੱਦੇਨਜ਼ਰ ਗੁਰਦੁਆਰਾ ‘ਗੁਰੂ ਨਾਨਕ ਦਰਬਾਰ’ 3 ਮਾਰਚ ਤੱਕ ਰਹੇਗਾ ਬੰਦ
ਯੂ.ਏ.ਈ, 2 ਮਾਰਚ – ਮੱਧ-ਪੂਰਬ ਵਿੱਚ ਬਣੇ ਮੌਜੂਦਾ ਹਾਲਾਤ ਅਤੇ ਜਨਤਕ ਸੁਰੱਖਿਆ ਨੂੰ ਮੁੱਖ ਰੱਖਦਿਆਂ ਦੁਬਈ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਬੰਦ ਰੱਖਣ ਦੀ ਮਿਆਦ ਵਿੱਚ ਵਾਧਾ ਕੀਤਾ ਗਿਆ ਹੈ। ਤਾਜ਼ਾ ਨੋਟਿਸ ਅਨੁਸਾਰ ਹੁਣ ਗੁਰਦੁਆਰਾ ਸਾਹਿਬ 3 ਮਾਰਚ ਤੱਕ ਸੰਗਤ ਲਈ ਬੰਦ ਰਹੇਗਾ।
ਇਹ ਫੈਸਲਾ ਯੂ.ਏ.ਈ. ਦੇ ਮਨੁੱਖੀ ਸਰੋਤ ਅਤੇ ਐਮੀਰਟਾਈਜ਼ੇਸ਼ਨ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲਿਆ ਗਿਆ ਹੈ। ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਇਹ ਫੈਸਲਾ ਯੂ.ਏ.ਈ. ਸਰਕਾਰ ਵੱਲੋਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਲਿਆ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਨੂੰ ਇਸ ਔਖੀ ਘੜੀ ਵਿੱਚ ਸਮਝਦਾਰੀ ਦਿਖਾਉਣ ਅਤੇ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ।
Share this content:



Post Comment