ਚੰਡੀਗੜ੍ਹ ’ਚ ਕੱਲ੍ਹ ਹੋਵੇਗੀ ਪਹਿਲੀ ਇੰਟਰਨੈਸ਼ਨਲ ਮੈਰਾਥਨ
ਚੰਡੀਗੜ੍ਹ, 28 ਫਰਵਰੀ – ਪ੍ਰਸ਼ਾਸਨ ਵੱਲੋਂ ਪਹਿਲੀ ਮਾਰਚ ਨੂੰ ਚੰਡੀਗੜ੍ਹ ਵਿੱਚ ਕੌਮਾਂਤਰੀ ਮੈਰਾਥਨ ਕਰਵਾਈ ਜਾ ਰਹੀ ਹੈ। ਇਸ ਮੈਰਾਥਨ ਵਿੱਚ 38 ਕੌਮਾਂਤਰੀ ਅਥਲੀਟਾਂ ਸਣੇ 3500 ਦੇ ਕਰੀਬ ਦੌੜਾਕ ਸ਼ਾਮਲ ਹੋਣਗੇ। ਮੈਰਾਥਨ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਯੂਟੀ ਪ੍ਰਸ਼ਾਸਨ ਵੱਲੋਂ ਮੈਰਾਥਨ ਦੇ ਜੇਤੂਆਂ ਨੂੰ ਇੱਕ ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ।
ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਮੈਰਾਥਨ ਨੂੰ ਚਾਰ ਵਰਗਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ 42.195 ਕਿਲੋਮੀਟਰ ਦੀ ਫੁੱਲ ਮੈਰਾਥਨ, 21 ਕਿਲੋਮੀਟਰ ਦੀ ਹਾਫ, 10 ਕਿਲੋਮੀਟਰ ਦੀ ਟਾਈਮਡ ਰਨ ਅਤੇ 5 ਕਿਲੋਮੀਟਰ ਦੌੜ ਸ਼ਾਮਲ ਹਨ। ਇਹ ਮੈਰਾਥਨ ਛੇ ਘੰਟਿਆਂ ਵਿੱਚ ਪੂਰੀ ਕਰਨੀ ਹੋਵੇਗੀ। ਮੈਰਾਥਨ ਦੀ ਸ਼ੁਰੂਆਤ ਚੰਡੀਗੜ੍ਹ ਕਲੱਬ ਤੋਂ ਕੀਤੀ ਜਾਵੇਗੀ, ਜੋ ਹਾਈ ਕੋਰਟ ਚੌਕ, ਰੌਕ ਗਾਰਡਨ, ਸੁਖਨਾ ਝੀਲ, ਝੀਲ ਕਲੱਬ, ਮਟਕਾ ਚੌਕ, ਟਰਾਂਸਪੋਰਟ ਲਾਈਟਾਂ, ਰੋਜ਼ ਗਾਰਡਨ ਰੋਡ, ਪੀ ਜੀ ਆਈ ਗੇਟ ਨੰਬਰ 3 ਅਤੇ ਮੁੱਖ ਮੰਤਰੀ ਨਿਵਾਸ ਦੇ ਚੌਕ ਤੋਂ ਹੁੰਦੇ ਹੋਏ ਚੰਡੀਗੜ੍ਹ ਕਲੱਬ ਵਿੱਚ ਸਮਾਪਤ ਕੀਤੀ ਜਾਵੇਗੀ।
Share this content:


Post Comment