7 ਮਾਰਚ ਨੂੰ ਹੋਣ ਵਾਲੀ ਸਪੈਸ਼ਲ PSTET ਪ੍ਰੀਖਿਆ ਹੁਣ ਇਸ ਤਰੀਕ ਨੂੰ ਹੋਵੇਗੀ
ਜਲੰਧਰ, 28 ਫਰਵਰੀ – ਹੁਣ ਪੰਜਾਬ ਵਿੱਚ ਅਧਿਆਪਕ ਬਣਨਾ ਹੈ ਤਾਂ ਪੰਜਾਬ ਸਟੇਟ ਟੀਚਰਜ਼ ਐਲੀਜੀਬਿਲਿਟੀ ਟੈਸਟ (PSTET) ਪਾਸ ਕਰਨਾ ਲਾਜ਼ਮੀ ਹੋਵੇਗਾ। ਸਿਰਫ਼ ਨਵੀਂ ਭਰਤੀ ਹੀ ਨਹੀਂ, ਸਗੋਂ ਜਿਹੜੇ ਅਧਿਆਪਕ ਪਹਿਲਾਂ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ ਅਤੇ ਹੁਣ ਤੱਕ PTET ਜਾਂ TET ਪਾਸ ਨਹੀਂ ਕਰ ਸਕੇ ਹਨ, ਉਨ੍ਹਾਂ ਨੂੰ ਵੀ ਵਿਸ਼ੇਸ਼ ਪ੍ਰੀਖਿਆ ਦੇ ਕੇ ਆਪਣੀ ਯੋਗਤਾ ਸਾਬਤ ਕਰਨੀ ਹੋਵੇਗੀ। ਜੇਕਰ ਨਿਰਧਾਰਤ ਮੌਕਿਆਂ ਵਿੱਚ ਪ੍ਰੀਖਿਆ ਕਲੀਅਰ ਨਹੀਂ ਹੋਈ, ਤਾਂ ਸੇਵਾ ‘ਤੇ ਵੀ ਅਸਰ ਪੈ ਸਕਦਾ ਹੈ। ਸਕੂਲ ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਕਾਰਜਸ਼ੀਲ ਉਹ ਅਧਿਆਪਕ, ਜਿਨ੍ਹਾਂ ਦੀਆਂ ਸੇਵਾ ਸ਼ਰਤਾਂ TET ਪਾਸ ਕਰਨ ਨਾਲ ਜੁੜੀਆਂ ਹੋਈਆਂ ਹਨ ਅਤੇ ਜਿਨ੍ਹਾਂ ਨੇ ਹੁਣ ਤੱਕ ਵੈਲਿਡ (valid) TET ਪਾਸ ਨਹੀਂ ਕੀਤਾ ਹੈ, ਉਨ੍ਹਾਂ ਨੂੰ ਵਿਸ਼ੇਸ਼ ਪੰਜਾਬ ਸਟੇਟ ਟੀਚਰਜ਼ ਐਲੀਜੀਬਿਲਿਟੀ ਟੈਸਟ (PSTET) ਦੇਣਾ ਹੋਵੇਗਾ।
ਇਹ ਵਿਸ਼ੇਸ਼ ਪ੍ਰੀਖਿਆ ਪਹਿਲਾਂ 7 ਮਾਰਚ 2026 ਨੂੰ ਲਈ ਜਾਣੀ ਸੀ। ਜਿਸ ਦੀ ਤਰੀਕ ਬਦਲ ਦਿੱਤੀ ਗਈ ਹੈ ਹੁਣ ਇਹ PSTET-2 ਪ੍ਰੀਖਿਆ 8 ਮਾਰਚ 2026 ਐਤਵਾਰ ਨੂੰ ਲਈ ਜਾਵੇਗੀ। ਇਹ ਫੈਸਲਾ ਵਿਦਿਆਰਥੀਆਂ ਦੀਆਂ ਚੱਲ ਰਹੀਆਂ ਬੋਰਡ ਪ੍ਰੀਖਿਆਵਾਂ ਤੇ ਅਧਿਆਪਕਾਂ ਦੇ ਰੁਝੇਵਿਆਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ। ਵਿਭਾਗ ਅਨੁਸਾਰ ਯੋਗ ਅਧਿਆਪਕਾਂ ਨੂੰ ਤਿੰਨ ਸਾਲਾਂ ਵਿੱਚ ਵੱਧ ਤੋਂ ਵੱਧ ਚਾਰ ਮੌਕੇ ਦਿੱਤੇ ਜਾਣਗੇ। ਜੇਕਰ ਇਸ ਦੇ ਬਾਵਜੂਦ ਅਧਿਆਪਕ ਪ੍ਰੀਖਿਆ ਪਾਸ ਨਹੀਂ ਕਰ ਪਾਉਂਦੇ, ਤਾਂ ਉਨ੍ਹਾਂ ਦੀ ਸੇਵਾ ‘ਤੇ ਕਾਰਵਾਈ ਹੋ ਸਕਦੀ ਹੈ। ਯਾਨੀ ਸਪੱਸ਼ਟ ਸੰਦੇਸ਼ ਹੈ—ਜੇਕਰ ਟੀਚਰ ਬਣੇ ਰਹਿਣਾ ਹੈ ਤਾਂ PSTET ਪਾਸ ਕਰਨਾ ਹੀ ਹੋਵੇਗਾ।
ਨੋਟੀਫਿਕੇਸ਼ਨ ਮੁਤਾਬਕ ETT, B.Ed, ਹੈੱਡਮਾਸਟਰ, ਹੈੱਡਮਿਸਟ੍ਰੈਸ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਸ਼੍ਰੇਣੀ ਵਿੱਚ ਆਉਣ ਵਾਲੇ ਉਹ ਸਾਰੇ ਅਧਿਆਪਕ, ਜਿਨ੍ਹਾਂ ਲਈ TET ਸੇਵਾ ਦੀ ਲਾਜ਼ਮੀ ਸ਼ਰਤ ਹੈ, ਇਸ ਵਿਸ਼ੇਸ਼ ਪ੍ਰੀਖਿਆ ਦੇ ਘੇਰੇ ਵਿੱਚ ਆਉਣਗੇ। ਹਾਲਾਂਕਿ, ਜਿਨ੍ਹਾਂ ਅਧਿਆਪਕਾਂ ਨੇ ਪਹਿਲਾਂ ਹੀ ਵੈਲਿਡ TET ਪਾਸ ਕਰ ਰੱਖਿਆ ਹੈ, ਉਨ੍ਹਾਂ ਨੂੰ ਇਸ ਪ੍ਰੀਖਿਆ ਵਿੱਚ ਬੈਠਣ ਦੀ ਲੋੜ ਨਹੀਂ ਹੋਵੇਗੀ।
Share this content:


Post Comment