UIDAI ਨੇ Google ਨਾਲ ਕੀਤੀ ਪਾਰਟਨਰਸ਼ਿਪ
ਹੈਦਰਾਬਾਦ: UIDAI ਅਤੇ Google ਨੇ Google Maps ‘ਤੇ ਆਧਾਰ ਕੇਂਦਰਾਂ ਨੂੰ ਦਿਖਾਉਣ ਲਈ ਸਾਂਝੇਦਾਰੀ ਕਰ ਲਈ ਹੈ। ਇਸ ਕਦਮ ਨਾਲ ਦੇਸ਼ ਭਰ ਦੇ ਲੋਕਾਂ ਲਈ ਐਕਸੇਸ ਅਤੇ ਸੁਵਿਧਾ ਵਧੇਗੀ। ਇਸ ਪਹਿਲ ਨਾਲ ਲੋਕਾਂ ਨੂੰ ਦਿੱਤੀਆਂ ਜਾਣ ਵਾਲੀ ਸੇਵਾਵਾਂ ਦੇ ਆਧਾਰ ‘ਤੇ ਆਧਾਰ ਕੇਂਦਰਾਂ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ, ਜਿਵੇਂ ਕਿ ਵੱਡਿਆਂ ਦਾ ਦਾਖਲਾ, ਬੱਚਿਆਂ ਦਾ ਦਾਖਲਾ ਜਾਂ ਸਿਰਫ਼ ਪਤਾ ਅਤੇ ਮੋਬਾਈਲ ਅਪਡੇਟ ਕਰਨਾ।
ਇਸ ਤੋਂ ਇਲਾਵਾ, ਆਧਾਰ ਕੇਂਦਰਾਂ ਤੱਕ ਪਹੁੰਚਣ ਦੀ ਜਾਣਕਾਰੀ, ਜਿਸ ਵਿੱਚ ਅਪਾਹਜਾਂ ਲਈ ਬੁਨਿਆਦੀ ਢਾਂਚਾ ਅਤੇ ਪਾਰਕਿੰਗ ਦੀ ਸੁਵਿਧਾ ਦੀ ਉਪਲਬਧਤਾ, ਕੰਮ ਕਰਨ ਦਾ ਸਮੇਂ ਵਰਗੀਆਂ ਸੁਵਿਧਾਵਾਂ, ਜਿੱਥੇ ਵੀ ਲਾਗੂ ਹਨ, ਦਿਖਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਹੋਰ ਆਸਾਨੀ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੁਵਿਧਾ ਆਉਣ ਵਾਲੇ ਮਹੀਨਿਆਂ ਵਿੱਚ ਉਪਲਬਧ ਹੋ ਜਾਵੇਗੀ।
ਇਹ ਸਹਿਯੋਗ ਲੋਕਾਂ ਦੀ ਸੁਵਿਧਾ ਵਧਾਉਣ, ਗਲਤ ਜਾਣਕਾਰੀ ਦਾ ਹੱਲ ਕਰਨ ਅਤੇ ਇਹ ਪੱਕਾ ਕਰਨ ਲਈ ਕੀਤਾ ਗਿਆ ਹੈ ਕਿ ਲੋਕਾਂ ਨੂੰ ਦੇਸ਼ ਭਰ ਵਿੱਚ ਨਵੇਂ ਜਮਾਨੇ ਦੇ ਆਧਾਰ ਸੇਵਾ ਕੇਂਦਰਾਂ ਸਮੇਤ 60,000 ਤੋਂ ਜ਼ਿਆਦਾ ਆਧਾਰ ਕੇਂਦਰਾਂ ਤੱਕ ਆਸਾਨੀ ਨਾਲ ਐਕਸੇਸ ਮਿਲੇ। ਇਸ ਨਾਲ ਇਹ ਪੱਕਾ ਹੋਵੇਗਾ ਕਿ ਜਦੋ ਯੂਜ਼ਰ Google Maps ‘ਤੇ ਸਰਚ ਕਰਨਗੇ, ਤਾਂ ਉਨ੍ਹਾਂ ਨੂੰ ਵੈਰੀਫਾਈਡ ਆਧਾਰ ਕੇਂਦਰਾਂ ‘ਤੇ ਭੇਜਿਆ ਜਾਵੇਗਾ।
UIDAI ਹਮੇਸ਼ਾ ਆਧਾਰ ਨੰਬਰ ਹੋਲਡਰਾਂ ਲਈ ਜੀਵਨ ਨੂੰ ਆਸਾਨ ਬਣਾਉਣ ‘ਤੇ ਫੋਕਸ ਕਰਦਾ ਹੈ। ਇਸ ਕੋਲੇਬੋਰੇਸ਼ਨ ਤੋਂ ਇਹ ਪੱਕਾ ਹੋਵੇਗਾ ਕਿ ਆਧਾਰ ਸੈਂਟਰਾਂ ਤੱਕ ਜਾਣਾ ਹੁਣ ਆਸਾਨ, ਤੇਜ਼ ਅਤੇ ਜ਼ਿਆਦਾ ਟ੍ਰਾਂਸਪੇਰੇਂਟ ਹੋ ਜਾਵੇਗਾ।
ਸਹਿਯੋਗ ਦੇ ਅਗਲੇ ਪੜਅ ਵਿੱਚ UIDAI ਸੈਂਟਰ ਦੀ ਜਾਣਕਾਰੀ ਮੈਨੇਜ ਕਰਨ ਅਤੇ ਲੋਕਾਂ ਦੇ ਫੀਡਬੈਕ ‘ਤੇ ਸਿੱਧੇ ਜਵਾਬ ਦੇਣ ਲਈ Google Business Profile ਦਾ ਇਸਤੇਮਾਲ ਕਰੇਗਾ, ਜਿਸ ਨਾਲ ਇੱਕ ਟ੍ਰਾਂਸਪੇਰੇਂਟ ਅਤੇ ਜਵਾਬਦੇਹ ਇਕੋਸਿਸਟਮ ਪੱਕਾ ਹੋਵੇਗਾ। ਅੱਗੇ ਦੇਖਦੇ ਹੋਏ ਇਹ ਪਾਰਟਨਰਸ਼ਿਪ Google Maps ਇੰਟਰਫੇਸ ਰਾਹੀਂ ਡਾਈਰੈਕਟ ਨਿਯੁਕਤੀ ਬੁੱਕਿੰਗ ਨੂੰ ਐਕਸਪਲੋਰ ਕਰੇਗੀ, ਜਿਸ ਨਾਲ ਲੋਕ ਆਪਣੀ ਮੁਲਾਕਾਤ ਹੋਰ ਵੀ ਵਧੀਆਂ ਤਰੀਕੇ ਨਾਲ ਪਲਾਨ ਕਰ ਸਕਣਗੇ।
Share this content:



Post Comment