ਜਹਾਜ਼ ਹਾਦਸੇ ‘ਚ ਅੰਮ੍ਰਿਤਸਰ ਦੇ ਪਾਇਲਟ ਦੀ ਮੌਤ
ਅੰਮ੍ਰਿਤਸਰ, 24 ਫਰਵਰੀ – ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਸਥਿਤ ਗੋਬਿੰਦ ਨਗਰ ਇਲਾਕੇ ਦੇ ਰਹਿਣ ਵਾਲੇ ਪਾਇਲਟ ਸਵਰਾਜਦੀਪ ਸਿੰਘ ਦੀ ਏਅਰ ਐਂਬੂਲੈਂਸ ਹਾਦਸੇ ਵਿੱਚ ਦੁਖਦਾਈ ਮੌਤ ਹੋ ਗਈ। ਇਹ ਹਾਦਸਾ ਝਾਰਖੰਡ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਐਂਬੂਲੈਂਸ ਰਾਂਚੀ ਤੋਂ ਦਿੱਲੀ ਜਾ ਰਹੀ ਸੀ। ਪਾਇਲਟ ਸਵਰਾਜਦੀਪ ਸਿੰਘ ਕਥਿਤ ਤੌਰ ‘ਤੇ ਇੱਕ ਮਰੀਜ਼ ਨਾਲ ਉਡਾਣ ਭਰ ਰਿਹਾ ਸੀ, ਅਤੇ ਜਹਾਜ਼ ਵਿੱਚ ਸਵਾਰ ਸਾਰੇ ਕਰੂ ਮੈਂਬਰਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ। ਸਵਰਾਜਦੀਪ ਸਿੰਘ ਲਗਭਗ ਡੇਢ ਸਾਲ ਪਹਿਲਾਂ ਹਵਾਈ ਸੈਨਾ ਵਿੱਚ ਸ਼ਾਮਲ ਹੋਇਆ ਸੀ ਅਤੇ ਉਸ ਦੇ ਪਿੱਛੇ ਇੱਕ ਛੋਟਾ ਬੱਚਾ ਵੀ ਹੈ। ਕਥਿਤ ਤੌਰ ‘ਤੇ ਉਸ ਕੋਲ 300 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਸੀ।
ਅੰਮ੍ਰਿਤਸਰ ਵਿੱਚ ਉਸ ਦਾ ਪਰਿਵਾਰ ਇਸ ਦੁਖਦਾਈ ਖ਼ਬਰ ਨੂੰ ਸੁਣ ਕੇ ਦੁਖੀ ਹੈ ਅਤੇ ਪੂਰਾ ਆਂਢ-ਗੁਆਂਢ ਸੋਗ ਵਿੱਚ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਬਹੁਤ ਹੀ ਨੇਕ ਦਿਲ ਇਨਸਾਨ ਸੀ ਅਤੇ ਉਸ ਨੇ ਮਾਂ-ਪਿਓ ਦਾ ਨਾਮ ਰੌਸ਼ਨ ਕੀਤਾ ਸੀ। ਮੁਹੱਲੇ ਦੇ ਕੌਂਸਲਰ ਪੰਡੋਰੀ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਦੁਖਦਾਈ ਘਟਨਾ ਹੈ ਅਤੇ ਜਵਾਨ ਪੁੱਤ ਦਾ ਇਸ ਦੁਨੀਆ ਤੋਂ ਚਲੇ ਜਾਣਾ ਮਾਂ-ਪਿਓ ਲਈ ਇਹ ਬਹੁਤ ਦਰਦਨਾਕ ਹੁੰਦਾ ਹੈ।
Share this content:



Post Comment