Loading Now

ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਅਸਲ ਤੇ ਸੱਚੀ ਭਗਤੀ ਹੈ – ਗੁਰੂ ਮਾਂ ਸਵਰਨ ਦੇਵਾ ਯੂ.ਕੇ.

ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਅਸਲ ਤੇ ਸੱਚੀ ਭਗਤੀ ਹੈ – ਗੁਰੂ ਮਾਂ ਸਵਰਨ ਦੇਵਾ ਯੂ.ਕੇ.

Untitled-1024x544 ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਅਸਲ ਤੇ ਸੱਚੀ ਭਗਤੀ ਹੈ - ਗੁਰੂ ਮਾਂ ਸਵਰਨ ਦੇਵਾ ਯੂ.ਕੇ.
ਫਗਵਾੜਾ ਵਿਖੇ ਲੋੜਵੰਦ ਅੰਗਹੀਣ ਨੂੰ ਟਰਾਈ ਸਾਈਕਲ ਭੇਂਟ ਕਰਨ ਮੌਕੇ ਗੁਰੂ ਮਾਂ ਸਵਰਨ ਦੇਵਾ ਯੂ.ਕੇ. ਦੇ ਨਾਲ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ।

* ਸਰਬ ਨੌਜਵਾਨ ਸਭਾ ਨੇ ਲੋੜਵੰਦ ਨੂੰ ਭੇਂਟ ਕੀਤੀ ਟਰਾਈ ਸਾਈਕਲ
ਫਗਵਾੜਾ 24 ਫਰਵਰੀ (ਏ.ਡੀ.ਪੀ. ਨਿਊਜ਼ ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਗੁਰੂ ਮਾਂ ਸਵਰਨ ਦੇਵਾ ਯੂ.ਕੇ. ਦੇ ਅਸ਼ੀਰਵਾਦ ਸਦਕਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇੱਕ ਹੋਰ ਪ੍ਰੇਰਣਾਦਾਇਕ ਉਪਰਾਲਾ ਕਰਦਿਆਂ ਇੱਕ ਲੋੜਵੰਦ ਅੰਗਹੀਣ ਨੂੰ ਟਰਾਈ ਸਾਈਕਲ ਭੇਟ ਕੀਤੀ ਗਈ ਹੈ। ਇਸ ਮੌਕੇ ਗੁਰੂ ਮਾਂ ਸਵਰਨ ਦੇਵਾ ਨੇ ਆਪਣੇ ਕਰ ਕਮਲਾਂ ਨਾਲ ਟਰਾਈ ਸਾਈਕਲ ਭੇਂਟ ਕਰਦਿਆਂ ਕਿਹਾ ਕਿ ਸੱਚੀ ਸੇਵਾ ਉਹੀ ਹੈ ਜੋ ਕਿਸੇ ਲੋੜਵੰਦ ਦੇ ਚਿਹਰੇ ’ਤੇ ਮੁਸਕਾਨ ਲਿਆ ਸਕੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਅਸਲ ਅਤੇ ਸੱਚੀ ਭਗਤੀ ਹੈ ਅਤੇ ਸਾਨੂੰ ਹਮੇਸ਼ਾ ਪਰਮਾਤਮਾ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ ਕਿ ਉਹ ਸਾਨੂੰ ਕਿਸੇ ਦੀ ਮੱਦਦ ਕਰਨ ਦੇ ਯੋਗ ਬਣਾਈ ਰੱਖੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਦਾ ਹਮੇਸ਼ਾ ਇਹੋ ਯਤਨ ਰਹਿੰਦਾ ਹੈ ਕਿ ਲੋੜਵੰਦ ਭੈਣ-ਭਰਾਵਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਗੁਰੂ ਮਾਂ ਸਵਰਨ ਦੇਵਾ ਦੇ ਅਸ਼ੀਰਵਾਦ ਨਾਲ ਹੀ ਇਹ ਨੇਕ ਸੇਵਾ ਕਾਰਜ ਸੰਭਵ ਹੋ ਸਕਿਆ ਹੈ ਅਤੇ ਭਵਿੱਖ ਵਿੱਚ ਵੀ ਮਨੁੱਖਤਾ ਦੀ ਭਲਾਈ ਦੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਦੌਰਾਨ ਪਹੁੰਚੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਟਰਾਈ ਸਾਈਕਲ ਲੋੜਵੰਦ ਲਈ ਸਵੈ-ਨਿਰਭਰਤਾ ਵੱਲ ਵਧਣ ਦਾ ਪਹਿਲਾ ਕਦਮ ਹੈ, ਜਿਸ ਨਾਲ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਖੁਦ-ਮੁਖਤਿਆਰ ਹੋ ਸਕੇਗਾ। ਅਖੀਰ ਵਿਚ ਸਭਾ ਵੱਲੋਂ ਸੰਕਲਪ ਦੁਹਰਾਇਆ ਗਿਆ ਕਿ ਮਨੁੱਖਤਾ ਦੀ ਸੇਵਾ ਦਾ ਇਹ ਸਫ਼ਰ ਭਵਿੱਖ ਵਿੱਚ ਵੀ ਜਾਰੀ ਰਹੇਗਾ ਅਤੇ ਲੋੜਵੰਦਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਸਮਾਜ ਸੇਵਕ ਗੁਰਦੀਪ ਸਿੰਘ ਤੁਲੀ, ਵਿੱਕੀ ਸਿੰਘ ਯੂਥ ਆਪ ਆਗੂ, ਪਰਮਜੀਤ ਰਾਏ, ਨਰਿੰਦਰ ਸੈਣੀ, ਆਰ.ਪੀ. ਸ਼ਰਮਾ, ਅਨੂਪ ਦੁੱਗਲ ਅਤੇ ਬਲਿਹਾਰ ਚੰਦ ਆਦਿ ਹਾਜ਼ਰ ਸਨ।

Share this content:

Post Comment