ਨਾਵਲ ਹਵਾਲਾਤ ਲੋਕ ਅਰਪਣ
ਫਗਵਾੜਾ, 24 ਫਰਵਰੀ (ਏ.ਡੀ.ਪੀ ਨਿਊਜ਼) – ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ ਵਧੀਆ ਸਾਹਿਤ ਦੀਆਂ ਚਾਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਵਧੀਆ ਪੰਜਾਬੀ ਸਾਹਿਤ ਨਾਲ ਜਾਣ ਪਹਿਚਾਣ ਕਰਵਾਉਣ, ਪਾਠਕਾਂ ਤੱਕ ਬਹੁਤ ਘੱਟ ਮੁੱਲ ਤੇ ਪੁਸਤਕਾਂ ਉਪਲਬਧ ਕਰਵਾਉਣ ਅਤੇ ਪੁਸਤਕ ਦੇ ਪ੍ਰਕਾਸ਼ਨ ਸਮੇਂ ਲੇਖਕਾਂ ਤੋਂ ਪ੍ਰਕਾਸ਼ਕਾਂ ਵੱਲੋਂ ਵਸੂਲੀ ਜਾਂਦੀ ਵੱਡੀ ਰਕਮ ਤੋਂ ਲੇਖਕਾਂ ਨੂੰ ਰਾਹਤ ਦਵਾਉਣ ਦੇ ਉਦੇਸ਼ ਨਾਲ
ਭਾਈਚਾਰੇ ਵੱਲੋਂ, ਪਹਿਲੇ ਪੜਾਅ ਤੇ ਚਾਰ ਪੁਸਤਕਾਂ ਪਹੁ ਫੁਟਾਲਾ (ਨਾਵਲ), ਹਵਾਲਾਤ (ਨਾਵਲ), ਚੌਵੀ ਖੂਹਾਂ ਤੇ (ਕਵਿਤਾ) ਅਤੇ ਨਾਨੀ ਦੀਆਂ ਬਾਤਾਂ (ਬਾਲ ਸਹਿਤ) ਪ੍ਰਕਾਸ਼ਿਤ ਕੀਤੀਆਂ ਹਨ।
ਇਹ ਪੁਸਤਕਾਂ 80 ਤੋਂ 120 ਪੰਨਿਆਂ ਦੀਆਂ ਹਨ। ਇਨ੍ਹਾਂ ਦੀ ਛਪਾਈ ਤੇ ਕੇਵਲ 60 ਤੋਂ 75 ਰੁਪਏ ਤੱਕ ਖ਼ਰਚ ਹੋਏ ਹਨ। ਜਸਵਿੰਦਰ ਸਿੰਘ ਛਿੰਦਾ ਦਾ ਨਾਵਲ ਹਵਾਲਾਤ , ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਦਿਵਸ ਤੇ ਸ੍ਰੀ ਰਾਮ ਕਾਲਜ ਡੱਲਾ ਵਿੱਚ, ਸਾਹਿਤਕਾਰਾਂ ਅਤੇ ਵਿਦਿਆਰਥੀਆਂ ਦੇ ਸਨਮੁੱਖ, ਲੋਕ ਅਰਪਣ ਕੀਤਾ ਗਿਆ। ਉਸੇ ਯਾਦਗਾਰੀ ਪਲ ਦੀ ਤਸਵੀਰ ਨਿਰਮਲ ਸਿੰਘ ਢੁੱਡੀਕੇ ਦਾ ਕਾਵ-ਸੰਗ੍ਰਹਿ ਚੌਵੀ ਖੂਹਾਂ ਤੇ 25 ਫਰਵਰੀ ਨੂੰ ਗੁਰੂ ਤੇਗ ਬਹਾਦਰ ਕਾਲਜ ਦਾਖਾ ਵਿੱਚ ਲੋਕ ਅਰਪਣ ਕੀਤਾ ਜਾਵੇਗਾ।
Share this content:



Post Comment