ਪੰਜਾਬੀ ਸਾਹਿਤ ਦੀ ਵਸੀਅਤ ਪੰਜਾਬੀ ਕਹਾਣੀਕਾਰ ਲਾਲ ਸਿੰਘ ਦਸੂਹਾ
ਕੱਲ੍ਹ ਭੋਗ ‘ਤੇ ਵਿਸ਼ੇਸ਼ :
ਪੰਜਾਬੀ ਕਹਾਣੀਕਾਰ ਲਾਲ ਸਿੰਘ ਦਸੂਹਾ ਦਾ ਜਨਮ 20 ਅਪ੍ਰੈਲ, 1940 ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ, ਬਰਤਾਨਵੀ ਪੰਜਾਬ ਵਿਖੇ ਹੋਇਆ। ਆਪਜੀ ਨੇ ਐਮ.ਏ ਪੰਜਾਬੀ ਅਤੇ ਬੀ. ਐਡ ਕਰਕੇ ਪ੍ਰਾਈਵੇਟ ਸਕੂਲ ਵਿਖੇ ਨੋਕਰੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਸਿੱਖਿਆ ਵਿਭਾਗ ਪੰਜਾਬ ਤੋਂ ਬਤੌਰ ਪੰਜਾਬੀ ਮਾਸਟਰ ਸੇਵਾਮੁਕਤ ਮੁਕਤ ਹੋਏ। ਉਹਨਾਂ ਨੇ ਸਾਹਿਤ ਜਗਤ ਨੂੰ ਪੁਸਤਕਾਂ ” ਮਾਰਖੋਰੋ (1984), ਬਲੌਰ (1986), ਕਾਲੀ ਮਿੱਟੀ (1996), ਧੁੱਪ-ਛਾਂ (1990), ਚੋਣਵੀਂ ਪੰਜਾਬੀ ਕਹਾਣੀ (1996), ਅੱਧੇ ਅਧੂਰੇ (2003), ਸਰਦੇ ਪੁੱਜਦੇ, ਗੜ੍ਹੀ ਬ਼ਖ਼ਸ਼ਾ ਸਿੰਘ (2010), ਸੰਸਾਰ (2017) ਬੇਸਮਝੀਆਂ, ਭਾਰਤ ਦੇ ਪ੍ਰਸਿੱਧ ਤੀਰਥ ਸਥਾਨ, ਸੁਪਨਿਆਂ ਦੀ ਲੀਲਾ, ਨਵਸਾਖਰਾਂ ਲਈ, ਪਿਆਰੇ ਪਿਤਾ ਜੀ ” ਨੂੰ ਸਮਰਪਿਤ ਕੀਤੀਆਂ ਸਨ। ਉਹ ਦਸੂਹਾ-ਗੜੵਦੀਵਾਲ ਸਾਹਿਤ ਸਭਾ, ਹੁਸ਼ਿਆਰਪੁਰ ਪੰਜਾਬ ਦੇ ਸਰਪ੍ਰਸਤ ਅਤੇ ਸਰਗਰਮ ਮੈਂਬਰ ਰਹੇ ਅਤੇ ਕਈ ਵਾਰ ਪ੍ਰਧਾਨ ਦੀਆਂ ਸੇਵਾਵਾਂ ਨਿਭਾਈਆਂ। ਉਹਨਾਂ ਦੀਆਂ ਪੰਜਾਬੀ ਕਹਾਣੀਆਂ ਪਾਠਕ ਬਹੁਤ ਪਸੰਦ ਕਰਦੇ ਸਨ। ਉਨ੍ਹਾਂ ਦਾ ਸੰਗ੍ਰਹਿ ” ਗੜੀ ਬਖ਼ਸ਼ਾ ਸਿੰਘ ” ਪੰਜਾਬੀ ਸਾਹਿਤ ਵਿਚ ਚਰਚਾ ਦਾ ਵਿਸ਼ਾ ਸੀ ਅਤੇ ਅੱਜ ਵੀ ਸਾਹਿਤ ਦਾ ਖਜ਼ਾਨਾ ਹੈ। ਇਸਤੋਂ ਇਲਾਵਾਂ ਸਾਹਿਤਕਾਰਾਂ ਦੇ ਵਿਚਾਰ ਅਤੇ ਸਮੀਖਿਆ ਦੌਰਾਨ ‘ ਸੰਸਾਰ–ਕਹਾਣੀਆਂ, 2001 ਕਹਾਣੀ–ਪੁਸਤਕਾਂ ਤੇ ਖੋਜ ਕਾਰਜ, ਲਾਲ ਸਿੰਘ ਦੀ ਕਹਾਣੀ ਕਲਾ -ਸੁਰਜੀਤ ਸਿੰਘ ਨਨੂੰਆ ਵਲੋਂ, ਲਾਲ ਸਿੰਘ ਦੀਆਂ ਕਹਾਣੀਆਂ ਦਾ ਸਮਾਜਿਕ ਯਥਾਰਥ -ਭੁਪਿੰਦਰ ਕੌਰ- ਕਰੂਕਸ਼ੇਤਰ ਯੂਨੀਵਰਸਿਟੀ ਵਲੋਂ ਅਤੇ ਲਾਲ ਸਿੰਘ ਦੀ ਕਹਾਣੀ ਰਚਨਾ ਦੇ ਸਮਾਜਿਕ ਸਰੋਕਾਰ -ਊਸ਼ਾ ਰਾਣੀ –ਪੰਜਾਬ ਯੂਨੀਵਰਸਿਟੀ ‘ ਵੱਲੋਂ ਵਿਸ਼ੇਸ਼ ਕਾਰਜ ਕੀਤਾ ਗਿਆ ਜੋ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਅਨਮੋਲ ਕਾਰਜ ਹੈ।
ਉਹਨਾਂ ਵੱਲੋਂ ਹੋਰ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਜਿਵੇਂ ‘ ਕੀ ਤੁਸੀ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ ?- ਚਾਂਗਲਿਨ, ਚਿਰਾਗ, ਸੇਲਜ਼ ਗ਼ਰਲ- ਵਾਂਗ ਰੁਚਨੀ , ਚਿਰਾਗ਼, ਦੇਹ ਤੇ ਆਤਮਾ –ਚਾਂਗ ਸ਼ਏਨਯਾਂਗ , ਚਿਰਾਗ਼, ਘਰ-ਗ੍ਰਹਿਣੀ-ਡਾਂਗ ਇੰਗ, ਚਿਰਾਗ਼, ਬਹਿਸ ਵਿਚਲਾ ਇਕਲਾਪਾ–ਪੰਖੂਰੀ ਰਾਏ, ਸਾਡੇ ਤੀਰਥ ਅਸਥਾਨ ‘ ਜੋ ਅੱਜ ਸਾਹਿਤ ਦਾ ਭਰਪੂਰ ਖਜ਼ਾਨਾ ਹਨ। ਪੰਜਾਬੀ ਕਹਾਣੀਕਾਰ ਲਾਲ ਸਿੰਘ ਨੂੰ ਸਾਹਿਤਕ ਜ਼ਿੰਦਗੀ ਵਿੱਚ ਬਹੁਤ ਪਿਆਰ ਸਤਿਕਾਰ ਮਿਲਿਆ ਜਿਵੇ : ” ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਅਵਾਰਡ -1996, ਪੁਲਿਸ ਮੰਚ ਪੰਜਾਬ, ਸਿਰਜਨਾ ਅਵਾਰਡ-2001, ਲੋਕ ਲਿਖਾਰੀ ਸਭਾ ਬਟਾਲਾ ਵੱਲੋਂ ਵਿਸ਼ੇਸ਼ ਸਨਮਾਨ, ਸਾਹਿਤ ਸਭਾ ਭੋਗਪੁਰ ਅਤੇ ਪੰਜਾਬੀ ਸਾਹਿਤ ਸਭਾ, ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ਸਨਮਾਨ, ਸਾਹਿਤ ਆਸ਼ਰਮ ਟਾਡਾਂ ਵਲੋਂ ਵਿਸ਼ੇਸ਼ ਸਨਮਾਨ, ਪੰਜਾਬੀ ਸਾਹਿਤ ਸਭਾ ਮੁਕੇਰੀਆਂ , ਪੰਜਾਬੀ ਸਾਹਿਤ ਸਭਾ ਭੰਗਾਲਾ-ਮੁਕੇਰੀਆਂ, ਪੰਜਾਬੀ ਸਾਹਿਤ ਸਭਾ ਤਲਵਾੜਾ ਵਲੋਂ ਸਿਰਜਨਾ ਪੁਰਸਕਾਰ, ਪ੍ਰਿੰਸੀਪਲ ਸੁਜਾਨ ਸਿੰਘ ਜਨਮ ਸ਼ਤਾਬਦੀ ਅਵਾਰਡ –2009, ਮਾਤਾ ਵਿਤਿਆਵਤੀ ਯਾਦਗਾਰੀ ਕਲਾ ਸਿਰਜਨਾ , ਅਵਾਰਡ -2011, ਸਫ਼ਦਰ ਹਾਸ਼ਮੀ ਪੁਰਸਕਾਰ, ਪੰਜਾਬੀ ਸਾਹਿਤ ਅਕੈਡਮੀ ਬਿਜਲੀ ਬੋਰਡ –2012, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਚਰਨ ਦਾਸ ਜੈਨ ਯਾਦਗਾਰੀ ਅਵਾਰਡ -2014 ਅਤੇ ਵਿਸ਼ੇਸ਼ ਕਹਾਣੀਕਾਰ ਪੁਰਸਕਾਰ ਭਗਤ ਕਬੀਰ ਸਾਹਿਤ ਸਭਾ, ਵੱਡੀ ਮਿਆਣੀ ਹੁਸ਼ਿਆਰਪੁਰ ” ਵਲੋਂ ਪ੍ਰਦਾਨ ਕੀਤੇ ਗਏ ਸਨ। ਉਹ ਇਕ ਮਿਹਨਤੀ ਅਧਿਆਪਕ ਸਨ ਆਪਣੇ ਸੇਵਾ ਕਾਲ ਦੌਰਾਨ ਸਿੱਖਿਆ ਵਿਭਾਗ ਦੇ ਲਈ ਵਧੀਆ ਨਤੀਜੇ ਦੇਣੇ, ਪ੍ਰੋਗਰਾਮਾਂ ਦੇ ਪ੍ਰਬੰਧਕ ਅਤੇ ਜੱਜਾਂ ਦੀ ਭੂਮਿਕਾ ਬਖ਼ੂਬੀ ਨਿਭਾਉਂਦੇ ਰਹੇ ਸਨ। ਉਹ ਕੁਦਰਤੀ ਹਾਸਰਸ ਸੁਭਾਅ ਦੇ ਮਾਲਕ ਸਨ ਸਾਹਿਤਕ ਪ੍ਰੋਗਰਾਮਾਂ ਦੌਰਾਨ ਸਰੋਤਿਆਂ ਨੂੰ ਮੰਤਰ ਮੁਗਦ ਕਰ ਕੇ ਰੱਖਣਾ ਉਨ੍ਹਾਂ ਦੀ ਕਲਾ ਸੀ। ਉਹ ਸ਼ਵੇਦਨਸ਼ੀਲ ਕਹਾਣੀਕਾਰ, ਇਮਾਨਦਾਰ ਅਤੇ ਮਿਲਣਸਾਰ ਇਨਸਾਨ ਸਨ। ਅੰਤ 15 ਫਰਵਰੀ, 2026 ਨੂੰ ਸਾਹਿਤ ਜਗਤ ਨੂੰ ਸਦਾ ਲਈ ਛੱਡ ਗਏ। ਦਾਸ ਨੂੰ ਉਨ੍ਹਾਂ ਦਾ ਹਮੇਸ਼ਾ ਅਸ਼ੀਰਵਾਦ ਰਿਹਾ ਹੈ ਸੰਘਰਸ਼ ਦੇ ਦਿਨਾਂ ਦੌਰਾਨ ਦਿਲੋ ਸਹਿਯੋਗ ਦਿੰਦੇ ਰਹੇ ਸਨ ਅਤੇ ਪੰਜਾਬੀ ਸਾਹਿਤ ਦੇ ਕਹਾਣੀ ਖੇਤਰ ਵਿੱਚ ਅਮਿੱਟ ਛਾਪ ਛੱਡ ਗਏ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣਗੀਆਂ )
Share this content:


Post Comment