ਪੀ ਐੱਮ ਨੂੰ ਧਮਕਾਉਣ ਵਾਲੇ ਖਿਲਾਫ ਐੱਫ ਆਈ ਆਰ ਕਿਉਂ ਨਹੀਂ ਕਰਦੇ : ਰਾਹੁਲ
ਨਵੀਂ ਦਿੱਲੀ, 10 ਫਰਵਰੀ – ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਸਾਬਕਾ ਫੌਜ ਮੁਖੀ ਐੱਮ ਐੱਮ ਨਰਵਾਣੇ ਦੀ ਕਿਤਾਬ ਨਾਲ ਜੁੜੇ ਮੁੱਦਿਆਂ ਤੋਂ ਡਰ ਕੇ ਸਦਨ ਵਿੱਚ ਨਹੀਂ ਆਏ। ਰਾਹੁਲ ਨੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪਿਛਲੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਸੰਸਦ ਮੈਂਬਰਾਂ ਤੋਂ ਖਤਰਾ ਸੀ। ਉਨ੍ਹਾ ਚੁਣੌਤੀ ਦਿੰਦਿਆਂ ਕਿਹਾ, ‘ਜੇ ਕਿਸੇ ਨੇ ਪ੍ਰਧਾਨ ਮੰਤਰੀ ਨੂੰ ਧਮਕੀ ਦਿੱਤੀ ਹੈ ਤਾਂ ਸਰਕਾਰ ਉਸ ਵਿਰੁੱਧ ਐੱਫ ਆਈ ਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ?” ਰਾਹੁਲ ਅਨੁਸਾਰ ਸਰਕਾਰ ਅਸਲ ਵਿੱਚ ਸੱਚ ਦਾ ਸਾਹਮਣਾ ਕਰਨ ਤੋਂ ਘਬਰਾ ਰਹੀ ਹੈ ਅਤੇ ਮੈਂਬਰਾਂ ‘ਤੇ ਲਾਏ ਗਏ ਦੋਸ਼ ਸਿਰਫ ਇੱਕ ਬਹਾਨਾ ਹਨ।
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਬਜਟ ਅਤੇ ਅਮਰੀਕੀ ਡੀਲ ‘ਤੇ ਬਹਿਸ ਕਰਵਾਉਣ ਤੋਂ ਡਰ ਰਹੀ ਹੈ, ਕਿਉਂਕਿ ਇਸ ਦਾ ਕਿਸਾਨਾਂ ‘ਤੇ ਮਾੜਾ ਅਸਰ ਪਵੇਗਾ। ਉਨ੍ਹਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਉਸ ਦਾਅਵੇ ਨੂੰ ਵੀ ਝੂਠਾ ਦੱਸਿਆ ਕਿ ਜਨਰਲ ਨਰਵਾਣੇ ਦੀ ਕਿਤਾਬ ਅਜੇ ਛਪੀ ਨਹੀਂ ਹੈ। ਰਾਹੁਲ ਨੇ ਕਿਹਾ, ‘ਕਿਤਾਬ ਛਪ ਚੁੱਕੀ ਹੈ ਅਤੇ ਸਾਡੇ ਕੋਲ ਉਸ ਦੀ ਕਾਪੀ ਵੀ ਹੈ।’ ਉਨ੍ਹਾ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਵਾਰ-ਵਾਰ ਰੁਕਾਵਟਾਂ ਪਾ ਰਹੀ ਹੈ ਅਤੇ ਸਦਨ ਵਿੱਚ ਸਿਰਫ ਸੱਤਾ ਪੱਖ ਨੂੰ ਹੀ ਬੋਲਣ ਦੀ ਆਜ਼ਾਦੀ ਦਿੱਤੀ ਜਾ ਰਹੀ ਹੈ।
Share this content:



Post Comment