ਲੁਧਿਆਣੇ ਵਿਖੇ ਡਾ. ਆਤਮ ਹਮਰਾਹੀ ਦੇ 91ਵੇਂ ਜਨਮ ਦਿਨ ਤੇ ਵਿਸ਼ੇਸ਼ ਸਮਾਗਮ
ਲੁਧਿਆਣਾ, 9 ਫਰਵਰੀ – ਸਰਬ-ਪੱਖੀ ਪੰਜਾਬੀ ਸਾਹਿਤ, ਮਾਲਵੇ ਦੇ ਕਵੀਸ਼ਰੀ-ਕਾਵਿ ਦੇ ਖੋਜੀ ਸਾਹਿਤਕਾਰ ਹਨ ਜਿੰਨ੍ਹਾਂ ਨੇ ਸਾਧੂ ਦਯਾ ਸਿੰਘ ਆਰਿਫ਼ ਅਤੇ ਮਹਾਂਕਵੀ ਬਾਬੂ ਰਜਬਅਲੀ-ਕਾਵਿ ਤੋਂ ਵਿਸ਼ਵ-ਭਰ ਦੇ ਪੰਜਾਬੀ ਪਾਠਕਾਂ ਨੂੰ ਜਾਣੂੰ ਕਰਵਾਇਆ। ਇਸ ਤੋਂ ਇਲਾਵਾ ਲੋਕ ਯਾਨੀ ਧਾਰਾ, ਕਾਵਿ-ਰੇਖਾ ਚਿੱਤਰਾਂ ਦੀ ਨਵੀਨ ਵਿਧਾ ਅਪਣਾ ਕਰਕੇ 350 ਦੇ ਕਰੀਬ ਕਾਵਿ-ਚਿੱਤਰ ਲਿਖ ਕੇ ਸਥਾਪਿਤ ਕਰਨ ਵਾਲੇ ਗਿਆਰਾਂ ਕਾਵਿ-ਸੰਗ੍ਰਹਿਆਂ ਦੇ ਕਵੀ ਅਤੇ “ਸੰਸਾਰ ਦੇ ਨੋਬੈੱਲ ਸਾਹਿਤਕਾਰ” ਅਤੇ “ ਲੋਕਯਾਨਿਕ ਵਿਅੰਗਕਾਰੀ” ਦੇ ਲੇਖਕ ਹੋਣ ਅਤੇ ਬਹੁ ਪੱਖੀ ਅਕਾਦਮੀਸ਼ਨ ਹੋਣ ਦਾ ਮਾਣ ਹਾਸਿਲ ਕੀਤਾ। ਉਹ 1976 ਦੇ ਸਟੇਟ ਐਵਾਰਡੀ ਅਧਿਆਪਕ ਚੁਣੇ ਗਏ ।
“ਸਾਹਿਤਧਾਰਾ ਮੋਗਾ” ਵੱਲੋਂ ਉਨ੍ਹਾਂ ਬਾਰੇ “ ਡਾ. ਆਤਮ ਹਮਰਾਹੀ-ਇੱਕ ਪਹਿਚਾਣ” ਅਭਿਨੰਦਨ ਗ੍ਰੰਥ ਛਾਪਿਆ ਗਿਆ। 1999 ਦੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਣ ਵਾਲੇ ਵੱਕਾਰੀ ਪੁਰਸਕਾਰ ਨਾਲ਼ ਵੀ ਸਨਮਾਨਿਤ ਕੀਤੇ ਗਏ। ਇਹ ਸਾਰਾ ਵਿਸਥਾਰ ਉਨ੍ਹਾਂ ਦੀ ਪੁਸਤਕ “ਆਤਮਤਾ” ਦੇ ਆਧਾਰ ‘ਤੇ ਦਿੱਤਾ ਗਿਆ ਹੈ, ਜਿਸ ਨੂੰ ਉਨ੍ਹਾਂ ਦੇ ਜੀਵਨ-ਕਾਲ ਦੌਰਾਨ ਛਪਵਾ ਲਿਆ ਸੀ, ਜਿਸ ਦੇ ਸੰਪਾਦਕ “ ਡਾ. ਨਿਰਮਲ ਜੌੜਾ ਹਨ। ਇਹ ਪੁਸਤਕ ਡਾ. ਆਤਮ ਹਮਰਾਹੀ ਜੀ ਦੇ ਵਿਅਕਤੀਤਵ ਦੇ ਪਛਾਣ ਦਾ ਪੱਕਾ ਪ੍ਰਮਾਣ ਹੈੱ ਉਨ੍ਹਾਂ ਦੀ ਸਪੁੱਤਰੀ ਮਨਦੀਪ ਕੌਰ ਭੰਮਰਾ ਜੋ ਖ਼ੁਦ ਸ਼ਾਇਰਾ ਹੈ ਅਤੇ “ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ “ ਦੀ ਸੰਸਥਾਪਕ, ਸੰਚਾਲਕ ਅਤੇ ਡਾਇਰੈਕਟਰ ਹੈ, ਨੇ ਇਹ ਜਾਣਕਾਰੀ ਦਿੱਤੀ ਹੈ ਕਿ ਡਾ. ਆਤਮ ਹਮਰਾਹੀ ਜੀ ਦਾ 91 ਵਾਂ ਜਨਮ ਦਿਨ ਪੰਜਵੀਂ ਵਾਰ ਬਾਕਾਇਦਾ ਤੌਰ ‘ਤੇ “ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ” ਦੇ ਸਹਿਯੋਗ ਅਤੇ ਸੰਸਥਾ ਦੀ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਨਾਲ 11 ਫ਼ਰਵਰੀ 2026 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ।
ਇਸ ਮੌਕੇ “ ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ” ਯੁੱਗ ਕਵੀ ਪ੍ਰੋ ਪੂਰਨ ਸਿੰਘ ਜੀ ਨੂੰ ਸਮਰਪਿਤ ਕਰਦਿਆਂ ਬੀਬਾ ਬਲਵੰਤ, ਸ੍ਰ ਰਣਜੋਧ ਸਿੰਘ , ਡਾ. ਨਵਰਾਜ ਸਿੰਘ ਮੋਗਾ, ਡਾ. ਚਰਨ ਕਮਲ ਸਿੰਘ , ਮੈਡਮ ਇੰਦਰਜੀਤ ਪਾਲ ਕੌਰ ਅਤੇ ਅਮਰਪ੍ਰੀਤ ਕੌਰ ਸੰਘਾ ਸਮੇਤ ਪ੍ਰਦਾਨ ਕੀਤਾ ਜਾ ਰਿਹਾ ਹੈ । ਚਿੰਤਨਸ਼ੀਲ ਸਾਹਿਤਧਾਰਾ ਦੇ ਪ੍ਰਧਾਨ ਉੱਘੇ ਆਲੋਚਕ ਡਾ. ਸਰਬਜੀਤ ਸਿੰਘ ਹਨ, ਜਨਰਲ ਸਕੱਤਰ ਸੁਰਿੰਦਰਦੀਪ ਕੌਰ ਹੈ, ਸੀਨੀਅਰ ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ ਅਤੇ ਸੁਰਜੀਤ ਟੋਰਾਂਟੋ ਅਤੇ ਪੂਰੀ ਸੰਗਠਿਤ ਟੀਮ ਹੈ। ਟੀਮ ਸਮਾਗਮ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਕਰ ਰਹੇ ਹਨ ,ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਸ੍ਰ ਗੁਰਮੀਤ ਸਿੰਘ ਖੁਡੀਆਂ ਕਰ ਰਹੇ ਹਨ। ਵਿਸ਼ੇਸ਼ ਮਹਿਮਾਨ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਉੱਘੇ ਪੱਤਰਕਾਰ ਸ੍ਰ ਸਤਬੀਰ ਸਿੰਘ ਅਤੇ ਫ਼ਿਕੋ ਦੇ ਪ੍ਰਧਾਨ ਸ੍ਰ ਗੁਰਮੀਤ ਸਿੰਘ ਕੁਲਾਰ ਹੋਣਗੇ।
Share this content:



Post Comment