Loading Now

ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਜਨਮ ਦਿਹਾੜੇ ਸੰਬੰਧੀ ਪਿੰਡ ਪਲਾਹੀ ਵਿਖੇ ਸਜਾਇਆ ਗਿਆ ਨਗਰ ਕੀਰਤਨ

ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਜਨਮ ਦਿਹਾੜੇ ਸੰਬੰਧੀ ਪਿੰਡ ਪਲਾਹੀ ਵਿਖੇ ਸਜਾਇਆ ਗਿਆ ਨਗਰ ਕੀਰਤਨ

pl1-1024x416 ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਜਨਮ ਦਿਹਾੜੇ ਸੰਬੰਧੀ ਪਿੰਡ ਪਲਾਹੀ ਵਿਖੇ ਸਜਾਇਆ ਗਿਆ ਨਗਰ ਕੀਰਤਨ
ਪਿੰਡ ਪਲਾਹੀ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਸਮੇਂ ਨਗਰ ਕੀਰਤਨ ‘ਚ ਸ਼ਾਮਲ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਵੀਪਾਲ, ਮੀਤ ਪ੍ਰਧਾਨ ਪੀਟਰ ਕੁਮਾਰ, ਨੰਬਰਦਾਰ ਸੁਰਜਨ ਸਿੰਘ, ਰਵਿੰਦਰ ਸਿੰਘ ਸੱਗੂ, ਸੁਖਵਿੰਦਰ ਸਿੰਘ ਸੱਲ, ਦਰਬਾਰਾ ਸਿੰਘ ਸਾਬਕਾ ਸਰਪੰਚ, ਸੇਵਾ ਰਾਮ, ਮੱਖਣ ਚੰਦ ਅਤੇ ਹੋਰ।

*ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ

ਫਗਵਾੜਾ, 7 ਫਰਵਰੀ (   ਏ.ਡੀ.ਪੀ. ਨਿਊਜ਼ )  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਜਨਮ ਦਿਹਾੜੇ ਸੰਬੰਧੀ ਵਿਸ਼ਾਲ ਨਗਰ ਕਿਰਤਨ ਇੱਥੋਂ ਲਾਗਲੇ ਪਿੰਡ ਪਲਾਹੀ ਵਿਖੇ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਿੱਸਾ ਲਿਆ ਅਤੇ  ਗੁਰੂ ਜੱਸ ਗਾਇਆ। ਰਾਗੀ ਜੱਥਿਆਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਗਾਇਣ ਕੀਤਾ। ਨਗਰ ਕੀਰਤਨ ਪਾਲਕੀ ‘ਚ ਸ੍ਰੀ ਗੁਰੂ ਗੰਥ ਸਾਹਿਬ ਦੀ ਅਗਵਾਈ ‘ਚ ਗੁਰਦੁਆਰਾ ਗੁਰੂ ਰਵਿਦਾਸ ਜੀ ਤੋਂ ਆਰੰਭ ਹੋਇਆ ਅਤੇ ਪਿੰਡ  ਦੀ ਪ੍ਰਰਕਰਮਾ ਕਰਦਿਆਂ ਗੁਰਦੁਆਰਾ ਸਾਹਿਬ ‘ਚ ਹੀ ਇਸਦਾ ਸਮਾਧਾਨ ਹੋਇਆ। ਥਾਂ-ਥਾਂ ‘ਤੇ ਸੰਗਤਾਂ ਵੱਲੋਂ ਛਬੀਲਾਂ, ਚਾਹ ਦਾ ਲੰਗਰ ਲਗਾਇਆ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।

pl2 ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਜਨਮ ਦਿਹਾੜੇ ਸੰਬੰਧੀ ਪਿੰਡ ਪਲਾਹੀ ਵਿਖੇ ਸਜਾਇਆ ਗਿਆ ਨਗਰ ਕੀਰਤਨ

ਇਸ ਨਗਰ ਕੀਰਤਨ ਸਮੇਂ ਹੋਰਨਾਂ ਤੋਂ ਬਿਨਾਂ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਸਰਪੰਚ ਦਰਬਾਰਾ ਸਿੰਘ, ਪ੍ਰਧਾਨ ਰਵੀ ਪਾਲ, ਮੀਤ ਪ੍ਰਧਾਨ ਪੀਟਰ ਕੁਮਾਰ, ਸੁਖਵਿੰਦਰ ਸਿੰਘ ਸੱਲ, ਮੱਖਣ ਚੰਦ, ਕੁਲਵਿੰਦਰ ਸਿੰਘ ਸੱਲ, ਨੰਬਰਦਾਰ ਸੁਰਜਨ ਸਿੰਘ, ਗੁਰਚਰਨ ਸਿੰਘ ਬਸਰਾ ਪੰਚ, ਰਵਿੰਦਰ ਸਿੰਘ ਸੱਗੂ ਪੰਚ, ਮਦਨ ਲਾਲ ਸਾਬਕਾ ਪੰਚ, ਹਰਮੇਲ ਸਿੰਘ ਗਿੱਲ, ਜਸਵਿੰਦਰ ਪਾਲ ਸਾਬਕਾ ਪੰਚ,  ਠੇਕੇਦਾਰ ਮੇਜਰ ਸਿੰਘ, ਬਲਵਿੰਦਰ ਸਿੰਘ ਫੋਰਮੈਨ, ਗੋਬਿੰਦ ਸਿੰਘ ਵੇਟ ਲਿਫਟਰ ਕੋਚ, ਸੰਨੀ ਚੰਦੜ ਪੰਚ,  ਬਲਵਿੰਦਰ ਕੌਰ ਪੰਚ, ਬਲਾਕ ਸੰਮਤੀ ਮੈਂਬਰ ਕਮਲ ਕਲਸੀ,  ਗੁਰਬਖ਼ਸ਼ ਕੌਰ ਪੰਚ, ਸਾਬਕਾ ਸਰਪੰਚ ਰਣਜੀਤ ਕੌਰ ਸਾਬਕਾ ਤਹਿਸੀਲਦਾਰ ਜੋਗਿੰਦਰ ਕੁਮਾਰ, ਜਸਬੀਰ ਸਿੰਘ ਬਸਰਾ, ਰਜਿੰਦਰ ਸਿੰਘ ਬਸਰਾ, ਗਿਆਨ ਚੰਦ ਠੇਕੇਦਾਰ, ਸੇਵਾ ਰਾਮ, ਨਿਰਮਲ ਜੱਸੀ, ਤਵਿੰਦਰ ਰਾਮ ਚੇਅਰਨਮੈਨ ਮਾਰਕੀਟ ਕਮੇਟੀ ਤੋਂ ਬਿਨਾਂ ਵੱਡੀ ਗਿਣਤੀ ‘ਚ ਸਗੰਤ ਹਾਜ਼ਰ ਸੀ।

Share this content:

Post Comment