Loading Now

ਭਾਰਤ ਨੇ ਛੇਵੀਂ ਵਾਰ ਜਿੱਤਿਆ ਅੰਡਰ-19 ਵਿਸ਼ਵ ਕੱਪ

ਭਾਰਤ ਨੇ ਛੇਵੀਂ ਵਾਰ ਜਿੱਤਿਆ ਅੰਡਰ-19 ਵਿਸ਼ਵ ਕੱਪ

ਨਵੀਂ ਦਿੱਲੀ, 7  ਫਰਵਰੀ – ਭਾਰਤ ਨੇ 6ਵੀਂ ਵਾਰ ਅੰਡਰ-19 ਵਰਲਡ ਕੱਪ ਜਿੱਤ ਲਿਆ ਹੈ। ਟੀਮ ਨੇ ਸ਼ੁੱਕਰਵਾਰ ਨੂੰ ਇੰਗਲੈਂਡ ‘ਤੇ 100 ਦੌੜਾਂ ਦੀ ਜਿੱਤ ਹਾਸਲ ਕੀਤੀ। ਹਰਾਰੇ ਸਪੋਰਟਸ ਕਲੱਬ ਵਿਚ ਭਾਰਤੀ ਟੀਮ ਨੇ ਟੌਸ ਜਿੱਤ ਕੇ ਬੈਟਿੰਗ ਚੁਣੀ। ਟੀਮ ਨੇ 50 ਓਵਰਾਂ ਵਿਚ 9 ਵਿਕਟਾਂ ‘ਤੇ 411 ਦੌੜਾਂ ਬਣਾਈਆਂ।14 ਸਾਲ ਦੇ ਵੈਭਵ ਸੂਰਯੰਸ਼ੀ ਨੇ 80 ਗੇਂਦਾਂ ‘ਤੇ 175 ਦੌੜਾਂ ਬਣਾਈਆਂ।ਇਨ੍ਹਾਂ ਵਿਚੋਂ 150 ਦੌੜਾਂ ਬਾਊਂਡਰੀ ਨਾਲ ਬਣੇ। ਵੈਭਵ ਨੇ 218.75 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ ਪਾਰੀ ਵਿਚ 15 ਚੌਕੇ ਤੇ 15 ਛੱਕੇ ਲਗਾਏ। ਕਪਤਾਨ ਆਯੁਸ਼ ਮਹਾਤਰੇ ਨੇ 53 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਸੇਬੇਸਟੀਅਨ ਮਾਰਗਨ ਤੇ ਅਲੈਕਸ ਗ੍ਰੀਨ ਨੇ 2-2 ਵਿਕਟਾਂ ਲਈਆਂ।

12 ਦੌੜਾਂ ਦਾ ਟਾਰਗੈੱਟ ਚੇਜ ਕਰ ਰਹੀ ਇੰਗਲਿਸ਼ ਟੀਮ 40.2 ਓਵਰਾਂ ਵਿਚ 311 ਦੌੜਾਂ ‘ਤੇ ਆਲਆਊਟ ਹੋ ਗਈ। ਆਰਐੱਸ ਅੰਬਰੀਸ਼ ਨੇ 3 ਵਿਕਟਾਂ ਲਈਆਂ। ਦੀਪੇਸ਼ ਦੇਵੇਂਦਰਨ ਅਤੇ ਕਨਿਸ਼ਕ ਚੌਹਾਨ ਨੂੰ 2-2 ਵਿਕਟਾਂ ਮਿਲੀਆਂ। ਇੰਗਲੈਂਡ ਦੇ ਕਾਲੇਬ ਫਾਲਕਨਰ ਨੇ 67 ਗੇਂਦਾਂ ‘ਤੇ 115 ਦੌੜਾਂ ਬਣਾਈਆਂ। ਓਪਨਰ ਬੇਨ ਡਾਕਿੰਨਸ ਨੇ 56 ਗੇਂਦਾਂ ‘ਤੇ 66 ਦੌੜਾਂ ਦੀ ਪਾਰੀ ਖੇਡੀ। ਪੀਐੱਮ ਮੋਦੀ ਨੇ ਅੰਡਰ-19 ਟੀਮ ਨੂੰ ਵਰਲਡ ਕੱਪ ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਟੀਮ ਨੇ ਪੂਰੇ ਟੂਰਨਾਮੈਂਟ ਵਿਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ।

Share this content:

Post Comment