Loading Now

ਗੁਰਦਾਸਪੁਰ ‘ਚ 10 ਫਰਵਰੀ ਤੋਂ ਲੱਗੇਗਾ ਚਾਰ ਰੋਜ਼ਾ ‘ਪੰਜਾਬ ਸਖੀ ਸ਼ਕਤੀ ਮੇਲਾ’

ਗੁਰਦਾਸਪੁਰ ‘ਚ 10 ਫਰਵਰੀ ਤੋਂ ਲੱਗੇਗਾ ਚਾਰ ਰੋਜ਼ਾ ‘ਪੰਜਾਬ ਸਖੀ ਸ਼ਕਤੀ ਮੇਲਾ’

ਗੁਰਦਾਸਪੁਰ, 6 ਫਰਵਰੀ – ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਅੱਜ ਪੰਜਾਬ ਸਖੀ ਸ਼ਕਤੀ ਮੇਲਾ–2026 ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੇਲੇ ਦੀ ਸੁਚਾਰੂ ਪ੍ਰਬੰਧ, ਸੁਰੱਖਿਆ ਪ੍ਰਬੰਧਾਂ ਅਤੇ ਵਿਭਾਗੀ ਤਾਲਮੇਲ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਪੰਜਾਬ ਸਖੀ ਸ਼ਕਤੀ ਮੇਲਾ-2026’ ਪੁਰਾਣਾ ਬੱਸ ਅੱਡਾ, ਗੁਰਦਾਸਪੁਰ ਵਿਖੇ 10 ਤੋਂ 13 ਫਰਵਰੀ 2026 ਤੱਕ ਲਗਾਇਆ ਜਾਵੇਗਾ।

ਇਹ ਮੇਲਾ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਪੰਜਾਬ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ। ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੇਲੇ ਦੀਆਂ ਤਿਆਰੀਆਂ ਸਮੇਂ-ਸਿਰ ਪੂਰੀਆਂ ਕਰਨ ਅਤੇ ਆਉਣ ਵਾਲੇ ਲੋਕਾਂ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵੱਖ ਵੱਖ ਵਿਭਾਗਾਂ ਵਲੋਂ ਆਪਣੇ ਵਿਭਾਗ ਨਾਲ ਸਬੰਧਿਤ ਅਤੇ ਸੈਲਫ ਹੈਲਪ ਗਰੁੁੱਪ ਵਲੋਂ ਸਟਾਲ ਲਗਾਏ ਜਾਣਗੇ। ਇਸ ਮੌਕੇ ਡਾਕਟਰ ਤੇਜਿੰਦਰ ਕੌਕ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਕੁਸੁਮ ਸ਼ਰਮਾ,ਕਾਰਜ ਸਾਧਕ ਅਫ਼ਸਰ ਅਰੁਣ ਕੁਮਾਰ,ਐਕਸੀਅਨ ਵਾਟਰ ਸਪਲਾਈ ਕੰਵਰਜੀਤ ਰੱਤੜਾ , ਜੇ.ਈ ਕਰਨਬੀਰ ਸਿੰਘ, ਅਮਰਪਾਲ ਸਿੰਘ, ਰੁਪਿੰਦਰ ਕੌਰ ਬੀ.ਪੀ.ਐੱਮ, ਬਲਾਕ ਇੰਚਾਰਜ ਹਰਪ੍ਰੀਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Share this content:

Post Comment