10ਵੀਂ ਪਾਸ ਲਈ ਡਾਕਖਾਨੇ ਵਿੱਚ ਨਕਲੀਆਂ ਭਰਤੀਆਂ, ਜਾਣੋ ਆਖ਼ਰੀ ਮਿਤੀ
ਨਵੀਂ ਦਿੱਲੀ, 4 ਫਰਵਰੀ – ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ‘ਚ ਇਸ ਸਮੇਂ ਗ੍ਰਾਮੀਣ ਡਾਕ ਸੇਵਕ (GDS) ਦੀਆਂ 28,740 ਖਾਲੀ ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਵਨ ਟਾਈਮ ਰਜਿਸਟ੍ਰੇਸ਼ਨ (OTR) ਕਰਨ ਦੀ ਆਖਰੀ ਮਿਤੀ 14 ਫਰਵਰੀ ਤੇ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 16 ਫਰਵਰੀ 2026 ਹੈ। ਜੋ ਵੀ ਨੌਜਵਾਨ ਸਰਕਾਰੀ ਨੌਕਰੀ ਦੀ ਭਾਲ ਵਿੱਚ ਹਨ ਅਤੇ 10ਵੀਂ ਪਾਸ ਹਨ, ਉਹ ਨਿਰਧਾਰਤ ਮਿਤੀਆਂ ਦੇ ਅੰਦਰ ਅਪਲਾਈ ਕਰ ਸਕਦੇ ਹਨ।
ਯੋਗਤਾ ਅਤੇ ਮਾਪਦੰਡ
ਵਿੱਦਿਅਕ ਯੋਗਤਾ: ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ (ਮੈਟ੍ਰਿਕ) ਪਾਸ ਹੋਣਾ ਚਾਹੀਦਾ ਹੈ। 10ਵੀਂ ‘ਚ ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ‘ਚ ਪਾਸਿੰਗ ਮਾਰਕਸ ਹੋਣੇ ਲਾਜ਼ਮੀ ਹਨ।
ਉਮਰ ਹੱਦ: ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਸਰਕਲ ਅਨੁਸਾਰ ਭਰਤੀ ਦਾ ਵੇਰਵਾ
ਇਸ ਭਰਤੀ ਰਾਹੀਂ ਦੇਸ਼ ਭਰ ਦੇ ਵੱਖ-ਵੱਖ ਸਰਕਲਾਂ ਵਿੱਚ ਗ੍ਰਾਮੀਣ ਡਾਕ ਸੇਵਕ ਦੀਆਂ ਕੁੱਲ 28,740 ਅਸਾਮੀਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਅਸਾਮੀਆਂ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਲਈ ਖਾਲੀ ਹਨ।
ਅਪਲਾਈ ਕਿਵੇਂ ਕਰੀਏ?
ਉਮੀਦਵਾਰ ਆਧਿਕਾਰਤ ਵੈੱਬਸਾਈਟ ਰਾਹੀਂ ਖੁਦ ਅਪਲਾਈ ਕਰ ਸਕਦੇ ਹਨ। ਸਟੈੱਪਸ ਹੇਠਾਂ ਦਿੱਤੇ ਗਏ ਹਨ:
ਸਭ ਤੋਂ ਪਹਿਲਾਂ ਵੈੱਬਸਾਈਟ indiapostgdsonline.gov.in ‘ਤੇ ਜਾਓ। ਹੋਮ ਪੇਜ ‘ਤੇ Registration for GDS Online Engagement ਲਿੰਕ ‘ਤੇ ਕਲਿੱਕ ਕਰੋ। New Candidate Registration ‘ਤੇ ਕਲਿੱਕ ਕਰ ਕੇ ਆਪਣਾ ਵੇਰਵਾ ਭਰੋ ਤੇ ਰਜਿਸਟ੍ਰੇਸ਼ਨ ਕਰੋ। ਬਾਕੀ ਵੇਰਵੇ ਭਰ ਕੇ ਫਾਰਮ ਪੂਰਾ ਕਰੋ। ਐਪਲੀਕੇਸ਼ਨ ਫੀਸ ਜਮ੍ਹਾਂ ਕਰੋ ਅਤੇ ਭਵਿੱਖ ਲਈ ਪ੍ਰਿੰਟਆਊਟ ਸੰਭਾਲ ਕੇ ਰੱਖੋ।
ਐਪਲੀਕੇਸ਼ਨ ਫੀਸ
ਜਨਰਲ/ਓਬੀਸੀ (General/OBC): 100 ਰੁਪਏ। ਐਸਸੀ/ਐਸਟੀ/ਦਿਵਯਾਂਗ (SC/ST/PWD): ਕੋਈ ਫੀਸ ਨਹੀਂ (ਮੁਫ਼ਤ)।
Share this content:



Post Comment