Loading Now

ਮੋਗਾ ਵਿਖੇ ਅਜੀਤ ਉਪ ਦਫਤਰ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ ’ਤੇ ਕਰਵਾਇਆ ਸਮਾਗਮ 

ਮੋਗਾ ਵਿਖੇ ਅਜੀਤ ਉਪ ਦਫਤਰ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ ’ਤੇ ਕਰਵਾਇਆ ਸਮਾਗਮ 

ਦੇਸ਼-ਵਿਦੇਸ਼ ’ਚ ਵੱਸਦੇ ਪੰਜਾਬੀਆਂ ਦਾ ਅਜੀਤ ਆਪਣਾ ਅਖ਼ਬਾਰ-ਡਾ. ਬਰਜਿੰਦਰ ਸਿੰਘ ਹਮਦਰਦ

-ਕਿਹਾ, ‘ਅਜੀਤ’ ਨੇ ਹਮੇਸ਼ਾ ਆਪਣੇ ਫ਼ਰਜ਼ਾਂ ਦੀ ਪੂਰਤੀ ਕੀਤੀ

-‘ ਪੰਜਾਬ ਦੇ ਲੋਕਾਂ ਦਾ ਰਾਹ ਦਸੇਰਾ ਤੇ ਚਾਨਣ ਮੁਨਾਰਾ ਹੈ ਅਜੀਤ ਅਖਬਾਰ-ਸਪੀਕਰ ਕੁਲਤਾਰ ਸਿੰਘ ਸੰਧਵਾਂ

ਮੋਗਾ, 1 ਫਰਵਰੀ (ਗਿਆਨ ਸਿੰਘ/ਏ ਡੀ ਪੀ ਨਿਊਜ) ਮੋਗਾ ਵਿਖੇ ਰੋਜ਼ਾਨਾ ਅਜੀਤ ਦੇ ਦਫਤਰ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਆਈ. ਐਸ. ਐਫ. ਕਾਲਜ ਵਿਖੇ ਮਨਾਈ ਗਈ। ਇਸ ਵਿਸ਼ੇਸ਼ ਸਮਾਗਮ ਵਿਚ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ, ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ, ਮੈਡਮ ਸਰਵਿੰਦਰ ਕੌਰ ਚੀਫ਼ ਐਗਜ਼ੀਕਿਊਟਿਵ, ਮੈਡਮ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ, ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ, ਅਵਤਾਰ ਸਿੰਘ ਸ਼ੇਰਗਿੱਲ ਨਿਊਜ਼ ਐਡੀਟਰ, ਵਿਕਾਸ ਸਚਦੇਵਾ ਸੰਪਾਦਕ ਸਮਾਚਾਰ ਵਿਭਾਗ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣਾ, ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਸਮੇਤ ਅਨੇਕਾਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ਸਮਾਗਮ ਦੀ ਸ਼ੁਰੂਆਤ ਨੈਸ਼ਨਲ ਕਾਨਵੈਂਟ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਗਾਇਣ ਨਾਲ ਕੀਤੀ ਗਈ। ਇਸ ਮੌਕੇ ਗਰੇਟ ਪੰਜਾਬ ਪ੍ਰਿੰਟਰ ਦੇ ਐਮ.ਡੀ. ਨਵੀਨ ਸਿੰਗਲਾ ਵਲੋਂ ਲਿਆਂਦਾ ਗਿਆ ਕੇਕ ਅਜੀਤ ਸਮੂਹ ਦੇ ਐਮ.ਡੀ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਕੱਟਿਆ ਗਿਆ। ਇਸ ਮੌਕੇ ਹਮਦਰਦ ਨੇ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ‘ਅਜੀਤ’ ਅਖਬਾਰ ਦੀ ਕਾਮਯਾਬੀ ਵਿਚ ਸਮੁੱਚੇ ਪੰਜਾਬ ਵਿਚ ਖੁਲ੍ਹੇ ਹੋਏ ਉਪ ਦਫ਼ਤਰਾਂ ਦਾ ਅਹਿਮ ਰੋਲ ਤੇ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਪ ਦਫ਼ਤਰ ਮੋਗਾ ਦੀ ਸਿਲਵਰ ਜੁਬਲੀ ਮੌਕੇ ’ਤੇ ਖ਼ੁਸ਼ੀ ਮਹਿਸੂਸ ਕਰਦੇ ਹਨ।ਉਹਨਾਂ ਕਿਹਾ ਕਿ ਉਪ ਦਫ਼ਤਰ ਮੋਗਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਦਾਰਾ ‘ਅਜੀਤ’ ਨੇ ਇਕ ਅਖ਼ਬਾਰ ਵਜੋਂ ਹੀ ਕੰਮ ਨਹੀਂ ਕੀਤਾ ਸਗੋਂ ਪੰਜਾਬ, ਮਾਂ ਬੋਲੀ ਪੰਜਾਬੀ, ਪੰਜਾਬੀਅਤ ਦੇ ਹਿਤਾਂ ਦੀ ਰਾਖੀ ਲਈ ਵੀ ਕੰਮ ਕੀਤਾ ਹੈ। ਪੰਜਾਬ ਅੰਦਰ ਜਦੋੰ ਕੋਈ ਆਫ਼ਤ ਜਾਂ ਮੁਸ਼ਕਿਲ ਦੀ ਘੜੀ ਆਈ ਤਾਂ ਅਦਾਰਾ ‘ਅਜੀਤ’ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦਿੱਤਾ। ਡਾ. ਹਮਦਰਦ ਨੇ ਕਿਹਾ ਕਿ ‘ਅਜੀਤ’ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ‘ਅਜੀਤ’ ਹਮੇਸਾ ਜੇਤੂ ਹੋ ਨਿਕਲਿਆ। ਬੀਤੇ ਸਮੇਂ ਵਿਚ ਵੀ ‘ਅਜੀਤ’ ਨੂੰ ਜੋ ਵੱਡੀ ਚੁਣੌਤੀ ਆਈ ਸੀ ਉਸ ਚੁਣੌਤੀ ਵਿਚ ਵੀ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ‘ਅਜੀਤ’ ਨੂੰ ਕਈ ਵਾਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੁਕਾਉਣ ਦੀ ਕੋਸ਼ਿਸ਼ ਕੀਤੀ ਪਰ ‘ਅਜੀਤ’ ਨਾ ਕਦੇ ਝੁਕਿਆ ਤੇ ਨਾ ਹੀ ਕਦੇ ਝੁਕੇਗਾ ਕਿਉਂਕਿ ‘ਅਜੀਤ’ ਨੇ ਹਮੇਸ਼ਾ ਆਪਣੇ ਫ਼ਰਜ਼ਾਂ ਦੀ ਪੂਰਤੀ ਕੀਤੀ ਹੈ, ਇਸੇ ਕਰ ਕੇ ‘ਅਜੀਤ’ ਲੋਕਾਂ ਦੇ ਦਿਲਾਂ ਵਿਚ ਵੱਸਦਾ ਹੈ। ਉਹਨਾਂ ਕਿਹਾ ਦੇਸ਼-ਵਿਦੇਸ਼ ’ਚ ਵੱਸਦੇ ਪੰਜਾਬੀਆਂ ਦਾ ਆਪਣਾ ਅਖ਼ਬਾਰ ਅਜੀਤ ਹੈ ਜਿਸ ਨੇ ਹਮੇਸ਼ਾ ਪੰਜਾਬ ਦੀ ਲੜਾਈ ਇਕੱਠੇ ਹੋ ਕੇ ਲੜੀ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਅਜੀਤ’ ਨੇ ਪੰਜਾਬ ਦੇ ਹਿਤਾਂ ਦੀ ਲੜਾਈ ਲੜਦਿਆਂ ਹਮੇਸ਼ਾ ਹੀ ਬੇਬਾਕੀ ਨਾਲ ਲਿਖਿਆ ਹੈ ਤੇ ਅਦਾਰਾ ‘ਅਜੀਤ’ ਇਕ ਅਖ਼ਬਾਰ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਲਈ ਇਕ ਰਾਹ ਦਸੇਰਾ ਤੇ ਚਾਨਣ ਮੁਨਾਰਾ ਵੀ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਭਲਾਈ ਲਈ ਅਨੇਕ ਯਤਨ ਕੀਤੇ। ਉਨ੍ਹਾਂ ਇਸ ਮੌਕੇ ਅਜੀਤ ਅਖ਼ਬਾਰ ਦੇ ਬਾਨੀ ਮਰਹੂਮ ਸਾਧੂ ਸਿੰਘ ਹਮਦਰਦ ਨੂੰ ਯਾਦ ਕਰਦਿਆਂ ਸਰਧਾ ਦੇ ਫੁੱਲ ਅਰਪਿਤ ਕੀਤੇ।ਉਹਨਾਂ ਡਾ. ਬਰਜਿੰਦਰ ਸਿੰਘ ਹਮਦਰਦ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੋਗਾ ਉਪ ਦਫ਼ਤਰ ਦੀ 25ਵੀਂ ਵਰ੍ਹੇਗੰਢ ’ਤੇ ਸ਼ੁੱਭਕਾਮਨਾਵਾਂ ਦਿੰਦਿਆਂ ‘ਅਜੀਤ’ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਰਾ ‘ਅਜੀਤ’ ਵਿਚ 16 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਨਾਲ ਇਲਾਕੇ ਵਿਚ ਉਸ ਦੀ ਇਕ ਵੱਖਰੀ ਪਹਿਚਾਣ ਬਣ ਗਈ ਸੀ ਇਸੇ ਸਦਕਾ ਉਹ ਦੋ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਜੋ ਕਿ ‘ਅਜੀਤ’ ਸਦਕਾ ਸੰਭਵ ਹੋ ਸਕਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਤੀਰਥ ਸਿੰਘ ਮਾਹਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਭਾਜਪਾ ਦੇ ਬੁਲਾਰੇ ਨਿਧੱੜਕ ਸਿੰਘ ਬਰਾੜ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਬਲੂਮਿੰਗ ਬਡੱਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਜਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗਮਾਡਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਅਜੀਤ ਅਦਾਰੇ ਦੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਆਈ.ਐਸ. ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਅਤੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਾਲਜ ਦੇ ਵਿਹੜੇ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਕਾਲਜ ਵਲੋਂ ਸਵਾਗਤ ਕੀਤਾ। ਸਮਾਗਮ ਦੇ ਅਖੀਰ ਵਿਚ ਮੋਗਾ ਉਪ ਦਫ਼ਤਰ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਸਮੁੱਚੀ ਟੀਮ ਅਤੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ‘ਅਜੀਤ’ ਉਪ ਦਫ਼ਤਰ ਨੂੰ ਸਭ ਨੇ ਹਮੇਸਾ ਆਪਣਾ ਸਹਿਯੋਗ ਦਿੱਤਾ ਹੈ। ਸਮਾਗਮ ਦੌਰਾਨ ਬੀ.ਬੀ.ਐਸ. ਗਰੁੱਪ ਦੇ ਬੱਚਿਆਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਗੀਤਾਂ ’ਤੇ ਸ਼ਾਨਦਾਰ ਕੋਰੀਉਗਰਾਫ਼ੀਆਂ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਡਾ ਬਰਜਿੱਦਰ ਸਿੰਘ ਹਮਦਰਦ ਨੇ ਪੇਸਕਾਰੀ ਤੋ ਖੁਸ਼ ਹੋ ਕੇ ਬੱਚਿਆਂ ਨੂੰ 50 ਹਜਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਸਟੇਜ ਦੇ ਧਨੀ ਮੈਡਮ ਭਵਦੀਪ ਕੋਹਲੀ, ਮੈਡਮ ਜੱਸ ਢਿੱਲੋਂ ਨੇ ਬਾਖ਼ੂਬੀ ਸੰਚਾਲਣ ਕੀਤਾ। ਇਸ ਸਮੇਂ ਉੱਘੇ ਲੋਕ ਗਾਇਕ ਰਣਜੀਤ ਮਨੀ ਤੇ ਜੀ.ਐਸ. ਪੀਟਰ ਨੇ ਖ਼ੂਬਸੂਰਤ ਗੀਤਾਂ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ ਤੇ ਸਮੇਂ ਨੂੰ ਬੰਨ੍ਹ ਕੇ ਰੱਖ ਦਿੱਤਾ। ਇਸ ਮੌਕੇ ਅਜੀਤ ਅਖਬਾਰ ਦੇ ਇਸ਼ਤਿਹਾਰ ਮੈਨੇਜਰ ਹਰਪ੍ਰੀਤ ਸਿੰਘ, ਉਪ ਦਫ਼ਤਰਾਂ ਦੇ ਇੰਚਾਰਜ ਜੇ.ਪੀ. ਸਿੰਘ, ਵੈਬ ਇੰਚਾਰਜ ਸੋਨੀਆ ਗੋਸਵਾਮੀ, ਪਰਮਜੀਤ ਕੌਰ ਸੈਣੀ ‘ਅਜੀਤ’ ਵੈਬ, ਸੁਖਵਿੰਦਰ ਸਿੰਘ ਫੁੱਲ ਸੰਗਰੂਰ, ਗੁਰਪ੍ਰੀਤ ਸਿੰਘ ਲਾਡੀ ਬਰਨਾਲਾ, ਅੰਮ੍ਰਿਤਪਾਲ ਸਿੰਘ ਵਲਾਨ ਬਠਿੰਡਾ, ਸ਼ਮਸ਼ੇਰ ਸਿੰਘ ਗ਼ਾਲਿਬ ਜਗਰਾਉਂ, ਰਣਜੀਤ ਸਿੰਘ ਢਿੱਲੋਂ ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ, ਤਰਸੇਮ ਸਿੰਘ ਮੱਲ੍ਹਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਤਰਸੇਮ ਸਿੰਘ ਰੱਤੀਆਂ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ ਉੱਘੇ ਸਮਾਜ ਸੇਵੀ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਰਾਜਵਿੰਦਰ ਸਿੰਘ ਧਰਮਕੋਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦਿਆਲ ਸਿੰਘ ਬੁੱਟਰ ਪ੍ਰਧਾਨ ਨਰਸਿੰਗ ਕਾਲਜ ਐਸੋਸੀਏਸ਼ਨ ਪੰਜਾਬ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਤੁਸ਼ਾਰ ਗੋਇਲ ਚੇਅਰਮੈਨ ਔਰਬਿਟ ਮਲਟੀਪਲੈਕਸ, ਅਜੈ ਸ਼ਰਮਾ ਡਾਇਰੈਕਟਰ (ਆਪ), ਕੇ.ਐਲ. ਗਰਗ ਉੱਘੇ ਲੇਖਕ, ਐਡਵੋਕੇਟ ਰਣਜੀਤ ਸਿੰਘ ਧਾਲੀਵਾਲ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਰਵਿੰਦਰ ਕੌਰ ਨੀਰੂ, ਐਡਵੋਕੇਟ ਵਿਜੇ ਧੀਰ ਚੇਅਰਮੈਨ ਖੱਤਰੀ ਸਭਾ ਪੰਜਾਬ, ਹਰਮਨਪ੍ਰੀਤ ਕੌਰ ਕਪਤਾਨ ਭਾਰਤੀ ਕ੍ਰਿਕਟ ਟੀਮ ਦੇ ਪਿਤਾ ਚੇਅਰਮੈਨ ਹਰਮੰਦਰ ਸਿੰਘ , ਜੱਥੇਦਾਰ ਬੂਟਾ ਸਿੰਘ ਰਣਸੀਂਹ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਸੁਖਵਿੰਦਰ ਸਿੰਘ ਦਾਤੇਵਾਲ ਸਾਬਕਾ ਚੇਅਰਮੈਨ, ਐਡਵੋਕੇਟ ਰਵੀ ਗਰੇਵਾਲ ਸੀਨੀਅਰ ਕਾਂਗਰਸੀ ਆਗੂ, ਸਤਵੀਰ ਸਿੰਘ ਸੱਤੀ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਗੁਰਮੀਤ ਸਿੰਘ ਮੁਖੀਜਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਕਰਨਲ ਬਾਬੂ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਡਾ. ਜਸਵਿੰਦਰ ਸਿੰਘ ਬਰਾੜ ਸਟੇਟ ਅਵਾਰਡੀ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ , ਬਲਕਰਨ ਸਿੰਘ ਢਿੱਲੋਂ ਬੁੱਟਰ, ਦਲਜੀਤ ਸਿੰਘ ਗੈਦੂ ਚੇਅਰਮੈਨ ਸਕਾਈਡੋਮ ਗਰੁੱਪ ਅਤੇ ਕੁਲਵੰਤ ਕੌਰ ਕੈਨੇਡਾ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਸਕੂਲ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਰਾਕੇਸ਼ ਕੁਮਾਰ ਜੈਸਵਾਲ (ਬੁੱਗੀ) , ਨਵੀਨ ਸਿੰਗਲਾ ਐਮ.ਡੀ. ਗਰੇਟ ਪੰਜਾਬ, ਰਾਕੇਸ਼ ਸਿਤਾਰਾ ਉੱਘੇ ਸਮਾਜ ਸੇਵੀ, ਹਰਮਨਦੀਪ ਸਿੰਘ ਦੀਦਾਰੇ ਵਾਲਾ ਸਾਬਕਾ ਜ਼ਿਲ੍ਹਾ ਪ੍ਰਧਾਨ (ਆਪ), ਮੁਖ਼ਤਿਆਰ ਸਿੰਘ ਸੰਧੂ ਸਾਬਕਾ ਐਸ.ਪੀ., ਜਗਦੀਪ ਸਿੰਘ ਜੈਮਲ ਵਾਲਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਡਾ. ਪਵਨ ਥਾਪਰ ਸੀਨੀਅਰ ਕਾਂਗਰਸੀ ਆਗੂ, ਬੂਟਾ ਸਿੰਘ ਦੌਲਤਪੁਰਾ ਉੱਘੇ ਵਾਤਾਵਰਨ ਪ੍ਰੇਮੀ, ਬਲਰਾਜ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਕਾਲੀ ਦਲ, ਭੁਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਲੱਖੋਵਾਲ, ਮਨੋਜ ਮੌਂਗਾ ਸੂਬਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਭਾਵਨਾ ਬਾਂਸਲ ਉੱਘੀ ਸਮਾਜ ਸੇਵਕਾ ਸਮੇਤ ਜ਼ਿਲ੍ਹੇ ਮੋਗਾ ਦੀ ਸਮੁੱਚੀ ਟੀਮ ਤੇ ਵੱਡੀ ਗਿਣਤੀ ਵਿਚ ਜ਼ਿਲ੍ਹੇ ਭਰ ਤੋਂ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਉਪਰੰਤ ਡਾ. ਬਰਜਿੰਦਰ ਸਿੰਘ ਹਮਦਰਦ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ ਅਤੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੇ ਗ੍ਰਹਿ ਵਿਖੇ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿੱਥੇ ਉਨ੍ਹਾਂ ਦਾ ਸੰਜੀਵ ਕੁਮਾਰ ਸੈਣੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

Share this content:

Post Comment