ਚੰਡੀਗੜ੍ਹ ’ਚ ਫਲੈਟਾਂ ਦੀ ਕੀਮਤਾਂ ‘ਚ 40% ਹੋ ਸਕਦਾ ਹੈ ਵਾਧਾ
ਚੰਡੀਗੜ੍ਹ, 26 ਜੂਨ – ਚੰਡੀਗੜ੍ਹ ਹਾਊਸਿੰਗ ਬੋਰਡ (CHB) ਵੱਲੋਂ ਸੈਕਟਰ-53 ਹਾਊਸਿੰਗ ਸਕੀਮ ’ਚ ਫਲੈਟਾਂ ਦੀਆਂ ਨਵੀਆਂ ਕੀਮਤਾਂ ਬਾਰੇ ਜਲਦੀ ਹੀ ਫ਼ੈਸਲਾ ਲੈਣ ਦੀ ਉਮੀਦ ਹੈ। ਯੂਟੀ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਬੁਲਾਈ ਜਾਣੀ ਹੈ। CHB ਨੇ ਪਿਛਲੇ ਹਫ਼ਤੇ ਬੋਰਡ ਮੈਂਬਰਾਂ ਨੂੰ ਭੇਜੇ ਗਏ ਏਜੰਡੇ ਵਿੱਚ ਕੁਲੈਕਟਰ ਰੇਟ ਤੈਅ ਕੀਤਾ ਹੈ। ਚੰਡੀਗੜ੍ਹ ਹਾਊਸਿੰਗ ਬੋਰਡ (CHB) ਨੇ ਸੈਕਟਰ 53 ਵਿੱਚ ਪ੍ਰਸਤਾਵਿਤ ਹਾਊਸਿੰਗ ਸਕੀਮ ਵਿੱਚ ਫਲੈਟਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
3BHK ਫਲੈਟ ਦੀ ਕੀਮਤ ਹੁਣ 2.30 ਕਰੋੜ ਰੁਪਏ ਹੋਵੇਗੀ, ਜੋ ਪਹਿਲਾਂ 1.65 ਕਰੋੜ ਰੁਪਏ ਸੀ। ਰਿਪੋਰਟ ਅਨੁਸਾਰ ਇਹ ਵਾਧਾ ਲਗਭਗ 40% ਹੈ ਅਤੇ EWS ਫਲੈਟਾਂ ਦੀ ਕੀਮਤ 55 ਲੱਖ ਰੁਪਏ ਤੋਂ ਵੱਧ ਕੇ 74 ਲੱਖ ਰੁਪਏ ਹੋ ਗਈ ਹੈ। ਇਸ ਸਕੀਮ ਵਿੱਚ ਕੁੱਲ 372 ਫਲੈਟ ਹੋਣਗੇ, ਜਿਨ੍ਹਾਂ ਵਿੱਚ 192 HIG, 100 MIG ਅਤੇ 80 EWS ਫਲੈਟ ਸ਼ਾਮਲ ਹਨ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਧਿਕਾਰੀਆਂ ਅਨੁਸਾਰ, ਇਹ ਬੋਰਡ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਯੋਜਨਾ ਹੈ।
Share this content:



Post Comment