ਐਸ ਵਾਈ ਐਲ ਨਹਿਰ ਸ਼ੁਰੂ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਕਰੇਗਾ ਡਟਕੇ ਵਿਰੋਧ

*ਕਿਹਾ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ
ਮੋਗਾ, 29 ਜਨਵਰੀ (ਏ.ਡੀ.ਪੀ ਨਿਊਜ਼) – ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਦੋਜਹਿਦ ਨਾਲ ਬੰਦ ਕਰਵਾਈ ਗਈ ਨਹਿਰ ਐਸ ਵਾਈ ਐਲ ਨੂੰ ਕੇਂਦਰ ਸਰਕਾਰ ਵੱਲੋਂ ਦੁਬਾਰਾ ਸ਼ੁਰੂ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਪੰਜਾਬ ਦਾ ਪਾਣੀ ਖੋਹਣ ਲਈ ਐਸ ਵਾਈ ਐਲ ਨਹਿਰ ਹੋਂਦ ਵਿੱਚ ਲਿਆਂਦੀ ਸੀ ਤੇ ਉਸ ਸਮੇਂ ਵਿੱਚ ਮਰਹੂਮ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਇਸ ਨਹਿਰ ਨੂੰ ਬੰਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਮੋਰਚੇ ਲਗਾਏ ਅਤੇ ਜੇਲ੍ਹਾਂ ਵੀ ਕੱਟੀਆਂ ਤੇ ਹੁਣ ਜਦ ਐਸ ਵਾਈ ਐਲ ਨਹਿਰ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ ਕੀਤੀ ਤਾਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸੰਘਰਸ਼ ਵਿੱਢੇਗੀ ਤੇ ਇਸ ਨਹਿਰ ਨੂੰ ਕਿਸੇ ਵੀ ਕੀਮਤ ਤੇ ਸ਼ੁਰੂ ਨਹੀਂ ਕਰਨਾ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ ।
ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਹਿਰ ਨੂੰ ਕਢਵਾਉਣ ਲਈ ਕੇਂਦਰ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਚਾਰਾ ਜੋਰੀ ਕੀਤੀ ਸੀ ਤੇ ਕਾਂਗਰਸ ਦੇ ਪੰਜਾਬ ਵਿਰੋਧੀ ਲਾਏ ਬੂਟੇ ਨੂੰ ਸੂਬੇ ਦੀ ਆਪ ਸਰਕਾਰ ਪਾਣੀ ਦੇਣ ਦੇ ਹੱਕ ਵਿੱਚ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ। ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਉਨ੍ਹਾਂ ਕਿ ਤਿੰਨ ਦਰਿਆਵਾਂ ਦੇ ਪਾਣੀ ਵਿੱਚੋਂ ਪੰਜਾਬ ਨੂੰ ਸਿਰਫ 14.22 ਐਮ ਏ ਐਫ ਦੀ ਵੰਡ ਹੋਈ ਹੈ ਜੋ ਕਿ 40 ਫੀਸਦੀ ਬਣਦੀ ਹੈ ਜਦਕਿ 60 ਫੀਸਦੀ ਪਾਣੀ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਚਲਿਆ ਜਾਂਦਾ ਹੈ ਜਦਕਿ ਇਨ੍ਹਾਂ ਤਿੰਨ ਦਰਿਆਵਾਂ ਚੋਂ ਇੱਕ ਵੀ ਦਰਿਆ ਇਨ੍ਹਾਂ ਸੂਬਿਆਂ ਵਿੱਚ ਨਹੀਂ ਵਗਦਾ ਅਤੇ ਖੇਤੀ ਪ੍ਰਧਾਨ ਸੂਬਾ ਪੰਜਾਬ, ਪਾਣੀ ਦਾ ਪਹਿਲਾਂ ਹੀ ਸੰਤਾਪ ਹੰਢਾ ਰਿਹਾ ਹੈ ਕਿਉਂਕਿ ਸਾਡੀ ਧਰਤੀ ਬੰਜਰ ਬਣਦੀ ਜਾ ਰਹੀ ਹੈ, ਕਿਉਂਕਿ ਪੰਜਾਬ ਦੇ 153 ਬਲਾਕਾਂ ਵਿੱਚ 115 ਬਲਾਕਾਂ ਦਾ ਪਾਣੀ ਡਾਰਕ ਜੋਨ ਵਿੱਚ ਪਹੁੰਚ ਗਿਆ ਹੈ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।
ਸੰਨੀ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਇਸ ਮੁੱਦੇ ਨੂੰ ਲੈਕੇ ਗੰਭੀਰ ਤੇ ਚਿੰਤਤ ਹਨ ਕਿਉਂਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਫੈਡਰਲ ਢਾਂਚੇ ਦੀ ਵਕਾਲਤ ਕਰਦਿਆਂ ਪੰਜਾਬ ਦੇ ਹੱਕਾਂ ਦੀ ਲੜਾਈ ਮੋਹਰੀ ਹੋਕੇ ਲੜੀ ਹੈ ਅਤੇ ਹੁਣ ਐਸ ਵਾਈ ਐਲ ਨਹਿਰ ਦੇ ਮਾਮਲੇ ਵਿੱਚ ਵੀ ਪਿੱਛੇ ਨਹੀਂ ਹਟੇਗੀ ਉਨ੍ਹਾਂ ਕਿਹਾ ਕਿ ਸ੍ਰ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ ਤੌਰ ਤੇ ਟਵੀਟ ਕੀਤਾ ਹੈ ਕਿ ਭਾਵੇਂ ਸੁਪਰੀਮ ਕੋਰਟ ਦਾ ਫ਼ੈਸਲਾ ਆ ਜਾਵੇ, ਭਾਵੇਂ ਕੇਂਦਰ ਸਰਕਾਰ ਕਹਿ ਦੇਵੇ, ਭਾਵੇਂ ਦਿੱਲੀ ਦਾ ਗੁਲਾਮ ਭਗਵੰਤ ਮਾਨ ਜਿੰਨ੍ਹਾਂ ਮਰਜ਼ੀ ਜੋਰ ਲਾ ਲਵੇ ਅਸੀਂ ਕਿਸੇ ਵੀ ਨਸ਼ਾ ਤੇ ਐਸ ਵਾਈ ਐਲ ਨਹਿਰ ਨਹੀਂ ਬਣਨ ਦੇਵਾਂਗੇ। ਇਸ ਮੌਕੇ ਉਨ੍ਹਾਂ ਨਾਲ ਜਗਦੀਸ਼ ਲਾਲ ਛਾਬੜਾ ਸ਼ਹਿਰੀ ਪ੍ਰਧਾਨ ਮੋਗਾ, ਗਰੋਵਧਨ ਪੋਪਲੀ ਸਾਬਕਾ ਐਮ ਸੀ, ਮਨਜੀਤ ਸਿੰਘ ਧੰਮੂ ਕੌਂਸਲਰ, ਚਰਨਜੀਤ ਸਿੰਘ ਝੰਡਿਆਣਾ ਸਾਬਕਾ ਐਮਸੀ, ਸੁਖਜੀਤ ਸਿੰਘ ਮਾਲਾ, ਰਾਜਵੰਤ ਸਿੰਘ ਮਾਹਲਾ, ਪਵਨਦੀਪ ਸਿੰਘ ਘੱਲ ਕਲਾਂ, ਗੁਰਵੀਰ ਸਿੰਘ ਲਵਲੀ ਦੁੱਨੇਕੇ , ਜਗਜੀਤ ਸਿੰਘ ਬਿੱਟੂ ਸਾਬਕਾ ਐਮ ਸੀ ਆਦਿ ਹਾਜ਼ਰ ਸਨ।
Share this content:



Post Comment