Loading Now

”ਖੁੰਡ ਚਰਚਾ”

”ਖੁੰਡ ਚਰਚਾ”

Daljit-singh-khalon ”ਖੁੰਡ ਚਰਚਾ”

ਪਰਮਮਿੱਤਰ ਜੱਸਾ ਸੰਧੂ ਦੀਆਂ ਬੋਲੀਆਂ ਆਹ ਚਾਰ ਕੁ ਲਾਇਨਾਂ

,“ਮੈਂ ਆਪਣੀ ਜ਼ਿੰਦਗੀ ਚ ਜਾਣਿਆ ਕਿ ਪੰਜਾਬੀਆਂ ਦੇ ਜੀਨਜ਼/ DNA ਵਿੱਚ ਪੁਰਖਿਆਂ ਦੀ ਕੋਡਿੰਗ ਬਹੁਤ ਬਲਵਾਨ ਹੈ, ਅਸੀਂ ਹਿੰਸਕ, ਗੁਸੈਲ, ਈਰਖਾਲੂ ਹੁੰਦੇ ਹੋਏ ਵੀ ਬਹੁਤ ਧਾਰਮਿਕ /ਸੱਭਿਅਕ /ਬੁੱਧੀਜੀਵੀ ਹੋਣ ਦਾ ਢਕਵੰਜ ਕਰਦੇ ਹਾਂ !! ( ਜੱਸਾ ਸੰਧੂ )।”

ਪਤਾ ਨਹੀਂ ਕਿਉਂ ਮੇਰੇ ਉੱਪਰ ਐਨੀਆਂ ਹਾਵੀ ਹੋ ਗਈਆਂ ਕਿ ਬਾਰ ਬਾਰ ਸੋਚਣ ਤੇ ਮਜਬੂਰ ਕਰ ਦਿੱਤਾ । ਅਸੀਂ ਤਾਂ ਆਪਣੇ ਆਪ ਨੂੰ ਬੜੇ ਫਨੇ -ਖਾਂਹ ਸਮਝਦੇ ਹਾਂ। ਅਕਸਰ ਲਿਖੀ ਫਿਰਦੇ ਹਾਂ’ਪਰਾਊਡ ਟੂ ਬੀ ਏ ਪੰਜਾਬੀ’। ਸਾਡੇ ਬਾਰੇ ਸਾਡੇ ਆਪਣਿਆਂ ਦੀ ਹੀ ਰਾਇ ਕੁੱਝ ਹੋਰ ਨਿਕਲੀ। ਅਸੀਂ ਤਾਂ ਆਪਣੇ ਬਾਰੇ ਕੋਈ ਹੋਰ ਹੀ ਭਰਮ ਭੁਲੇਖੇ ਪਾਲੀ ਬੈਠੇ ਹਾਂ। ਜਿਵੇਂ ਅਕਸਰ ਸੁਣਿਆ ਕਿਸੇ ਮਰੀਜ਼ ਬਾਰੇ ਜਦੋਂ ਡਾਕਟਰ ਵੀ ਆਪਣੇ ਹੱਥ ਖੜੇ ਕਰ ਦੇਵੇ ਤੇ ਜਵਾਬ ਦੇ ਕੇ ਆਖੇ ਕਿ ਇਹਨੂੰ ਘਰ ਲੈ ਜਾਓ ਤੇ ਚਾਰਦਿਵਾਰੀ ਦੇ ਅੰਦਰ ਹੀ ਰੱਖਿਓ, ਤਾਂ ਰੱਬ ਹੀ ਰਾਖਾ। ਇਸੇ ਤਰ੍ਹਾਂ ਇੱਕ ਵੇਰ ਕਿਸੇ ਡਾਕਟਰ ਤੋਂ ਜਨਰਲ ਨੌਲੇਜ ਲਈ ਮੈਂ ਪੁੱਛਿਆ ਕਿ ਅਗਰ ਕਿਸੇ ਦੇ ਬਲੱਡ/ ਜੀਨਜ ਵਿੱਚ ਉਪਰੋਕਤ ਅਲਾਮਤਾਂ ਹੋਣ ਤਾਂ,ਕੀ ਬਲੱਡ ਬਦਲੀ ਕਰਨ ਨਾਲ ਛੁਟਕਾਰਾ ਪੈ ਸਕਦਾ ਹੈ? ਤਾਂ ਡਾਕਟਰ ਨੇ ਮੁਸਕਰਾਉਂਦਿਆਂ ਸਿਰ ਫੇਰਦਿਆਂ ਆਖਿਆ ਕਿ ਪੰਜਾਬੀਆਂ ਨੂੰ ਤਾਂ ਨਹੀਂ । ਮੈਂ ਨਿੱਮੋਝੂਣਾ ਜਿਹਾ ਹੋ ਕੇ ਉੱਥੋਂ ਤੁਰ ਪਿਆ ਤੇ ਰੱਬ ਉੱਪਰ ਛੱਡ ਦਿੱਤਾ।

ਦਲਜੀਤ ਸਿੰਘ ਕਾਹਲੋਂ

ਅਜ਼ਾਦ ਮੀਡੀਆ ਯੂ.ਐਸ.ਏ.

Share this content:

Post Comment