Loading Now

ਪ੍ਰਾਪਰਟੀ ਟੈਕਸ ਵਸੂਲੀ ਲਈ ਨਗਰ ਨਿਗਮ ਹੋਇਆ ਸਖ਼ਤ

ਪ੍ਰਾਪਰਟੀ ਟੈਕਸ ਵਸੂਲੀ ਲਈ ਨਗਰ ਨਿਗਮ ਹੋਇਆ ਸਖ਼ਤ

ਚੰਡੀਗੜ੍ਹ, 23 ਜਨਵਰੀ – ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੀ ਇਕ ਸਮੀਖਿਆ ਬੈਠਕ ਅਸਿਸਟੈਂਟ ਕਮਿਸ਼ਨਰ ਵਿਕਰਾਂਤ ਵਰਮਾ ਦੇ ਦਫ਼ਤਰ ਵਿੱਚ ਹੋਈ। ਬੈਠਕ ਦੌਰਾਨ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਰਿਹਾਇਸ਼ੀ ਮਕਾਨਾਂ ’ਤੇ ਪ੍ਰਾਪਰਟੀ ਟੈਕਸ ਵਸੂਲੀ ਲਈ ਫੀਲਡ ਸਟਾਫ ਨੂੰ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ।

ਇਹ ਵਾਲੇ ਲੋਕਾਂ ‘ਤੇ ਕੱਸਿਆ ਜਾਏਗਾ ਸ਼ਿੰਕਜਾ

ਬੈਠਕ ਦੌਰਾਨ ਸ਼ਹਿਰ ਦੀਆਂ ਵੱਡੀਆਂ ਵਪਾਰਕ ਇਮਾਰਤਾਂ ਦੇ ਪ੍ਰਾਪਰਟੀ ਟੈਕਸ ਬਾਰੇ ਲਿਖਤੀ ਜਾਣਕਾਰੀ ਫੀਲਡ ਇੰਸਪੈਕਟਰਾਂ ਤੋਂ ਮੰਗੀ ਗਈ। ਜਿਹੜੀਆਂ ਇਮਾਰਤਾਂ ਘੱਟ ਪ੍ਰਾਪਰਟੀ ਟੈਕਸ ਭਰ ਰਹੀਆਂ ਹਨ ਜਾਂ ਗਲਤ ਜਾਣਕਾਰੀ ਦੇ ਰਹੀਆਂ ਹਨ, ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਯਾਦ ਰਹੇ ਕਿ ਚੰਡੀਗੜ੍ਹ ਤੋਂ ਮਿਲੇ ਹੁਕਮਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੀਆਂ ਲਗਭਗ ਸਾਰੀਆਂ ਵੱਡੀਆਂ ਵਪਾਰਕ ਇਮਾਰਤਾਂ ਦੇ ਪ੍ਰਾਪਰਟੀ ਟੈਕਸ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸੰਯੁਕਤ ਕਮਿਸ਼ਨਰ ਡਾ: ਸੁਮਨਦੀਪ ਕੌਰ ਅਤੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਦੀ ਨਿਗਰਾਨੀ ਹੇਠ ਚੱਲ ਰਹੀ ਹੈ। ਜਿਹੜੀਆਂ ਇਮਾਰਤਾਂ ਵਿੱਚ ਕਿਰਾਇਆ ਦਾ ਮੁੱਲ ਘੱਟ ਦਰਸਾਇਆ ਗਿਆ ਹੈ, ਉਹਨਾਂ ਦੀ ਜਾਣਕਾਰੀ ਰੋਜ਼ਾਨਾ ਚੰਡੀਗੜ੍ਹ ਮੁੱਖ ਦਫ਼ਤਰ ਨੂੰ ਭੇਜੀ ਜਾ ਰਹੀ ਹੈ। ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਪਸ਼ਟ ਹੁਕਮ ਦਿੱਤੇ ਹਨ ਕਿ ਟੈਕਸ ਡਿਫਾਲਟਰਾਂ ਅਤੇ ਗਲਤ ਜਾਣਕਾਰੀ ਦੇਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

Share this content:

Post Comment