ਅਦਿੱਤਿਆ ਡਚਲਵਾਲ ਰੂਪਨਗਰ ਜ਼ਿਲ੍ਹੇ ਦੇ ਡੀ.ਸੀ. ਨਿਯੁਕਤ
ਰੋਪੜ, 21 ਜਨਵਰੀ – ਪੰਜਾਬ ਸਰਕਾਰ ਵੱਲੋਂ 2016 ਬੈਚ ਦੇ ਆਈ.ਏ.ਐੱਸ ਅਧਿਕਾਰੀ ਅਦਿੱਤਿਆ ਡਚਲਵਾਲ ਨੂੰ ਰੂਪਨਗਰ ਜ਼ਿਲ੍ਹੇ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਵਜੋਂ ਕਾਰਜਰਤ ਸਨ ਤੇ ਹੁਣ ਆਈ.ਏ.ਐੱਸ ਵਰਜੀਤ ਵਾਲੀਆਂ ਦੀ ਥਾਂ ਲੈਣਗੇ। ਵਰਜੀਤ ਵਾਲੀਆ ਨੂੰ ਆਈ.ਏ.ਐੱਸ ਪ੍ਰੀਤੀ ਯਾਦਵ ਦੀ ਜਗ੍ਹਾ ਪਟਿਆਲਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪ੍ਰੀਤੀ ਯਾਦਵ ਵੀ ਪਹਿਲਾਂ ਰੂਪਨਗਰ ਦੇ ਡੀ.ਸੀ ਰਹਿ ਚੁੱਕੇ ਹਨ ਤੇ ਹੁਣ ਉਨ੍ਹਾਂ ਦੀ ਨਵੀਂ ਤਾਇਨਾਤੀ ਮੈਨੇਜਿੰਗ ਡਾਇਰੈਕਟਰ ਮਾਰਕਫੈੈੱਡ ਪੰਜਾਬ ਵਜੋਂ ਹੋਈ ਹੈ।
Share this content:



Post Comment