Loading Now

Tecno Spark Go 3 ਸਮਾਰਟਫੋਨ ਭਾਰਤ ‘ਚ ਹੋਇਆ ਰੋਲ ਆਉਟ

Tecno Spark Go 3 ਸਮਾਰਟਫੋਨ ਭਾਰਤ ‘ਚ ਹੋਇਆ ਰੋਲ ਆਉਟ

ਹੈਦਰਾਬਾਦ, 17 ਜਨਵਰੀ – ਹੈਦਰਾਬਾਦ, 17 ਜਨਵਰੀ – Tecno ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Tecno Spark Go 3 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਵਿੱਚ 6.74 ਇੰਚ ਦੀ HD+ ਡਿਸਪਲੇ, 120Hz ਰਿਫ੍ਰੈਸ਼ ਦਰ, Unisoc T7250 ਚਿਪਸੈੱਟ ਸਮੇਤ ਕਈ ਖਾਸ ਫੀਚਰਸ ਦਿੱਤੇ ਗਏ ਹਨ।

Tecno Spark Go 3 ਸਮਾਰਟਫੋਨ ਦੇ ਫੀਚਰਸ

Tecno Spark Go 3 ਸਮਾਰਟਫੋਨ ਵਿੱਚ 6.75 ਇੰਚ ਦੀ ਸਮੂਦ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਤੱਕ ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਫੋਨ ਨੂੰ 1.2 ਮੀਟਰ ਦੀ ਉਚਾਈ ਤੋਂ ਸੁੱਟਿਆ ਜਾਵੇ, ਤਾਂ ਵੀ ਇਹ ਟੁੱਟੇਗਾ ਨਹੀਂ। ਇਸ ਫੋਨ ਵਿੱਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 15ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫੋਨ ਦੇ ਪਿਛਲੇ ਪਾਸੇ 13MP ਦਾ ਏਆਈ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਫੋਨ ਵਿੱਚ Unisoc T7250 ਚਿਪਸੈੱਟ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 4 ਸਾਲਾਂ ਤੱਕ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਚੱਲੇਗਾ।

ਇਸ ਤੋਂ ਇਲਾਵਾ, ਇਸ ਫੋਨ ਵਿੱਚ FreeLink 2.0 ਫੀਚਰ ਮਿਲਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਇਸ ਫੋਨ ਰਾਹੀਂ ਬਿਨ੍ਹਾਂ ਨੈੱਟਵਰਕ ਦੇ ਵੀ ਫ੍ਰੀ ਵਿੱਚ ਕਾਲ ਕਰ ਸਕੋਗੇ। ਇਸ ਫੋਨ ਵਿੱਚ ਧੂੜ ਅਤੇ ਪਾਣੀ ਤੋਂ ਬਚਾਅ ਲਈ IP64 ਰੇਟਿੰਗ ਦਿੱਤੀ ਗਈ ਹੈ। ਇਸ ਫੋਨ ਵਿੱਚ ਟੈਕਨੋ ਏਆਈ ਤੋਂ ਕੁਝ ਖਾਸ ਏਆਈ ਫੀਚਰਸ ਵੀ ਮਿਲਦੇ ਹਨ, ਜਿਨ੍ਹਾਂ ਵਿੱਚ Ask Ella ਵੀ ਸ਼ਾਮਲ ਹੈ। ਇਸ ਵਿੱਚ AI Writing, Hi Translate ਵਰਗੇ ਫੀਚਰਸ ਵੀ ਸ਼ਾਮਲ ਹਨ।

Tecno Spark Go 3 ਦੀ ਕੀਮਤ ਅਤੇ ਸੇਲ

Tecno Spark Go 3 ਦੇ 4GB ਰੈਮ+64GB ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਹੈ। ਇਸ ਫੋਨ ਦੀ ਸੇਲ 23 ਜਨਵਰੀ ਨੂੰ ਦੁਪਹਿਰ 12 ਵਜੇ ਐਮਾਜ਼ਾਨ ਅਤੇ ਆਫਲਾਈਨ ਰਿਟੇਲ ਸਟੋਰਾਂ ‘ਤੇ ਸ਼ੁਰੂ ਹੋਵੇਗੀ। ਹਾਲਾਂਕਿ, ਬਾਅਦ ਵਿੱਚ ਇਹ ਫੋਨ ਫਲਿੱਪਕਾਰਟ ‘ਤੇ ਵੀ ਸੇਲ ਲਈ ਉਪਲਬਧ ਹੋਵੇਗਾ।

Share this content:

Post Comment