Loading Now

ਇਤਿਹਾਸ ਨੂੰ ਪ੍ਰੋਮਟ ਕਰਨ ਲਈ ਨਿਊਯਾਰਕ ‘ਚ ਗੁਰਪ੍ਰੀਤ ਸਿੰਘ ਨੂੰ ਕੀਤਾ ਸਟੇਟ ਅਵਾਰਡ ਨਾਲ ਸਮਾਨਿਤ

ਇਤਿਹਾਸ ਨੂੰ ਪ੍ਰੋਮਟ ਕਰਨ ਲਈ ਨਿਊਯਾਰਕ ‘ਚ ਗੁਰਪ੍ਰੀਤ ਸਿੰਘ ਨੂੰ ਕੀਤਾ ਸਟੇਟ ਅਵਾਰਡ ਨਾਲ ਸਮਾਨਿਤ

ਅੰਮ੍ਰਿਤਸਰ, 17 ਜਨਵਰੀ – ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੂੰ ਅਮਰੀਕਾ ਦੌਰੇ ਦੌਰਾਨ ਸਟੇਟ ਆਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਸਨੂੰ ਨਿਊਯਾਰਕ ਸਟੇਟ ਵਿੱਚ ਮਿਲਿਆ ਹੈ। ਇਸਤੋਂ ਪਹਿਲਾਂ ਵੀ ਉਸਨੇ ਵਿਸ਼ਵ ਰਿਕਾਰਡ ਅਤੇ ਰਾਸ਼ਟਰੀ ਰਿਕਾਰਡ ਬਣਾ ਕੇ ਕਈ ਸਨਮਾਨ ਪ੍ਰਾਪਤ ਕੀਤੇ ਹਨ। ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਾਲ ਹੀ ਵਿੱਚ ਅਮਰੀਕਾ ਦੌਰੇ ‘ਤੇ ਰਹੇ, ਜਿੱਥੇ ਉਨ੍ਹਾਂ ਨੂੰ ਨਿਊਯਾਰਕ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਮਕਸਦ ਸਿੱਖ ਇਤਿਹਾਸ, ਗੁਰਬਾਣੀ ਸ਼ਬਦਾਂ ਅਤੇ ਸਿੱਖ ਕਲਾ ਨੂੰ ਵਿਸ਼ਵ ਪੱਧਰ ‘ਤੇ ਪ੍ਰਮੋਟ ਕਰਨਾ ਸੀ।

ਇੱਕ ਸਲਿਊਟ ਦੇ ਤੌਰ ‘ਤੇ ਦਿੱਤਾ ਅਵਾਰਡ

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ “ਅਮਰੀਕਾ ਦੀ ਸਥਾਨਕ ਸਰਕਾਰ ਨੂੰ ਉਨ੍ਹਾਂ ਦੀ ਕਲਾ ਅਤੇ ਯੋਗਦਾਨ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਿਊਯਾਰਕ ਸਟੇਟ ਦੀ ਅਸੈਂਬਲੀ ਵੱਲੋਂ ਪ੍ਰੈਜ਼ੀਡੈਂਟ ਮਿਸਟਰ ਸਕੂਟਰੀ, ਅਸੈਂਬਲੀ ਸਪੀਕਰ ਕੋਫਲਿਨ ਅਤੇ ਪੂਰੀ ਅਸੈਂਬਲੀ ਦੀ ਹਾਜ਼ਰੀ ਵਿੱਚ ਇੱਕ ਸਲਿਊਟ ਦੇ ਤੌਰ ‘ਤੇ ਦਿੱਤਾ ਗਿਆ। ਅਵਾਰਡ ਪੱਤਰ ਵਿੱਚ ਸਪਸ਼ਟ ਤੌਰ ‘ਤੇ ਦਰਜ ਸੀ ਕਿ ਗੁਰਪ੍ਰੀਤ ਸਿੰਘ ਕਲਾ ਦੇ ਜ਼ਰੀਏ ਕਲਚਰ, ਇਤਿਹਾਸ ਅਤੇ ਆਰਟ ਨੂੰ ਦੁਨੀਆਂ ਭਰ ਵਿੱਚ ਪ੍ਰਸਾਰਿਤ ਕਰ ਰਹੇ ਹਨ।”

ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਤੇ ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਵੀ ਸਨਮਾਨ ਮਿਲ ਚੁੱਕਾ ਹੈ। ਹੁਣ ਅਮਰੀਕਾ ਤੋਂ ਮਿਲਿਆ ਇਹ ਮਾਣ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਸਗੋਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ।

ਪੰਜ ਤਖ਼ਤਾਂ ਅਤੇ ਸਿੱਖ ਵਿਰਾਸਤੀ ਸਥਾਨਾਂ ਦੇ ਮਾਡਲ

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਹ ਸਾਰੇ ਸਨਮਾਨ ਸਿੱਖ ਪੰਥ ਨੂੰ ਸਮਰਪਿਤ ਕਰਦੇ ਹਨ ਅਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲਗਭਗ 25 ਸਾਲਾਂ ਤੋਂ ਪੇਪਰ ਆਰਟ ਨਾਲ ਜੁੜੇ ਹੋਏ ਹਨ ਅਤੇ ਦਸਾਂ ਪਾਤਸ਼ਾਹੀਆਂ ਦੇ ਜਨਮ ਅਸਥਾਨਾਂ, ਪੰਜ ਤਖ਼ਤ ਸਾਹਿਬਾਨਾਂ ਦੇ ਮਾਡਲ ਤਿਆਰ ਕਰ ਚੁੱਕੇ ਹਨ। ਹੁਣ ਤੱਕ ਉਨ੍ਹਾਂ ਨੂੰ 17 ਵਰਲਡ ਰਿਕਾਰਡ ਅਤੇ 7 ਨੈਸ਼ਨਲ ਰਿਕਾਰਡ ਮਿਲ ਚੁੱਕੇ ਹਨ, ਜਦਕਿ 15 ਦੇ ਕਰੀਬ ਦੇਸ਼ਾਂ ਦੇ ਅਜਾਇਬ ਘਰਾਂ ਵਿੱਚ ਉਨ੍ਹਾਂ ਦੇ ਮਾਡਲ ਸਸੋਭਿਤ ਹਨ। ਆਸਟ੍ਰੇਲੀਆਈ ਅਤੇ ਕੈਨੇਡੀਅਨ ਸੰਸਦਾਂ ਦੁਆਰਾ ਸਨਮਾਨਿਤ ਕੀਤੇ ਜਾਣ ਦੇ ਬਾਵਜੂਦ, ਗੁਰਪ੍ਰੀਤ ਸਿੰਘ ਅਫਸੋਸ ਕਰਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਮਾਨਤਾ ਨਹੀਂ ਮਿਲੀ ਹੈ।

ਦੱਸ ਦੇਈਏ ਕਿ 1699 ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਸੀ। ਇਸਨੇ ਮੈਨੂੰ ਇਸ ਪਵਿੱਤਰ ਸਥਾਨ ਦਾ ਇੱਕ ਮਾਡਲ ਬਣਾਉਣ ਅਤੇ ਇਸਨੂੰ ਰਾਸ਼ਟਰ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕਰਨ ਲਈ ਪ੍ਰੇਰਿਤ ਕੀਤਾ। ਫਾਈਬਰ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਇਸ ਮਾਡਲ ਨੂੰ ਪੂਰਾ ਹੋਣ ਵਿੱਚ ਇੱਕ ਮਹੀਨੇ ਤੋਂ ਵੱਧ ਸਮਾਂ ਲੱਗਿਆ।

Share this content:

Post Comment