Loading Now

ਪੰਜ ਸਾਲ ਦੇ ਬੱਚੇ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਅਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ

ਪੰਜ ਸਾਲ ਦੇ ਬੱਚੇ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਅਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ

ਅੰਮ੍ਰਿਤਸਰ, 16 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਾਨਯੋਗ ਜੱਜ, ਵਧੀਕ ਜਿਲ੍ਹਾ ਤੇ ਸੈਸ਼ਨਜ ਜੱਜ (ਫਾਸਟ ਟਰੈਕ ਸਪੈਸ਼ਲ ਕੋਰਟ), ਅੰਮ੍ਰਿਤਸਰ ਦੀ ਅਦਾਲਤ ਦੁਆਰਾ ਮੁਕੱਦਮਾ ਨੰਬਰ 106/2022, ਥਾਣਾ ਵੇਰਕਾ ਅੰਮ੍ਰਿਤਸਰ, ਅਧੀਨ 377 ਆਈਪੀਸੀ ਅਤੇ 6 ਪੋਸਕੋ ਐਕਟ, ਵਿੱਚ ਦੋਸ਼ੀ ਰਾਜਾ ਪੁੱਤਰ ਜਸਪਾਲ ਸਿੰਘ ਵਾਸੀ ਪ੍ਰੀਤ ਨਗਰ, ਵੇਰਕਾ, ਅੰਮ੍ਰਿਤਸਰ ਨੂੰ ਪੰਜ ਸਾਲ ਦੇ ਬੱਚੇ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ 20 ਸਾਲ ਦੀ ਸਜਾ ਅਤੇ 40,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀ, ਜੋ ਕਿ,ਉਸਦਾ ਗੁਆਂਢੀ ਸੀ ਸ਼ਿਕਾਇਤਕਰਤਾ ਦੇ ਘਰ ਉਸਦੇ ਮਾਤਾ ਪਿਤਾ ਦੀ ਗੈਰ ਹਾਜਰੀ ਵਿੱਚ ਆਇਆ ਅਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕੀਤਾ । ਇਸ ਸਜਾ ਰਾਹੀਂ ਅਦਾਲਤ ਨੇ ਸੁਨੇਹਾ ਦਿੱਤਾ ਹੈ ਕਿ ਇਸ ਤਰ੍ਹਾ ਦੇ ਜੁਰਮ ਭਵਿੱਖ ਵਿੱਚ ਨਾ ਹੋਣ ਅਤੇ ਬੁਰੇ ਅਨਸਰਾਂ ਉਪਰ ਕਾਨੂੰਨ ਦਾ ਡਰ ਬਣਿਆ ਰਹੇ।

Share this content:

Previous post

19 ਜਨਵਰੀ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

Next post

ਸੜਕ ਸੁਰੱਖਿਆ ਮਹੀਨੇ ਤਹਿਤ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਲੁਧਿਆਣਾ ਵਿੱਚ ਲਾਗੂ ਕੀਤੇ ਗਏ ਮੁੱਖ ਸੜਕ ਸੁਰੱਖਿਆ ਉਪਾਅ

Post Comment